BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਯੂਨੀਵਰਸਿਟੀ ਵਿੱਚ ਨਾਮ ਚਮਕਾਉਣ ਵਾਲੀ ਪੈਰਾਡਾਇਸ ਅਤੇ ਸੇਂਟ ਸੋਲਜਰ ਦੀਆਂ ਵਿਦਿਆਰਥਣਾਂ ਨੂੰ ਮਿਲਿਆ ਸਨਮਾਨ

ਜਲੰਧਰ 22 ਜੁਲਾਈ (ਗੁਰਕੀਰਤ ਸਿੰਘ)- ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਵਲੋਂ ਬੀ.ਐਡ ਦੂਸਰੇ ਸਮੈਸਟਰ ਦੇ ਨਤੀਜਿਆਂ ਵਿੱਚ ਯੂਨੀਵਰਸਿਟੀ ਪੁਜ਼ੀਸ਼ਨਾਂ ਪ੍ਰਾਪਤ ਕਰਣ ਵਾਲੀਆਂ ਪੈਰਾਡਾਇਸ ਕਾਲਜ ਆਫ ਐਜੂਕੇਸ਼ਨ  ਅਤੇ ਸੇਂਟ ਸੋਲਜਰ ਕਾਲਜ ਆਫ ਐਜੂਕੇਸ਼ਨ ਦੀਆਂ ਵਿਦਿਆਰਥਣ ਨੂੰ ਸਨਮਾਨਿਤ ਕੀਤਾ ਗਿਆ। ਗਰੁੱਪ ਦੇ ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਪੈਰਾਡਾਇਸ ਕਾਲਜ ਆਫ ਐਜੂਕੇਸ਼ਨ ਦੀ 753/950 ਅੰਕਾਂ ਨਾਲ ਯੂਨੀਵਰਸਿਟੀ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਣ ਵਾਲੀ ਵਿਦਿਆਰਥਣ ਰਿਤੀਕਾ ਅਤੇ 735/950 ਅੰਕਾਂ ਨਾਲ ਯੂਨੀਵਰਸਿਟੀ ਵਿੱਚ ਅੱਠਵਾਂ ਸਥਾਨ ਪ੍ਰਾਪਤ ਕਰਣ ਵਾਲੀ ਵਿਦਿਆਰਥਣ ਜਸਲੀਨ ਕੌਰ ਨੂੰ ਸਨਮਾਨਿਤ ਕੀਤਾ ਗਿਆ ਅਤੇ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ। ਵਿਦਿਆਰਥਣਾਂ ਨੇ ਆਪਣੀ ਸਫਲਤਾ ਦਾ ਸਿਹਰਾ ਕਾਲਜ ਮੈਨੇਜਮੈਂਟ ਅਤੇ ਮਾਪਿਆਂ ਨੂੰ ਦਿੱਤਾ। ਸ਼੍ਰੀ ਚੋਪੜਾ ਨੇ ਇਸ ਸ਼ਾਨਦਾਰ ਨਤੀਜਿਆਂ ਲਈ ਕਾਲਜ ਮੈਨੇਜਮੈਂਟ ਅਤੇ ਵਿਦਿਆਰਥੀਆਂ ਦੀ ਮਿਹਨਤ ਦੀ ਸ਼ਲਾਘਾ ਕਰਦੇ ਹੋਏ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੀ.ਐਡ ਦੇ ਨਤੀਜੇ ਸ਼ਾਨਦਾਰ ਰਹੇ ਹਨ। ਸ਼੍ਰੀ ਚੋਪੜਾ ਨੇ ਵਿਦਿਅਰਥਣਾਂ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਇਸੇ ਤਰ੍ਹਾਂ ਦੀ ਮਿਹਨਤ ਕਰ ਸੰਸਥਾ ਦਾ ਨਾਮ ਚਮਕਾਉਣ ਨੂੰ ਕਿਹਾ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ.ਅਲਕਾ ਗੁਪਤਾ, ਅਮਨਦੀਪ ਕੌਰ ਅਤੇ ਸਟਾਫ ਮੈਂਬਰਸ ਮੌਜੂਦ ਹੋਏ।

No comments: