BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਹੋਟਲ ਮੈਨੇਜਮੈਂਟ ਵਿੱਚ ਇੰਡਕਸ਼ਨ ਪ੍ਰੋਗਰਾਮ, ਵਿਦਿਆਰਥੀਆਂ ਨੇ ਸਮਝੇ ਹੋਟਲ ਮੈਨੇਜਮੈਂਟ ਵਿਭਾਗ

ਜਲੰਧਰ 19 ਜੁਲਾਈ (ਗੁਰਕੀਰਤ ਸਿੰਘ)- ਸੇਂਟ ਸੋਲਜਰ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ ਐਂਡ ਕੈਟਰਿੰਗ ਟੈਕਨੋਲਾਜੀ ਦੇ ਨਵੇਂ ਸੈਸ਼ਨ ਦੇ ਵਿਦਿਆਰਥੀਆਂ ਲਈ ਇੰਡਕਸ਼ਨ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ 2017-18 ਸੈਸ਼ਨ ਵਿੱਚ ਵਿਦਿਆਰਥੀਆਂ ਦਾ ਸਵਾਗਤ ਕਰਦੇ ਹੋਏ ਡਾਇਰੈਕਟਰ ਪ੍ਰੋ. ਸਮੀਰ ਠਾਕੁਰ ਨੇ ਵਿਦਿਆਰਥੀਆਂ ਨੂੰ ਹੋਟਲ ਮੈਨੇਜਮੈਂਟ ਦੇ ਵਿਭਾਗ ਦੀ ਜਾਣਕਾਰੀ ਦਿੱਤੀ। ਡਾਇਰੈਕਟਰ ਪ੍ਰੋ.ਸਮੀਰ ਠਾਕੁਰ ਨੇ ਦੱਸਿਆ ਕਿ ਹੋਟਲ ਇੰਡਸਟਰੀ ਵਿੱਚ ਆਪਣਾ ਬਿਹਤਰ ਕਰਿਅਰ ਬਣਾ ਸਕਦੇ ਹਨ। ਇਸਦੇ ਨਾਲ ਹੀ ਵਾਇਸ ਪ੍ਰਿੰਸੀਪਲ ਸੰਦੀਪ ਲੋਹਾਨੀ ਨੇ ਸਵਾਲ ਜਵਾਨ ਰਾਉਂਡ ਕੀਤਾ ਜਿਸ ਵਿੱਚ ਵਿਦਿਆਰਥੀਆਂ ਨੇ ਆਪਣੇ ਉਲਝਣ ਦੂਰ ਕੀਤੀਆ। ਸੰਦੀਪ ਲੋਹਾਨੀ ਨੇ ਦੱਸਿਆ ਕਿ ਸੰਸਥਾ ਦੇ ਵਿਦਿਆਰਥੀਆਂ ਦੀ ਪਲੇਸਮੈਂਟ ਹਮੇਸ਼ਾ ਹੀ ਚੰਗੀ ਰਹੀ ਹੈ। ਇੰਡਕਸ਼ਨ ਪ੍ਰੋਗਰਾਮ ਦੇ ਬਾਅਦ ਵਿਦਿਆਰਥੀਆਂ ਲਈ ਰਿਫਰੇਸ਼ਮੈਂਟ ਦਾ ਪ੍ਰੰਬਧ ਕੀਤਾ ਗਿਆ। ਵਿਦਿਆਰਥੀਆਂ ਨੇ ਦੱਸਿਆ ਕਿ ਸੰਸਥਾ ਵਿੱਚ ਪਹਿਲਾ ਦਿਨ ਉਨ੍ਹਾਂ ਦਾ ਲਈ ਬਹੁਤ ਵਧੀਆਂ ਰਿਹਾ ਹੈ। ਇਸ ਮੌਕੇ ਉੱਤੇ ਫੈਕਲਟੀ ਮੈਂਬਰਸ ਮਨੀਸ਼ ਗੁਪਤਾ, ਕੀਰਤੀ ਸ਼ਰਮਾ, ਗੁਰਦੀਪ ਸਿੰਘ, ਅਖਿਲ ਠਾਕੁਰ, ਅਨੂਪ ਕਸ਼ਿਅਪ ਅਤੇ ਡਾ. ਸ਼ੈਫਾਲੀ ਮੌਜੂਦ ਰਹੀ।

No comments: