BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਬੀ.ਟੈਕ ਦੇ ਨਤੀਜੇ ਰਹੇ ਸ਼ਾਨਦਾਰ

ਜਲੰਧਰ 15 ਜੁਲਾਈ (ਗੁਰਕੀਰਤ ਸਿੰਘ)- ਪੰਜਾਬ ਟੈਕਨਿਕਲ ਯੂਨੀਵਰਸਿਟੀ ਵਲੋਂ ਐਲਾਨੇ ਗਏ ਬੀ.ਟੈਕ (ਕੰਪਿਊਟਰ ਸਾਇੰਸ ਐਂਡ ਇੰਜੀਨਿਅਰਿੰਗ, ਇਲੈਕਟਰਿਕਲ ਇੰਜੀਨਿਅਰਿੰਗ, ਇਲੈਕਟਰਾਨਿਕ ਐਂਡ ਟੈਲੀਕੰਮਿਊਨਿਕੇਸ਼ਨ ਇੰਜੀਨਿਅਰਿੰਗ, ਮੈਕੇਨਿਕਲ ਇੰਜੀਨਿਅਰਿੰਗ) ਦੂਸਰੇ ਸਮੈਸਟਰ ਦੇ ਨਤੀਜਿਆਂ ਵਿੱਚ ਸੇਂਟ ਸੋਲਜਰ ਇੰਸਟੀਚਿਊਟ ਆਫ ਇੰਜੀਨਿਅਰਿੰਗ ਐਂਡ ਟੈਕਨਿਕਲ ਦੇ ਵਿਦਿਆਰਥੀਆਂ ਦੇ ਨਤੀਜੇ ਸ਼ਾਨਦਾਰ ਰਹੇ। ਚੇਅਰਮੈਨ ਅਨਿਲ ਚੋਪੜਾ, ਪ੍ਰਿੰਸੀਪਲ ਡਾ.ਗੁਰਪ੍ਰੀਤ ਸਿੰਘ ਸੈਣੀ ਨੇ ਦੱਸਿਆ ਕਿ ਕੰਪਿਊਟਰ ਸਾਇੰਸ ਐਂਡ ਇੰਜੀਨਿਅਰਿੰਗ ਵਿੱਚ ਪਰਮਜੀਤ ਕੌਰ ਨੇ 9.29 ਸੀ.ਜ਼ੀ.ਪੀ.ਏ, ਰਾਜਵੀਰ ਸਿੰਘ ਨੇ 8.5 ਸੀ.ਜ਼ੀ.ਪੀ.ਏ, ਤਰਨਜੀਤ ਕੌਰ ਨੇ 8 ਸੀ.ਜ਼ੀ.ਪੀ.ਏ, ਇਲ਼ੈਕਟਰਿਕਲ ਇੰਜੀਨਿਅਰਿੰਗ ਵਿੱਚ ਅਮ੍ਰਿਤਪਾਲ ਕੌਰ ਨੇ 8.3 ਸੀ.ਜ਼ੀ.ਪੀ.ਏ, ਜਸਪਾਲ ਸਿੰਘ ਨੇ 8.1 ਸੀ.ਜ਼ੀ.ਪੀ.ਏ, ਇਲੈਕਟਰਾਨਿਕ ਐਂਡ ਟੈਲੀਕੰਮਿਊਨਿਕੇਸ਼ਨ ਇੰਜੀਨਿਅਰਿੰਗ ਵਿੱਚ ਭਾਨੁਕਾ ਬੰਸਲ ਨੇ 8.5 ਸੀ.ਜ਼ੀ.ਪੀ.ਏ, ਸ਼ੁਭਮ ਨੇ 8.2 ਸੀ.ਜ਼ੀ.ਪੀ.ਏ, ਮੈਕੇਨਿਕਲ ਇੰਜੀਨਿਅਰਿੰਗ ਵਿੱਚ ਸੁਲੇਖਾ ਕੁਮਾਰੀ ਨੇ 8.2 ਸੀ.ਜ਼ੀ.ਪੀ.ਏ ਪ੍ਰਾਪਤ ਕੀਤੇ ਹਨ। ਚੇਅਰਮੈਨ ਸ਼੍ਰੀ ਚੋਪੜਾ ਨੇ ਕਾਲਜ ਮੈਨੇਜਮੈਂਟ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਇਸੇ ਤਰ੍ਹਾਂ ਮਿਹਨਤ ਕਰ ਅੱਗੇ ਵੱਧਣ ਨੂੰ ਕਿਹਾ।

No comments: