BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੁਲਿਸ ਪਬਲਿਕ ਦੀ ਹੋਈ ਅਹਿੰਮ ਮੀਟਿੰਗ ਨਿਊਜ਼

ਜਲਾਲਾਬਾਦ 26 ਜੁਲਾਈ (ਬੰਟੀ ਦਹੂਜਾ)- ਜਲਾਲਾਬਾਦ ਦੇ ਨਜਦੀਕੀ ਥਾਣਾ ਅਮੀਰ ਖਾਸ ਵਿੱਚ ਨਵੇਂ ਆਏ ਐੱਸ.ਐੱਚ.ਓ ਸਾਹਿਬ ਸਿੰਘ ਨੇ ਸਰਪੰਚਾ, ਪੰਚਾਂ, ਨੰਬਰਦਾਰਾਂ ਅਤੇ ਮੋਹਤਬਾਰ ਬੰਦਿਆਂ ਨੂੰ ਬੁਲਾ ਕੇ ਇੱਕ ਅਹਿੰਮ ਮੀਟਿੰਗ ਕੀਤੀ। ਪੁਲਿਸ ਪਬਲਿਕ ਮੀਟਿੰਗ ਨਿਊਜ਼ ਬਾਇਟ ਐਸ.ਐਚ.ਓ ਸਾਹਿਬ ਸਿੰਘ। ਇਸ ਮੌਕੇ ਗੱਲਬਾਤ ਕਰਦਿਆਂ ਐੱਸ.ਐੱਚ.ਓ ਸਾਹਿਬ ਸਿੰਘ ਨੇ ਕਿਹਾ ਕਿ ਐੱਸ.ਐੱਸ.ਪੀ ਗੋਰਵ ਗਰਗ ਫਿਰੋਜ਼ਪੁਰ ਅਤੇ ਡੀ.ਐੱਸ.ਪੀ. ਲਖਵੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਪਤਵੰਤੇ ਸੱਜਣਾ ਨਾਲ ਮੀਟਿੰਗ ਰੱਖੀ ਗਈ ਹੈ, ਇਸ ਮੀਟਿੰਗ ਦਾ ਮੁੱਖ ਅਜੰਡਾ ਹੈ ਕਿ ਜਨਤਾ ਨੂੰ ਦਰਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਸੁਨਣਾ ਤੇ ਉਸ ਦਾ ਹੱਲ ਕਰਨਾ, ਅੱਜ ਬਹੁਤ ਸਾਰੇ ਲੋਕਾਂ ਨੇ ਆਪਣੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ ਤੇ ਕੁਝ ਦਾ ਤਾਂ ਮੌਕੇ 'ਤੇ ਹੀ ਨਿਪਟਾਰਾ ਕਰ ਦਿੱਤਾ ਗਿਆ। ਉਨਾਂ ਨੇ ਆਏ ਹੋਏ ਸਰਪੰਚਾਂ, ਪੰਚਾਂ, ਨੰੰਬਰਦਾਰਾਂ ਤੇ ਆਮ ਜਨਤਾ ਨੂੰ ਪੁਲਸ ਪ੍ਰਸ਼ਾਸ਼ਨ ਦਾ ਸਾਥ ਦੇਣ ਦੀ ਅਪੀਲ ਕੀਤੀ ਤੇ ਕਿਹਾ ਕਿ ਕੋਈ ਸ਼ਰਾਰਤੀ ਅਨਸਰ ਗੱਲਤ ਕੰਮ ਕਰਦਾ ਹੈ, ਜਿਵੇਂ ਕਿ ਨਸ਼ੇ ਦਾ ਕਾਰੋਬਾਰ ਚਿੱਟਾ, ਲਾਹਣ ਜਾ ਕੋਈ ਹੋਰ ਨਾਜਾਇਜ ਕੰਮ ਕਰਦਾ ਹੈ ਉਸ ਬਾਰੇ ਉਨਾਂ ਨੂੰ ਜਾਣੂ ਕਰਵਾਓ ਤੇ ਤੁਰੰਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਤੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਸਿਰ ਨਹੀ ਚੁੱਕਣ ਦਿੱਤਾ ਜਾਵੇਗਾ। ਪੁਲਿਸ ਪਬਲਿਕ ਮੀਟਿੰਗ ਨਿਊਜ਼ ਬਾਇਟ ਪਿੰਡ ਵਾਸੀ ਨੇ ਕਿਹਾ ਕਿ ਉਨਾਂ ਦੀ ਅੱਜ ਪੁਲਿਸ ਪਬਲਿਕ ਮੀਟਿੰਗ ਹੋਈ, ਜਿਸ ਦੌਰਾਣ ਸਮਾਜਿਕ ਬੁਰਾਈਆਂ ਦੇ ਮੁੱਦੇ 'ਤੇ ਗੱਲ ਕੀਤੀ ਗਈ ਕਿ, ਜਿਸ ਤਰਾਂ ਕਿਸੇ ਵੀ ਨਸ਼ੇ ਦਾ ਕਾਰੋਬਾਰ ਕਰਨ ਵਾਲੀਆਂ ਵਿਰੁੱਧ ਪੁਲਿਸ ਨੇ ਸਖ਼ਤ ਕਦਮ ਚੁੱਕਣ ਦਾ ਵਾਅਦਾ ਕੀਤਾ ਤੇ ਉਨਾਂ ਨੇ ਕਿਹਾ ਕਿ ਉਹ ਵੀ ਸਾਰੇ ਪੁਲਿਸ ਪ੍ਰਸ਼ਾਸ਼ਨ ਨਾਲ ਸਹਿਮਤ ਹਨ ਤੇ ਉਨਾਂ ਦਾ ਡੱਟ ਕੇ ਸਾਥ ਦੇਣਗੇ। ਇਸ ਮੌਕੇ ਥਾਣਾ ਅਮੀਰ ਖਾਸ ਦੇ ਮੁੱਖ ਮੁੰਛੀ ਤਰਸੇਮ ਸਿੰਘ, ਸਹਾਇਕ  ਮੁੰਛੀ ਸਤਪਾਲ ਸਿੰਘ, ਪ੍ਰਿਤਪਾਲ ਸਿੰਘ (ਪੱਪੀ ਸੰਧੂ) ਸ਼ੇਰ ਮੁੰਹਮਦ, ਗਾਮਾ ਬੂਰ ਵਾਲਾ, ਮਹਿਲਾ ਮੰਡਲ ਪ੍ਰਧਾਨ ਸ਼ਿਰੋ ਬਾਈ, ਸੁੱਖਵੰਤ ਸਿੰਘ ਘਾਂਗਾ ਕਲਾਂ, ਨਿਸ਼ਾਨ ਸਿੰਘ ਬਾਦਲ ਕਿ, ਡਾ. ਪੰਮੀ, ਸਰਪੰਚ ਕੁਲਵੰਤ ਸਿੰਘ, ਵਿਜੇ ਸੇਤੀਆ, ਕਸ਼ਮੀਰ ਚੰਦ ਬੱਟੀ, ਵਿਜੇ ਅਮੀਰ ਖਾਸ, ਪਰਮਜੀਤ ਪੀ.ਏ. ਗੁਰਬਚਨ ਸਿੰਘ ਬਲੇਲ ਕੇ ਤੋਂ ਇਲਾਵਾ ਹੋਰ ਵੀ ਪਤਵੰਤੇ ਸੱਜਣ ਮੌਜੂਦ ਸਨ।

ਪੁਲਿਸ ਪਬਲਿਕ ਮੀਟਿੰਗ ਨਿਊਜ਼ ਸ਼ੋਟਸ

No comments: