BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਐਮ.ਐਸ.ਸੀ. (ਆਈ ਟੀ) ਵਿੱਚ ਹਿੰਦੂ ਕੰਨਿਆ ਕਾਲਜ ਨੇ ਹਾਸਲ ਕੀਤੀਆਂ ਪਹਿਲੀਆਂ ਦੋ ਪੋਜੀਸ਼ਨਾਂ

ਜਲੰਧਰ 27 ਜੁਲਾਈ (ਜਸਵਿੰਦਰ ਆਜ਼ਾਦ)- ਸਥਾਨਕ ਹਿੰਦੂ ਕੰਨਿਆ ਕਾਲਜ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮ੍ਰਿਤਸਰ ਵਲੋਂ ਐਲਾਨੇ ਗਏ ਐਮ.ਐਸ.ਸੀ. (ਆਈ.ਟੀ.) ਸੈਮਸਟਰ ਦੂਜੇ ਦੇ ਨਤੀਜਿਆਂ ਵਿੱਚ ਪਹਿਲੀਆਂ ਦੋ ਪੋਜੀਸ਼ਨਾਂ ਹਾਸਲ ਕੀਤੀਆਂ ਹਨ। ਕਾਲਜ ਦੀ ਵਿਦਿਆਰਥਣ ਰਾਜਵੀਰ ਕੌਰ ਨੇ 910ਫ਼1200 ਅੰਕ ਲੈ ਕੇ ਯੂਨੀਵਰਸਿਟੀ ਵਿੱਚ ਪਹਿਲਾ ਅਤੇ ਬਲਪ੍ਰੀਤ ਕੌਰ ਨੇ 899ਫ਼1200 ਅੰਕ ਲੈ ਕੇ ਯੂਨੀਵਰਸਿਟੀ ਵਿੱਚ ਦੂਜਾ ਸਥਾਨ ਹਾਸਲ ਕੀਤਾ ਹੈ। ਕਾਲਜ ਵਲੋਂ 18 ਵਿਦਿਆਰਥੀ ਇਸ ਸਾਲ ਪ੍ਰੀਖਿਆ ਵਿੱਚ ਐਪੀਅਰ ਹੋਏ ਸਨ ਜਿੰਨ੍ਹਾਂ ਵਿੱਚੋ 14 ਵਿਦਿਆਰਥੀ ਪਹਿਲੇ ਦਰਜੇ ਵਿੱਚ ਪਾਸ ਹੋਏ ਹਨ। ਕਾਲਜ ਦਾ ਨਤੀਜਾ 100ਪ੍ਰਤੀਸ਼ਤ ਰਿਹਾ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਅਰਚਨਾ ਗਰਗ ਨੇ ਅੱਜ ਯੂਨੀਵਰਸਿਟੀ ਪੁਜੀਸ਼ਨਾਂ ਹਾਸਲ ਕਰਨ ਵਾਲੀਆਂ ਦੋਹੇਂ ਵਿਦਆਰਥਣਾਂ ਨੂੰ ਸਨਮਾਨਿਤ ਕੀਤਾ ਅਤੇ ਦੂਜੇ ਸਾਲ ਵੀ ਅਜਿਹਾ ਪ੍ਰਦ੍ਰਸ਼ਨ ਕਰਨ ਲਈ ਪ੍ਰੇਰਿਆ।ਇਸ ਮੌਕੇ ਰਾਜਵੀਰ ਕੌਰ ਦੇ ਪਿਤਾ ਸ. ਅਮਰੀਕ ਸਿੰਘ, ਸੀਨੀਅਰ ਅਧਿਆਪਕ ਸ਼੍ਰੀਮਤੀ ਮਧੂ ਸੇਠੀ, ਕੰਪਊਟਰ ਵਿਭਾਗ ਦੇ ਮੁਖੀ ਇੰਜੀ.ਸੁਨਾਲੀ ਸ਼ਰਮਾਂ, ਆਫਿਸ ਸੁਪਰਡੈਂਟ ਸ਼੍ਰੀ ਸੰਜੀਵ ਭੱਲਾ ਵੀ ਹਾਜਰ ਸਨ। ਇਸ ਤੋਂ ਇਲਾਵਾ ਕਾਲਜ ਦੀ ਵਿਦਿਆਰਥਣ ਵਿਸ਼ਾਖਾ ਗੁਪਤਾ ਨੇ ਬੀਸੀਏ. ਸੈਮਸਟਰ ਦੋ, ਦੇ ਨਤੀਜਿਆਂ ਵਿੱਚ ਮੈਰਿਟ ਪੋਜੀਸ਼ਨ ਹਾਸਲ ਕੀਤੀ ਹੈ। ਪ੍ਰਿੰਸੀਪਲ ਡਾ. ਗਰਗ ਨੇ ਦੱਸਿਆ ਕਿ ਇਸ ਸਾਲ ਕਾਲਜ ਦੀਆਂ ਵਿਦਿਆਰਥਣਾਂ ਨੇ ਅਕਾਦਮਿਕ ਵਿੱਚ ਬੇਹਤਰੀਨ ਪ੍ਰਦ੍ਰਸ਼ਨ ਕੀਤਾ ਹੈ। ਹੁਣ ਤੱਕ ਘੋਸ਼ਿਤ ਨਤੀਜਿਆਂ ਵਿੱਚ ਕਾਲਜ ਦੀਆਂ ਪੰਜ ਲੜਕੀਆਂ ਨੇ ਪਹਿਲੀ ਪੁਜੀਸ਼ਨ, 20 ਵਿਦਿਆਰਥਣਾਂ ਨੇ ਮੈਰਿਟ ਪੋਜੀਸ਼ਨ ਅਤੇ ਕਈ ਵਿਦਿਆਰਥਣਾਂ ਨੇ ਡਿਸਟਿੰਕਸ਼ਨ ਸਹਿਤ ਪ੍ਰੀਖਿਆ ਪਾਸ ਕੀਤੀ ਹੈ।
“ਅਕਾਦਮਿਕ ਵਿੱਚ ਇਸ ਸਾਲ ਵਧੀਆ ਪ੍ਰਦ੍ਰਸ਼ਨ ਸਾਡੇ ਲਈ ਬੜੇ ਮਾਨ ਦੀ ਗੱਲ ਹੈ ਅਤੇ ਇਸ ਲਈ ਸਾਰੇ ਵਿਦਿਆਰਥੀ ਅਤੇ ਅਧਿਆਪਕ ਵਧਾਈ ਦੇ ਪਾਤਰ ਹਨ। ਕਾਲਜ ਵਲੋਂ ਹਮੇਸ਼ਾਂ ਤੋ ਹੀ ਪੜਾਈ ਹੀ ਨਹੀਂ, ਸਹਿ-ਅਕਾਦਮਿਕ ਗਤੀਵਿਧੀਆਂ ਵਿੱਚ ਵੀ ਖਾਸ ਧਿਆਨ ਦਿੱਤਾ ਜਾਂਦਾ ਹੈ ਅਤੇ ਇਸ ਦਾ ਨਤੀਜਾ ਵਧੀਆ ਨਤੀਜਿਆਂ ਅਤੇ ਨਵੇਂ ਸੈਸ਼ਨ ਵਿੱਚ ਹੋ ਰਹੇ ਦਾਖਲਿਆਂ ਤੋਂ ਨਜਰ ਆਉਂਦਾ ਹੈ,” ਡਾ. ਗਰਗ ਨੇ ਦੱਸਿਆ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ਼੍ਰੀ ਤਿਲਕ ਰਾਜ ਅੱਗਰਵਾਲ ਨੇ ਵੀ ਵਧੀਆ ਨਤੀਜਿਆਂ ਲਈ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਹੈ।

No comments: