BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਆਜ਼ਾਦ ਪਰਿਵਾਰ ਨੂੰ ਭਾਰੀ ਸਦਮਾ-ਮਾਤਾ ਨਿਰਮਲ ਕੌਰ ਆਜ਼ਾਦ ਨੂੰ ਭਾਵਭਿੰਨੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ

ਜਲੰਧਰ 28 ਜੁਲਾਈ (ਦਲਵੀਰ ਸਿੰਘ)- ਸ. ਏ. ਐੱਸ. ਆਜ਼ਾਦ ਮੁੱਖ ਸੰਪਾਦਕ 'ਰਜਨੀ' ਮਾਸਿਕ ਮੈਗਜ਼ੀਨ ਜਲੰਧਰ ਦੀ ਧਰਮਪਤਨੀ ਬੀਬੀ ਨਿਰਮਲ ਕੌਰ ਆਜ਼ਾਦ ਜਿਨਾਂ ਦਾ ਬੀਤੇ ਦਿਨੀਂ ਸੰਖੇਪ ਬਿਮਾਰੀ ਦੇ ਚੱਲਦੇ ਦੇਹਾਂਤ ਹੋ ਗਿਆ ਸੀ। ਜਿਨ੍ਹਾਂ ਦੇ ਨਮਿਤ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਸਿੰਘ ਸਭਾ ਨਿਊ ਸੰਤੋਖਪੁਰਾ ਜੀ.ਟੀ ਰੋਡ ਬਾਈਪਾਸ ਜਲੰਧਰ ਵਿਖੇ ਹੋਈ। ਇਸ ਮੌਕੇ ਤੇ ਰਾਗੀ ਭਾਈ ਯਾਦਵਿੰਦਰ ਸਿੰਘ ਸੋਢੀ ਫਗਵਾੜਾ ਅਤੇ ਵਿਕਰਮਜੀਤ ਸਿੰਘ ਵੱਲੋਂ ਸੰਗਤਾਂ ਨੂੰ ਇਲਾਹੀ ਬਾਣੀ ਦਾ ਵੈਰਾਗਮਈ ਕੀਰਤਨ ਕਰਕੇ ਨਿਹਾਲ ਕੀਤਾ ਗਿਆ। ਇਸ ਮੌਕੇ ਤੇ ਪੁੱਜੇ ਹਲਕਾ ਵਿਧਾਇਕ ਬਾਵਾ ਹੈਨਰੀ, ਸਾਬਕਾ ਸੀਨੀਅਰ ਡਿਪਟੀ ਮੇਅਰ ਡਾ. ਤਰਸੇਮ ਲਾਲ ਭਾਰਦਵਾਜ, ਜੋਗਿੰਦਰ ਸਿੰਘ ਜੋਗੀ (ਕੌਮੀ ਪ੍ਰਧਾਨ ਪੰਜਾਬ ਯੂਥ ਕਲੱਬਜ਼ ਆਰਗੇਨਾਈਜ਼ੇਸ਼ਨ), ਬਲਾਕ ਸੰਮਤੀ ਮੈਂਬਰ ਪ੍ਰਵੀਨ ਨਈਅਰ ਕੰਗਣੀਵਾਲ, ਜਥੇਦਾਰ ਸੁਖਵੀਰ ਸਿੰਘ ਸ਼ਾਲੀਮਾਰ, ਪਰਮਜੀਤ ਸਿੰਘ ਪੰਮਾ (ਕੌਂਸਲਰ), ਸਰਵਣ ਸਿੰਘ ਗਰਚਾ, ਗਾਇਕ ਸੁਰਿੰਦਰ ਸ਼ਿੰਦਾ, ਸਾਬਰਕੋਟੀ, ਦਲਵਿੰਦਰ ਦਿਆਲਪੁਰੀ, ਗਾਇਕ ਤਾਜ ਨਗੀਨਾ, ਗਾਇਕ ਕੁਲਵਿੰਦਰ ਕਿੰਦਾ, ਸੁੱਚਾ ਰੰਗੀਲਾ ਅਤੇ ਮਿਸ ਮੈਂਡੀ, ਰਮੇਸ਼ ਨੁੱਸੀਵਾਲ, ਰਾਵਲ ਧਾਮੀ ਮੁਕੇਰੀਆਂ, ਚਰਨਪ੍ਰੀਤ ਚੰਨੀ, ਅਸ਼ੋਕ ਖੁਰਾਨਾ (ਵੀਡੀਉ ਡਾਇਰੈਕਟਰ), ਹਰੀਸ਼ ਭੰਡਾਰੀ, ਕਮਲਜੀਤ ਸਿੰਘ, ਨਾਰਾਇਣ ਸ਼ਰਮਾ (ਸੰਗੀਤਕਾਰ), ਰਵੀ ਹੰਸ (ਸੰਗੀਤਕਾਰ), ਮਾਬਕਾ ਮੈਂਬਰ ਪਾਰਲੀਮੈਂਟ ਸਤਨਾਮ ਕੈਂਥ ਵੱਲੋਂ ਮਾਤਾ ਨਿਰਮਲ ਕੌਰ ਦੀ ਜੀਵਨੀ ਤੇ ਚਾਨਣਾ ਪਾਉਂਦੇ ਹੋਏ, ਉਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਕੇ ਸ਼ਰਧਾਂਜਲੀਆਂ ਅਰਪਣ ਕੀਤੀਆਂ। ਇਸ ਮੌਕੇ ਤੇ ਮਾਤਾ ਨਿਰਮਲ ਕੌਰ ਜੀ ਦੇ ਸਪੁੱਤਰ ਅਤੇ ਪੰਜਾਬ ਨਿਊਜ਼ ਚੈਨਲ ਦੇ ਚੀਫ ਐਡੀਟਰ ਸ. ਜਸਵਿੰਦਰ ਸਿੰਘ ਆਜ਼ਾਦ ਵੱਲੋਂ ਪੁੱਜੇ ਸਾਰੇ ਪਤਵੰਤੇ ਸੱਜਣਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਆਜ਼ਾਦ ਪਰਿਵਾਰ 'ਚੋਂ ਜਸਵਿੰਦਰ ਸਿੰਘ ਆਜ਼ਾਦ, ਗੁਰਪ੍ਰੀਤ ਕੌਰ, ਜਸਵਿੰਦਰ ਕੌਰ, ਜਸਵੰਤ ਸਿੰਘ, ਹਰਮਿੰਦਰ ਕੌਰ, ਲਖਵਿੰਦਰ ਸਿੰਘ ਲੱਕੀ, ਲਵਲੀਨ ਕੌਰ, ਗੁਰਕੀਰਤ ਸਿੰਘ, ਜਸਪ੍ਰੀਤ ਸਿੰਘ, ਜਸਕਿਰਨ ਕੌਰ, ਗੁਰਲੀਨ ਕੌਰ ਤੋਂ ਇਲਾਵਾ ਅਮਰਜੀਤ ਸਿੰਘ (ਜੰਡੂ ਸਿੰਘਾ), ਕਰਮਵੀਰ ਸਿੰਘ, ਤਰਸੇਮ ਲਾਲ ਜੱਸੀ, ਅਮਰਜੀਤ ਜਲੰਧਰ, ਰਾਜ ਕੁਮਾਰ ਰਾਜੂ, ਠੇਕੇਦਾਰ ਰਣਜੀਤ ਸਿੰਘ, ਖੁਸ਼ੀ ਰਾਮ, ਠੇਕੇਦਾਰ ਜਸਵਿੰਦਰ ਸਿੰਘ, ਰਛਪਾਲ ਸਿੰਘ ਬੱਧਣ, ਬਲਦੇਵ ਰਾਹੀ ਐਂਕਰ, ਸਤਪਾਲ ਖੇਤਾਨ (ਸਾਬਕਾ ਸਹਾਇਕ ਕਮਿਸ਼ਨਰ ਇਨਕਮ ਟੈਕਸ), ਗੁਰਪ੍ਰੀਤ ਸਿੰਘ ਬੱਧਣ, ਮੇਹਰ ਚੰਦ ਸਿੱਧੂ (ਭੁਲੱਥ), ਅਵਤਾਰ ਸਿੰਘ (ਸਾਬਕਾ ਕੌਂਸਲਰ), ਬਲਰਾਜ ਸਿੰਘ ਬਾਵਾ, ਪਰਮਜੀਤ ਸਿੰਘ ਠੇਕੇਦਾਰ, ਸੁਖਜਿੰਦਰ ਨਿੱਝਰ, ਅਸ਼ੋਕ ਭਗਤ, ਰਣਜੀਤ ਮਾਝਾ, ਨਰਿੰਦਰ ਕੇਸ਼ਪ, ਆਰ.ਐਲ. ਬੱਲ ਪ੍ਰੋ. ਭੁਪਿੰਦਰ ਸਿੰਘ, ਆਸ਼ੀ ਈਸਪੁਰੀ, ਮਹਿੰਦਰ ਸਿੰਘ, ਵਿਨੋਦ ਫਕੀਰਾ ਅਤੇ ਹੋਰ ਰਾਜਨੀਤਕ, ਸਮਾਜਕ ਅਤੇ ਵਿਦਿਅਕ ਅਦਾਰਿਆਂ ਦੇ ਪਤਵੰਤੇ ਸੱਜਣਾਂ ਨੇ ਵੱਡੀ ਗਿਣਤੀ ਵਿੱਚ ਆਪਣੀ ਹਾਜ਼ਰੀ ਲਵਾਈ। ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਮੁੱਖੀਆਂ ਅਤੇ ਪ੍ਰਿੰਸੀਪਲਾਂ ਨੇ ਆਪਣੇ ਸ਼ੋਕ ਸੁਨੇਹਿਆਂ ਵਿੱਚ ਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਤੋਂ ਇਲਾਵਾ ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ.) ਦੇ ਪ੍ਰਧਾਨ ਲਾਲ ਸਿੰਘ ਲਾਲੀ, ਜਨਰਲ ਸਕੱਤਰ ਪ੍ਰੀਤਮ ਲੁਧਿਆਣਵੀ ਅਤੇ ਸਮੂਹ ਮੈਂਬਰਾਨ ਕ੍ਰਿਸ਼ਨ ਰਾਹੀ, ਬਲਵੰਤ ਸੱਲ੍ਹਣ, ਕੁਲਵਿੰਦਰ ਕੌਰ ਮਹਿਕ, ਪ੍ਰਿ. ਬਲਵੀਰ ਛਿੱਬੜ, ਲਛਮਣ ਸਿੰਘ ਮਹੇ, ਪਿਆਰਾ ਸਿੰਘ ਰਾਹੀ, ਸ਼ਮਸ਼ੇਰ ਸਿੰਘ ਪਾਲ, ਆਜ਼ਾਦ ਪੰਛੀ, ਜਗਜੀਤ ਮੁਕਤਸਰੀ ਮਲੋਟ, ਵਰਿੰਦਰ ਕੌਰ ਰੰਧਾਵਾ ਬਟਾਲਾ, ਕਰਮਜੀਤ ਕੌਰ ਕੋਮਲ, ਸੰਦੀਪ ਕੌਰ ਅਰਸ਼ ਜਗਰਾਉਂ, ਅਸ਼ੋਕ ਟਾਂਡੀ, ਨਸੀਬ ਸਿੰਘ ਨਸੀਬ, ਐਮ.ਐੱਸ. ਕਲਸੀ, ਫਤਿਹ ਸਿੰਘ ਬਾਗੜੀ, ਜਰਨੈਲ ਹਸਨਪੁਰੀ, ਥੰਮਣ ਸਿੰਘ ਸੈਣੀ, ਰਾਜ ਕੁਮਾਰ ਸਾਹੋਵਾਲੀਆ, ਕਸ਼ਮੀਰ ਘੇਸਲ, ਡਾ. ਪੰਨਾ ਲਾਲ ਮੁਸਤਫਾਬਾਦੀ, ਬਲਵੰਤ ਸਿੰਘ ਮੁਸਾਫਰ, ਵਰਿਆਮ ਬਟਾਲਵੀ, ਰਾਣਾ ਰਣਜੋਧ ਸਿੰਘ, ਅਮਰ ਵਿਰਦੀ, ਗੁਰਵਿੰਦਰ ਗੁਰੀ, ਕ੍ਰਿਸ਼ਨ ਭੱਟੀ, ਸੰਨੀ ਊਨੇਵਾਲਾ, ਸਤਪਾਲ ਲਖੋਤਰਾ, ਪਲਵਿੰਦਰਜੀਤ ਪਾਲੀ, ਗੁਰਚਰਨ ਸਿੰਘ ਸੈਣੀ ਅਤੇ ਸਿਕੰਦਰ ਰਾਮਪੁਰੀ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

No comments: