BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਨੇ ਕੀਤੀ ਮਿਨਾਕਸ਼ੀ ਦੀ ਬੀ.ਏ ਐਲ.ਐਲ.ਬੀ ਦੀ ਸਿੱਖਿਆ ਸਪਾਂਸਰ

ਜਲੰਧਰ 28 ਜੁਲਾਈ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਵਲੋਂ ਵਿਦਿਆਰਥੀਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਸਿੱਖਿਆ ਦੇ ਨਾਲ ਜੋੜਣ ਦੇ ਮੰਤਵ ਨਾਲ ਦਿੱਤੀ ਜਾਂਦੀ ਮਾਸਟਰ ਰਾਜਕੰਵਰ ਚੋਪੜਾ 1 ਕਰੋੜ ਸਕਾਲਰਸ਼ਿਪ ਦੇ ਅਧੀਨ ਹਜ਼ਾਰਾਂ ਵਿਦਿਆਰਥੀ ਆਰਥਿਕ ਰੂਪ ਤੋਂ ਕਮਜੋਰ ਹੋਣ ਦੇ ਬਾਵਜੂਦ ਚੰਗੀ ਸਿੱਖਿਆ ਪ੍ਰਾਪਤ ਕਰ ਰਹੇ ਹਨ। ਇਸਦੇ ਚਲਦੇ ਲਾਅ ਖੇਤਰ ਵਿੱਚ ਆਪਣਾ ਕੈਰੀਅਰ ਬਣਾਉਣ ਦੀ ਚਾਹਵਾਨ ਵਿਦਿਆਰਥਣ ਮਿਨਾਕਸ਼ੀ ਦੀ ਬੀ.ਏ ਐਲ.ਐਲ.ਬੀ ਦੀ ਸੱਤਵੇਂ ਸਮੈਸਟਰ ਦੀ ਸਿੱਖਿਆ ਸਪਾਂਸਰ ਕੀਤੀ ਗਈ। ਹੁਸ਼ਿਆਰਪੁਰ ਦੀ ਰਹਿਣ ਵਾਲੀ ਮਿਨਾਕਸ਼ੀ ਦੀ ਪੜਾਈ ਦੇ ਪ੍ਰਤੀ ਲਗਨ ਅਤੇ ਬੁਰੇ ਆਰਥਿਕ ਹਾਲਾਤਾਂ ਨੂੰ ਦੇਖਦੇ ਹੋਏ ਸੇਂਟ ਸੋਲਜਰ ਗਰੁੱਪ ਵਲੋਂ ਪਿਛਲੇ ਸਾਲ ਦੀ ਸਿੱਖਿਆ ਸਪਾਂਸਰ ਕੀਤੀ ਗਈ ਸੀ।ਇਸ ਸਪਾਂਸਰਸ਼ਿਪ 17,500 ਦਾ ਚੈਕ ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਵਿਦਿਆਰਥਣ ਨੂੰ ਭੇਂਟ ਕੀਤਾ ਅਤੇ ਸ਼ੁਭ ਕਾਮਨਾਵਾਂ ਦਿੱਤੀਆਂ। ਮਿਨਾਕਸ਼ੀ ਆਪਣੇ ਨਾਨਾ-ਨਾਨੀ ਦੇ ਨਾਲ ਰਹਿਕੇ ਟਿਊਸ਼ਨ ਨਾਲ ਘਰ ਦੇ ਖਰਚ ਚਲਾਉਦੀ ਹੈ। ਸ਼੍ਰੀਮਤੀ ਚੋਪੜਾ ਨੇੇ ਬੈਸਟ ਵਿਸ਼ੀਜ ਦਿੰਦੇ ਹੋਏ ਕਿਹਾ ਕਿ ਭਵਿੱਖ ਵਿੱਚ ਵੀ ਮਿਨਾਕਸ਼ੀ ਦੀ ਕਾਲਜ ਦੀ ਪੜਾਈ ਅਤੇ ਹੋਰ ਗਤੀਵਿਧੀਆਂ ਦੀ ਪ੍ਰਫਾਰਮੈਂਸ ਦੇ ਆਧਾਰ ਉੱਤੇ ਅਗਲੇ ਸਾਲਾਂ ਦੀ ਸਿੱਖਿਆ ਸਪਾਂਸਰ ਕੀਤੀ ਜਾਵੇਗੀ ਤਾਂਕਿ ਆਪਣੇ ਅਤੇ ਆਪਣੇ ਗਰੈਂਡ ਪੈਰੇਂਟਸ ਦਾ ਭਵਿੱਖ ਸਵਾਰ ਸਕੇ।

No comments: