BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪ੍ਰੇਮਚੰਦ ਮਾਰਕੰਡਾ ਐਸ.ਡੀ ਕਾਲਜ, ਜਲੰਧਰ ਦੇ ਪੋਸਟਗਰੈਜੂਏਟ ਕੰਮਪਿਊਟਰ ਸਾਇੰਸ ਅਤੇ ਆਈ.ਟੀ ਵਿਭਾਗ ਵਿੱਚ ਫਰੈਸਰ ਪਾਰਟੀ ਦਾ ਆਯੋਜਨ ਕੁਮਾਰੀ ਨੀਤੀਕਾ ਬਣੀ ਮਿਸ ਫਰੈਸਰ

ਜਲੰਧਰ 10 ਅਗਸਤ (ਜਸਵਿੰਦਰ ਆਜ਼ਾਦ)- ਪ੍ਰੇਮਚੰਦ ਮਾਰਕੰਡਾ ਐਸ.ਡੀ ਕਾਲਜ, ਜਲੰਧਰ ਦੇ ਪੋਸਟ ਗਰੈਜੂਏਟ ਕੰਮਪਿਊਟਰ ਸਾਇੰਸ ਐਡ ਆਈ.ਟੀ ਵਿਭਾਗ ਦੁਆਰਾ ਫਰੈਸਰਜ ਪਾਰਟੀ ਆਯੋਜਿਤ ਕੀਤੀ ਗਈ। ਜਿਸਦੇ ਮੁਖ ਮਹਿਮਾਨ ਕਾਲਜ ਦੇ ਪ੍ਰਿੰਸੀਪਲ ਡਾ. ਕਿਰਨ ਅਰੋੜਾ ਸਨ। ਮੁਖ ਮਹਿਮਾਨ ਦੁਆਰਾ ਜੋਤੀ ਜਗਾ ਕੇ ਸਮਾਰੋਹ ਦਾ ਆਰੰਭ ਹੋਇਆ। ਇਸ ਮੋਕੇ ਸੀਨੀਅਰ ਵਿਦਿਆਰਥੀਆਂ ਨੇ ਕਾਲਜ ਵਿਚ ਨਵੇ ਆਏ ਵਿਦਿਆਰਥੀਆਂ ਦਾ ਸਵਾਗਤ ਕੀਤਾ ਅਤੇ ਉਹਨਾਂ ਨੂੰ ਮਾਡਲਿੰਗ ਦੁਆਰਾ ਆਪਣੀ ਪ੍ਰਤਿਭਾ ਦਿਖਾਉਣ ਦਾ ਮੋਕਾ ਦਿਤਾ। ਇਹਨਾ ਵਿਦਿਆਰਥੀਆਂ ਵਿਚ ਕੁਮਾਰੀ ਨੀਤੀਕਾ (ਬੀ.ਸੀ.ਏ. ਸਮੈਸਟਰ ਪਹਿਲਾ) ਮਿਸ ਫਰੈਸ਼ਰ ਚੁਣੀ ਗਈ। ਕੁਮਾਰੀ ਹਰਜੋਤ (ਡੀ.ਸੀ.ਏ) ਮਿਸ ਗਾਰਜੀਅਸ ਅਤੇ ਕੁਮਾਰੀ ਕੋਸ਼ਿਕੀ (ਬੀ.ਸੀ.ਏ ਸਮੈਸਟਰ ਪਹਿਲਾ) ਮਿਸ ਐਲੀਗੈਟ ਚੁਣੀ ਗਈ। ਨਵੇ ਵਿਦਿਆਰਥੀਆਂ ਨੇ ਆਪਣੇ ਸੀਨੀਅਰਜ ਨੂੰ ਧੰਨਵਾਦ ਕਿਹਾ। ਪ੍ਰਿੰਸੀਪਲ  ਡਾ ਕਿਰਨ ਅਰੋੜਾ ਨੇ ਉਹਨਾਂ ਨੂੰ ਆਪਣੇ ਆਪਣੇ ਖੇਤਰ ਵਿਚ ਤਰੱਕੀ ਕਰਨ ਲਈ ਪ੍ਰੇਰਿਤ ਕੀਤਾ।

No comments: