BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਵਿੱਚ ਫੈਕਲਟੀ ਡਿਵੇਲਪਮੈਂਟ ਪ੍ਰੋਗਰਾਮ, ਫੈਕਲਟੀ ਨੂੰ ਮਿਲੀ ਆਟੋਡੈਸਕ ਦੀ ਵੱਡਮੁੱਲੀ ਜਾਣਕਾਰੀ

ਜਲੰਧਰ 7 ਜੁਲਾਈ (ਗੁਰਕੀਰਤ ਸਿੰਘ)- ਸੇਂਟ ਸੋਲਜਰ ਇੰਸਟੀਚਿਊਟ ਆਫ਼ ਇੰਜੀਨਿਅਰਿੰਗ ਐਂਡ ਟੈਕਨੋਲਾਜੀ ਵਲੋਂ ਦਿ ਫਿਊਚਰ ਆਫ ਮੈਕਿੰਗ ਥਿੰਗਸ-ਫਿਊਜ਼ਨ 360 ਵਿਸ਼ੇ ਉੱਤੇ 2 ਦਿਨਾਂ ਫੈਕਲਟੀ ਡਿਵੇਲਪਮੈਂਟ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਏ.ਆਰ.ਸੀ.ਸੀ (Atc Rediff Cadd Centre ) ਤੋਂ ਏ.ਆਰ.ਸੀ.ਸੀ ਡਾਇਰੈਕਟਰ, ਆਟੋਡੈਸਕ ਟ੍ਰੈਨਿੰਗ ਪਾਰਟਨਰ ਮਨਜੀਤ ਸਿੰਘ, ਪ੍ਰੋਗਰਾਮ ਮੈਨੇਜਰ ਗਾਇਤਰੀ ਰਘੂ, ਟ੍ਰੈਨਿੰਗ ਇੰਸਟਰਕਟਰ ਰਾਜੇਸ਼ ਯਾਦਵ ਆਦਿ ਮੁੱਖ ਮਹਿਮਾਨ ਦੇ ਰੂਪ ਵਿੱਚ ਮੌਜੂਦ ਹੋਏ ਜਿਨਾਂ ਦਾ ਸਵਾਗਤ ਸੇਂਟ ਸੋਲਜਰ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਪ੍ਰੋ.ਮਨਹਰ ਅਰੋੜਾ, ਇੰਜੀਨਿਅਰਿੰਗ ਕਾਲਜ ਪ੍ਰਿੰਸੀਪਲ ਡਾ.ਗੁਰਪ੍ਰੀਤ ਸਿੰਘ ਸੈਣੀ ਅਤੇ ਫੈਕਲਟੀ ਮੈਂਬਰਸ ਵਲੋਂ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਸੇਂਟ ਸੋਲਜਰ ਇੰਸਟੀਚਿਊਟ ਆਫ਼ ਇੰਜੀਨਿਅਰਿੰਗ ਐਂਡ ਟੈਕਨੋਲਾਜ, ਸੇਂਟ ਸੋਲਜਰ ਪਾਲੀਟੈਕਨਿਕ ਕਾਲਜ, ਮੁੱਖ ਕੈਂਪਸ, ਸੇਂਟ ਸੋਲਜਰ ਪਾਲੀਟੈਕਨਿਕ ਕਾਲਜ ਚੱਬੇਵਾਲ ਦੇ ਫੈਕਲਟੀ ਮੈਂਬਰਸ ਨੇ ਭਾਗ ਲਿਆ। ਡਾਇਰੈਕਟਰ ਮਨਜੀਤ ਸਿੰਘ ਨੇ ਆਟੋਡੈਸਕ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਟੋਡੈਸਕ ਨੂੰ ਆਟੋ ਇੰਡਸਟਰੀ ਵਿੱਚ ਵੱਖ ਵੱਖ ਪ੍ਰਕਾਰ ਨਾਲ ਇਸਤੇਮਾਲ ਵਿੱਚ ਲਿਆ ਜਾਂਦਾ ਹੈ ਜਿਵੇਂ ਡਿਜਾਇਨਿੰਗ, ਐਨੀਮੈਸ਼ਨ, ਆਰਕਿਟੈਕਚਰ ਆਦਿ। ਐਮ.ਡੀ ਪ੍ਰੋ.ਅਰੋੜਾ ਨੇ ਫੈਕਲਟੀ ਮੈਂਬਰਸ ਨੂੰ ਵੱਡਮੁੱਲ਼ੀ ਜਾਣਕਾਰੀ ਦੇਣ ਲਈ ਮਹਿਮਾਨਾਂ ਦਾ ਧੰਨਵਾਦ ਕੀਤਾ।

No comments: