BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਵਿੱਚ 2 ਦਿਨਾਂ ਫੈਕਲਟੀ ਡਿਵੇਲਪਮੈਂਟ ਪ੍ਰੋਗਰਾਮ ਸਮਾਪਤ

ਜਲੰਧਰ 8 ਜੁਲਾਈ (ਗੁਰਕੀਰਤ ਸਿੰਘ)- ਸੇਂਟ ਸੋਲਜਰ ਇੰਸਟੀਚਿਊਟ ਆਫ ਇੰਜੀਨਿਅਰਿੰਗ ਐਂਡ ਟੈਕਨੋਲਾਜੀ ਵਲੋਂ ਦਿ ਫਿਊਚਰ ਆਫ ਮੈਕਿੰਗ ਥਿੰਗਸ- ਫਿਊਜਨ 360 ਵਿਸ਼ੇ ਉੱਤੇ 2 ਦਿਨਾਂ ਫੈਕਲਟੀ ਡਿਵੇਲਪਮੈਂਟ ਪ੍ਰੋਗਰਾਮ ਸਫਲਤਾਪੂਰਵਕ ਸਮਾਪਤ ਹੋਇਆ। ਜਿਸ ਵਿੱਚ ਏ.ਆਰ.ਸੀ.ਸੀ (Atc Rediff Cadd Centre) ਤੋਂ ਏ.ਆਰ.ਸੀ.ਸੀ ਡਾਇਰੈਕਟਰ, ਆਟੋਡੈਸਕ ਟ੍ਰੈਨਿੰਗ ਪਾਰਟਨਰ ਮਨਜੀਤ ਸਿੰਘ, ਪ੍ਰੋਗਰਾਮ ਮੈਨੇਜਰ ਗਾਇਤਰੀ ਰਘੂ, ਟ੍ਰੈਨਿੰਗ ਇੰਸਟਰਕਟਰ ਰਾਜੇਸ਼ ਯਾਦਵ ਆਦਿ ਮੁੱਖ ਮਹਿਮਾਨ ਦੇ ਰੂਪ ਵਿੱਚ ਮੌਜੂਦ ਹੋਏ। ਪ੍ਰੋਗਰਾਮ ਦੇ ਦੂਸਰੇ ਦਿਨ ਸੀਮਿਤ ਤੱਤ ਵਿਸ਼ਲੇਸ਼ਣ ਅਤੇ ਆਟੋਡੈਸਕ ਫਿਊਜ਼ਨ 360 ਦੇ ਇਸਤੇਮਾਲ ਤੋਂ ਕੈਮ ਆਦਿ ਦੇ ਬਾਰੇ ਵਿੱਚ ਦੱਸਿਆ ਗਿਆ।ਇਸ ਪ੍ਰੋਗਰਾਮ ਵਿੱਚ ਸੇਂਟ ਸੋਲਜਰ ਇੰਸਟੀਚਿਊਟ ਆਫ਼ ਇੰਜੀਨਿਅਰਿੰਗ ਐਂਡ ਟੈਕਨੋਲਾਜ, ਸੇਂਟ ਸੋਲਜਰ ਪਾਲੀਟੈਕਨਿਕ ਕਾਲਜ, ਮੁੱਖ ਕੈਂਪਸ, ਸੇਂਟ ਸੋਲਜਰ ਪਾਲੀਟੈਕਨਿਕ ਕਾਲਜ ਚੱਬੇਵਾਲ ਦੇ ਫੈਕਲਟੀ ਮੈਂਬਰਸ ਨੇ ਭਾਗ ਲਿਆ ਜਿਨ੍ਹਾਂ ਨੂੰ ਪ੍ਰੋਗਰਾਮ ਪੂਰਾ ਹੋਣ ਉੱਤੇ ਮਹਿਮਾਨਾ ਅਤੇ ਸੇਂਟ ਸੋਲਜਰ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਪ੍ਰੋ.ਮਨਹਰ ਅਰੋੜਾ, ਇੰਜੀਨਿਅਰਿੰਗ ਕਾਲਜ ਪ੍ਰਿੰਸੀਪਲ ਡਾ.ਗੁਰਪ੍ਰੀਤ ਸਿੰਘ ਸੈਣੀ ਵਲੋਂ ਸਰਟੀਫਿਕੇਟ ਦਿੱਤੇ ਗਏ। ਮੈਨੇਜਿੰਗ ਡਾਇਰੈਕਟਰ ਪ੍ਰੋ.ਮਨਹਰ ਅਰੋੜਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਸਮੇਂ ਸਮੇਂ'ਤੇ ਫੈਕਲਟੀ ਡਿਵਲੇਪਮੈਂਟ ਪ੍ਰੋਗਰਾਮ ਨੂੰ ਜਰੂਰੀ ਦੱਸਿਆ।

No comments: