BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਆਈ.ਟੀ.ਆਈ ਵਿਦਿਆਰਥੀ ਬਣ ਰਹੇ ਹਨ ਸਵੈ ਰੋਜਗਾਰ ਦੇ ਕਾਬਿਲ

ਜਲੰਧਰ 4 ਜੁਲਾਈ (ਗੁਰਕੀਰਤ ਸਿੰਘ)- ਪੇਂਡੂ ਖੇਤਰਾਂ ਦੇ ਵਿਦਿਆਰਥੀਆਂ ਨੂੰ ਸਵੈ ਰੋਜਗਾਰ ਦੇ ਲਈ, ਦੁਬਈ, ਕੁਵੈਤ ਆਦਿ ਦੇਸ਼ਾਂ ਵਿੱਚ ਰੋਜ਼ਗਾਰ ਲਈ ਤਿਆਰ ਕਰਣ ਦੇ ਮੰਤਵ ਨਾਲ ਸੇਂਟ ਸੋਲਜਰ ਗਰੁੱਪ ਵਲੋਂ ਸੇਂਟ ਸੋਲਜਰ ਇੰਡਸਟਰਿਅਲ ਟ੍ਰੈਨਿੰਗ ਇੰਸਟੀਚਿਊਟ ਵਰਿਆਣਾ ਅਤੇ ਸ਼ਾਹਕੋਟ ਵਿੱਚ ਚਲਾਏ ਜਾ ਰਹੇ ਹਨ। ਜਿਸ ਵਿੱਚ ਵਿਦਿਆਰਥੀਆਂ ਨੂੰ 10ਵੀਂ ਤੋਂ ਬਾਅਦ ਇਲੈਕਟਰਿਸ਼ਇਨ, ਮੋਟਰ ਮੈਕੇਨਿਕ, ਡੀਜਲ ਮੈਕੇਨਿਕ, ਕਾਰਪੇਂਟਰ, ਵੈਲਡਰ, ਪਲੰਬਰ, ਕੰਪਿਊਟਰ ਆਪਰੈਟਰ, ਰੈਫਰੀਜਰੇਟਰ ਕੋਰਸ ਕਰਵਾਏ ਜਾ ਰਹੇ ਹਨ। ਗਰੁੱਪ ਚੇਅਰਮੈਨ ਅਨਿਲ ਚੋਪੜਾ ਨੇ ਦੱਸਿਆ ਕਿ ਆਈ.ਟੀ.ਆਈ ਕੋਰਸ ਕਰਣ ਦੇ ਨਾਲ ਵਿਦਿਆਰਥੀਆਂ ਦੇ ਹੱਥ ਵਿੱਚ ਗੁਣ ਆਉਂਦਾ ਹੈ ਜਿਸਦੇ ਨਾਲ ਉਹ ਆਪਣਾ ਕੰਮ ਕਰ ਸਕਦੇ ਹਨ ਜਾਂ ਵਿਦੇਸ਼ਾਂ ਵਿੱਚ ਸੈਟਲ ਹੋਕੇ ਚੰਗੀ ਆਮਦਨੀ ਕਮਾਉਂਦੇ ਹਨ। ਪੇਂਡੂ ਖੇਤਰਾਂ ਵਿੱਚ ਰੋਜ਼ਗਾਰ ਨੂੰ ਬਣਾਉਣ ਅਤੇ ਯੂਥ ਨੂੰ ਠੀਕ ਦਿਸ਼ਾ ਦਿਖਾਉਣ ਲਈ ਆਈ.ਟੀ.ਆਈ ਸੰਸਥਾਵਾਂ ਪੂਰੀ ਕੋਸ਼ਿਸ਼ ਕਰ ਰਹੀਆਂ ਹਨ। ਸ਼੍ਰੀ ਚੋਪੜਾ ਨੇ ਕਿਹਾ ਕਿ ਹਰ ਪਾਸੇ ਆਈ.ਟੀ.ਆਈ ਦੀ ਭਾਰੀ ਡਿਮਾਂਡ ਨੂੰ ਦੇਖਦੇ ਹੋਏ ਇਹ ਇੰਸਟੀਚਿਊਟ ਸ਼ੁਰੂ ਕੀਤੇ ਗਏ ਸੀ ਜਿਸਦਾ ਲਕਸ਼ ਯੁਵਾਵਾਂ ਨੂੰ ਵਧੀਆਂ ਰੋਜਗਾਰ ਪ੍ਰਦਾਨ ਕਰਵਾਉਣਾ ਹੈ ਅਤੇ ਇਹ ਲਕਸ਼ ਹੌਲੀ-ਹੌਲੀ  ਪੂਰਾ ਹੋ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਸਾਲ ਆਈ.ਟੀ.ਆਈ ਐਡਮਿਸ਼ਨ ਨੂੰ ਵਧੀਆਂ ਰਿਸਪਾਂਸ ਮਿਲ ਰਿਹਾ ਹੈ।

No comments: