BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਵਿੱਚ ਮਾਡਰਨ ਟੀਚਿੰਗ ਅਤੇ ਵਿਦਿਆਰਥੀ ਮਨੋਵਿਗਿਆਨ ਵਿਸ਼ੇ ਉੱਤੇ ਅਧਿਆਪਕ ਵਰਕਸ਼ਾਪ

ਜਲੰਧਰ 6 ਜੁਲਾਈ (ਗੁਰਕੀਰਤ ਸਿੰਘ)- ਸੇਂਟ ਸੋਲਜਰ ਇੰਟਰ ਕਾਲਜ ਫਰੈਂਡਸ ਕਲੋਨੀ ਵਿੱਚ ਮਾਡਰਨ ਟੀਚਿੰਗ ਅਤੇ ਵਿਦਿਆਰਥੀ ਮਨੋਵਿਗਿਆਨ ਵਿਸ਼ੇ ਉੱਤੇ ਇੱਕ ਦਿਨਾਂ ਅਧਿਆਪਕ ਵਰਕਸ਼ਾਪ ਕਰਵਾਈ ਗਈ। ਜਿਸ ਵਿੱਚ ਜਲੰਧਰ ਮੈਨੇਜਮੈਂਟ ਐਸੋਸਇਏਸ਼ਨ ਦੇ ਪ੍ਰਧਾਨ ਅਹਸਾਨ ੳਲ ਹੱਕ ਮੁੱਖ ਰੂਪ ਵਿੱਚ ਮੌਜੂਦ ਹੋਏ ਜਿਨ੍ਹਾਂ ਦਾ ਸਵਾਗਤ ਪ੍ਰਿੰਸੀਪਲ ਮਨਗਿੰਦਰ ਸਿੰਘ ਅਤੇ ਸਟਾਫ ਮੈਂਬਰਸ ਵਲੋਂ ਕੀਤਾ ਗਿਆ। ਇਸ ਵਰਕਸ਼ਾਪ ਦੇ ਦੌਰਾਨ ਕਲਾਸ ਪ੍ਰਬੰਧਨ ਕਲਾਸਰੂਮ ਰੂਲਜ ਵਿੱਚ ਵਿਦਿਆਰਥੀਆਂ ਦੀ ਭਾਗੀਦਾਰੀ, ਅਧਿਆਪਕ- ਮਾਪਿਆਂ ਸੰਬੰਧ, ਬੱਚੀਆਂ ਦਾ ਆਪਸੀ ਸਹਿਯੋਗ ਅਤੇ ਕਲਾਸਰੂਪ ਸਿਟਿੰਗ ਪਲਾਨ ਆਦਿ ਉੱਤੇ ਚਰਚਾ ਕੀਤੀ ਗਈ। ਸਮੇਂ ਦੇ ਅਨੁਸਾਰ ਅਧਿਆਪਕਾਂ ਨੂੰ ਅਪਡੇਟ ਰਹਿਣ ਅਤੇ ਟੈਕਨੋਲਾਜੀ ਦੇ ਨਾਲ ਨਾਲ ਹਰ ਛੋਟੀ ਚੀਜ਼ ਦਾ ਧਿਆਨ ਰੱਖਣ ਨੂੰ ਕਿਹਾ ਜੋ ਵਿਦਿਆਰਥੀਆਂ ਨੂੰ ਪੜਾਉੇਣ ਦੇ ਢੰਗ ਨੂੰ ਪ੍ਰਭਾਵਸ਼ਾਲੀ ਅਤੇ ਆਸਾਨ ਬਣਾ ਸਕਣ। ਪ੍ਰਿੰਸੀਪਲ ਮਨਗਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਵਰਕਸ਼ਾਪ ਦਾ ਮੁੁੱਖ ਉਦੇਸ਼ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਅਤੇ ਨੀਂਹ ਮਜਬੂਤ ਕਰਣ ਦੇ ਨਵੇਂ ਨਵੇਂ ਤਰੀਕੇ ਦੀ ਜਾਣਕਾਰੀ ਦੇਣਾ ਸੀ ਤਾਂਕਿ ਅਧਿਆਪਕ ਦੇਸ਼ ਦੇ ਭਵਿੱਖ ਵਿੱਚ ਯੋਗਦਾਨ ਦੇ ਸਕਣ।

No comments: