BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਵਿਦਿਆਰਥੀਆਂ ਨੇ ਸੇਵ ਟਾਇਗਰ ਬੋਲਦੇ ਹੋਏ ਮਨਾਇਆ ਵਿਸ਼ਵ ਟਾਇਗਰ ਦਿਵਸ

ਜਲੰਧਰ 30 ਜੁਲਾਈ (ਗੁਰਕੀਰਤ ਸਿੰਘ)- ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਦੇ ਵਿਦਿਆਰਥੀਆਂ ਵਲੋਂ ਸ਼ੇਰਾਂ ਨੂੰ ਬਚਾਉਣ ਦਾ ਸੰਦੇਸ਼ ਦਿੰਦੇ ਹੋਏ ਵਿਸ਼ਵ ਟਾਇਗਰ ਦਿਵਸ ਮਨਾਇਆ ਗਿਆ ਜਿਸ ਵਿੱਚ ਵਿਦਿਆਰਥੀ ਸ਼ੇਰ ਦਾ ਰੂਪ ਧਾਰਣ ਕਰ ਸੰਸਥਾ ਵਿੱਚ ਪਹੁੰਚੇ। ਇਸ ਮੌਕੇ ਉੱਤੇ ਵਿਦਿਆਰਥੀਆਂ ਰਾਜਕਰਣ, ਸੌਰਵ, ਵਿਸ਼ਾਲ, ਨਿਖਿਲ, ਤੁਸ਼ਾਰ, ਮਨਦੀਪ, ਜਸਕਰਣ, ਕੁਲਦੀਪ, ਅਮਨਦੀਪ, ਵਿਸ਼ਾਲ, ਭੇਭਵ, ਹਰਸ਼ਿਤ, ਅਕਸ਼ਿਤ ਆਦਿ ਨੇ ਸਟੋਰੀ ਆਫ ਟਾਇਗਰ, ਸ਼ੂਟ ਮੀ ਬਟ ਵਿਦ ਕੈਮਰਾ, ਸੇਵ ਟਾਇਗਰ ਆਦਿ ਦੇ ਪੋਸਟਰਸ ਬਣਾ ਸ਼ੇਰਾਂ ਦੀ ਘੱਟ ਹੁੰਦੀ ਜਾ ਰਹੀ ਪ੍ਰਜਾਤੀ ਦੇ ਬਾਰੇ ਵਿੱਚ ਸਭ ਨੂੰ ਜਾਗਰੂਕ ਕੀਤਾ। ਵਿਦਿਆਰਥੀਆਂ ਨੇ ਕਿਹਾ ਕਿ ਜੰਗਲਾਂ ਦੀ ਕਟਾਈ, ਗਲੋਬਲ ਵਾਰਮਿੰਗ ਦੇ ਕਾਰਣ ਸ਼ੇਰਾਂ ਦੀ ਗਿਣਤੀ ਘੱਟ ਹੁੰਦੀ ਜਾ ਰਹੀ ਹੈ ਇਸ ਲਈ ਸਭ ਨੂੰ ਇਕਠੇ ਹੋ ਕੇ ਸ਼ੇਰਾਂ ਨੂੰ ਬਣਾਉਣ ਦੀ ਕੋਸ਼ਿਸ਼ ਕਰਣੀ ਚਾਹੀਦੀ ਹੈ।ਇਸਦੇ ਨਾਲ ਹੀ ਵਿਦਿਆਰਥੀਆਂ ਨੇ ਸ਼ੇਰਾਂ ਨੂੰ ਬਚਾਉਣ ਲਈ ਸਹੁੰ ਕਬੂਲ ਕੀਤੀ। ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਵਿਦਿਆਰਥੀਆਂ ਦੀ ਕੋਸ਼ਿਸ਼ ਦੀ ਸ਼ਲਾਘਾ ਕਰਦੇ ਹੋਏ ਸਭ ਨੂੰ ਵਿਦਿਆਰਥੀਆਂ ਦਾ ਸਾਥ ਦੇਣ ਲਈ ਅਪੀਲ ਕੀਤੀ।

No comments: