BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਬਹੁ ਕਲਾਵਾਂ ਦਾ ਸੁਮੇਲ :-ਮਨੋਹਰ ਧਾਲੀਵਾਲ

ਫਗਵਾੜਾ 26 ਜੁਲਾਈ (ਹਰੀਸ਼ ਭੰਡਾਰੀ)- ਮਨੋਹਰ ਧਾਲੀਵਾਲ ਜਿਥੇ ਇੱਕ ਸੁਰੀਲੇ ਗਾਇਕ ਹਨ, ਉਥੇ ਸਟੇਜ ਦੇ ਧਨੀ, ਗੀਤਕਾਰ, ਪ੍ਰੋਡਿਊਸਰ ਅਤੇ ਅੱਛੇ ਕਲਾਕਾਰ ਵੀ ਹਨ। ਜਿਥੇ ਉਨ੍ਹਾਂ ਦੇ 'ਪੀਲੇ ਪੀਲੇ ਲਹਿੰਗੇ ਵਾਲੀਏ' 'ਸਵੀਟ ਟੀ' ਵਰਗੇ ਹਿੱਟ ਗੀਤ ਸਰੋਤਿਆਂ ਦੀ ਝੋਲੀ ਪਾਏ, ਉਥੇ 'ਜਿਲਨ' ਵਰਗੀਆਂ ਹਿੱਟ ਫ਼ਿਲਮਾਂ 'ਚ ਕਿਰਦਾਰ ਵੀ ਨਿਭਾਏ। ਇਹ ਹੀ ਨਹੀਂ ਬਲਕਿ 'ਹੈਲੋ- ਹੈਲੋ' 2017  ਵਰਗੇ ਪ੍ਰੋਗਰਾਮ ਵੀ ਪ੍ਰੋਡਿਊਜ਼ ਕੀਤੇ ।ਮਨੋਹਰ ਧਾਲੀਵਾਲ ਆਉਣ ਵਾਲੇ ਸਮੇਂ ਵਿਚ ਇੱਕ ਟੈਲੀਫਿਲਮ ਦੀ ਤਿਆਰੀ ਵਿਚ ਵੀ ਜੁਟੇ ਹੋਏ ਹਨ ਅਤੇ 'ਇੱਕ ਪੀਰ ਨਿਗਾਹੇ ਵਾਲਾ' ਟੈਲੀਫਿਲਮ ਦੀ ਤਿਆਰੀ ਵੀ ਕਰ ਰਹੇ ਹਨ।

No comments: