BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

10 ਚੋਰੀਸ਼ੁਦਾ ਮੋਟਰਸਾਈਕਲਾਂ ਸਹਿਤ ਇੱਕ ਕਾਬੂ

ਫਗਵਾੜਾ 6 ਅਗਸਤ (ਹਰੀਸ਼ ਭੰਡਾਰੀ)- ਫਗਵਾੜਾ ਪੁਲਿਸ ਥਾਣਾ ਸਦਰ ਦੀ ਟੀਮ ਵੱਲੋਂ 10 ਚੋਰੀਸ਼ੁਦਾ ਮੋਟਰਸਾਈਕਲਾਂ ਸਹਿਤ ਇੱਕ ਚੋਰ ਨੂੰ ਗ੍ਰਿਫਤਾਰ ਕਰਨ ਦੀ ਸੂਚਨਾ ਪ੍ਰਾਪਤ ਹੋਈ ਹੈ। ਐਸ.ਪੀ ਪੀ.ਐਸ ਭੰਡਾਲ ਨੇ ਦੱਸਿਆ ਕਿ ਹੈਪੀ ਬੰਗੜ, ਪੁੱਤਰ ਜੋਗਿੰਦਰ ਪਾਲ ਬੰਗੜ ਵਾਸੀ ਪਿੰਡ ਚੱਕ ਹਕੀਮ ਥਾਣਾ ਸਦਰ ਫਗਵਾੜਾ ਨੂੰ ਥਾਣਾ ਸਦਰ ਦੇ ਐਸ.ਐਚ.ਓ ਲਖਵੀਰ ਸਿੰਘ ਨੇ ਟ੍ਰੈਪ ਲਗਾ ਕੇ ਸਥਾਨਕ ਮੇਹਟਾਂ ਪੁਲ ਦੇ ਕੋਲੋਂ ਹਰਪ੍ਰੀਤ ਕੁਮਾਰ ਉਰਫ ਹੈਪੀ ਬੰਗੜ ਨੂੰ ਇੱਕ ਸੂਚਨਾ ਦੇ ਅਧਾਰ 'ਤੇ ਦਬੋਚਿਆ ਤਾਂ ਉਸਦੀ ਨਿਸ਼ਾਨਦੇਹੀ 'ਤੇ 10 ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਕੀਤੇ ਗਏ। ਪੁਲਿਸ ਆਰੋਪੀ ਦੇ ਖਿਲਾਫ ਕੇਸ ਦਰਜ ਕਰਕੇ ਜਾਂਚ ਕਰ ਰਹੀ ਹੈ। ਹਰਪ੍ਰੀਤ ਦੇ ਕੁੱਝ ਹੋਰ ਸਾਥੀਆਂ ਦੇ ਫੜੇ ਜਾਣ ਦੀ ਸੰਭਾਵਨਾ ਵੀ ਹੈ।

No comments: