BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪਿੰਡ ਵਾਸੀਆਂ ਨੇ ਸਰਪੰਚ 'ਤੇ ਘਪਲੇ ਦੇ ਲਾਏ ਦੋਸ਼

ਟੁੱਟੀ ਹੋਈ ਪੁੱਲੀ, ਰਿਪੈਅਰ ਲਈ ਆਇਆ ਪੱਥਰ ਦਿਖਾਉਂਦੇ ਤੇ ਹਲਫੀਆ ਬਿਆਨ ਰਾਹੀ ਜਾਣਕਾਰੀ ਦਿੰਦੇ ਜੋਗਿੰਦਰ ਸਿੰਘ ਤੇ ਹੋਰ
ਜਲਾਲਾਬਾਦ 10 ਅਗਸਤ (ਬਬਲੂ ਨਾਗਪਾਲ)-ਪਿੰਡ ਚੱਕ ਅਰਨੀ ਵਾਲਾ (ਕੱਟੀਆਂ ਵਾਲਾ) ਦੇ ਸਰਪੰਚ ਉੱਤੇ ਪਿੰਡ ਦੇ ਜੋਗਿੰਦਰ ਸਿੰਘ ਨੇ ਕੀਤੇ ਕੰਮਾਂ ਵਿੱਚ ਆਈ ਗ੍ਰਾਂਟ ਵਿੱਚ ਮੋਟਾ ਘਪਲਾ ਕਰਨ ਦੇ ਦੋਸ਼ ਲਗਾਏ ਹਨ। ਪਿੰਡ ਵਾਸੀ ਜੋਗਿੰਦਰ ਸਿੰਘ ਪੁੱਤਰ ਜੱਗਾ ਸਿੰਘ ਨੇ ਹਲਫੀਆ ਬਿਆਨ ਦਿੰਦਿਆਂ ਕਿਹਾ ਕਿ ਉਨਾਂ ਦੇ ਪਿੰਡ ਦੇ ਵਿਕਾਸ ਕੰਮਾਂ ਲਈ 35 ਲੱਖ ਦੀ ਗ੍ਰਾਂਟ ਆਈ ਸੀ ਤੇ ਸਰਪੰਚ ਨੇ ਕੀਤੇ ਕੰਮਾਂ ਵਿੱਚ ਬਹੁਤ ਹੀ ਘਟੀਆ ਮਟੀਰਿਅਲ ਦੀ ਵਰਤੋ ਕੀਤੀ ਹੈ, ਜਿਸ ਸਬੰਧੀ ਉਨਾਂ ਨੇ ਸ਼ਿਕਾਇਤ ਡੀ.ਡੀ.ਪੀ.ਓ ਫਾਜ਼ਿਲਕਾ ਨੂੰ ਦਿੱਤੀ ਹੈ। ਉਨਾਂ ਕਿਹਾ ਕਿ ਪਿੰਡ ਲਈ ਸਮਰਸੀਬਲ ਬੋਰ ਆਏ ਸਨ ਜੋ ਸਰਪੰਚ ਨੇ ਆਪਣੇ ਨਜਦੀਕੀਆਂ ਨੂੰ ਲਗਵਾਏ ਹਨ ਤੇ 2-3 ਹੀ ਪਿੰਡ ਦੀ ਸਹੂਲਤ ਲਈ ਲਾਏ ਹਨ। ਉਨਾਂ ਨੇ ਕਿਹਾ ਕਿ 35 ਲੱਖ ਰੁ. ਦੀ ਜੋ ਗ੍ਰਾਂਟ ਆਈ ਹੈ ਉਹ ਜਿਵੇਂ ਕਿ ਨਿਜਾਮਵਾਦ ਨਹਿਰ ਨੂੰ ਨਵਾਂ ਪੁੱਲ ਬਨਾਉਣ ਦਾ ਫੰਡ, ਜਦ ਕਿ ਸਰਪੰਚ ਨੇ ਰਿਪੈਅਰ ਹੀ ਕਰਾਏ ਹੈ ਤੇ ਉਹ ਵੀ ਟੁੱਟ ਰਹੀ ਹੈ ਤੇ ਸਰਪੰਚ ਹੁਣ ਫਿਰ ਉਸ ਦੀ ਰਿਪੈਅਰ ਕਰਵਾ ਰਿਹਾ ਹੈ ਤਾਂ ਜੋ ਇਨਕੁਆਰੀ ਹੋਈ ਤਾਂ ਉਸ ਦਾ ਪਰਦਾ ਫਾਸ਼ ਨਾ ਹੋ ਜਾਵੇ। ਇਸ ਤੋਂ ਇਲਾਵਾ ਪਿੰਡ ਵਿੱਚ ਸਟੇਡੀਅਮ, ਆਂਗਣਵਾੜੀ ਸੈਂਟਰ, ਧਰਮਸ਼ਾਲਾ, ਮਸੀਤ ਦਾ ਬਰਾਂਡਾ ਵਗੈਰਾ ਬਨਾਉਣਾਂ। ਉਨਾਂ ਕਿਹਾ ਅਜੇ ਬਹੁਤ ਕੰਮ ਅਧੂਰੇ ਪਏ ਹਨ ਤੇ ਜੋ ਕੰਮ ਕੀਤੇ ਗਏ ਹਨ, ਉਨਾਂ ਵਿੱਚ ਵੀ ਬਹੁਤ ਹੀ ਘਟੀਆ ਮਟੀਰਿਅਲ ਵਰਤ ਕੇ ਸਰਕਾਰ ਨੂੰ ਸਿੱਧਾ ਲੱਖਾਂ ਦਾ ਚੁਣਾ ਲਗਾਇਆ ਗਿਆ ਹੈ, ਇਸ ਤੋਂ ਇਲਾਵਾ ਸ਼ਾਮਲਾਟ ਦੀ ਜਮੀਨ ਦੀ ਬੋਲੀ ਦਾ ਪੈਸਾ ਵੀ ਜਪਤ ਕਰ ਗਿਆ ਹੈ ਤੇ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਅੰਗਹੀਣ ਪੈਨਸ਼ਨਾਂ ਆਦਿ ਵੀ ਘੱਟ ਦੇ ਰਿਹਾ ਹੈ ਜਿਵੇਂ ਕਿ 2 ਮਹੀਨਿਆ ਦੀ ਪੈਨਸ਼ਨ ਆਉਂਦੀ ਹੈ ਤਾਂ ਇਹ ਅਨਪੜ ਜਨਤਾ ਕੋਲੋਂ ਅੰਗੁਠੇ ਲਗਵਾ ਕੇ ਇੱਕ ਹੀ ਮਹੀਨੇ ਦੀ ਪੈਨਸ਼ਨ ਵੰਡਦਾ ਰਿਹਾ ਹੈ ਤੇ ਬਾਕੀ ਆਪ ਹੜਪ ਕਰ ਜਾਂਦਾ ਹੈ ਤੇ ਮਰੇ ਹੋਏ ਪੈਨਸ਼ਰਾਂ ਦੀਆਂ ਪੈਨਸ਼ਨਾਂ ਵੀ ਨਹੀ ਕਟਵਾਈਆਂ ਤੇ ਉਨਾਂ ਦੀਆਂ ਪੈਨਸ਼ਨਾ ਆਪਣੇ ਕੋਲ ਰੱਖ ਰਿਹਾ ਹੈ। ਉਨਾਂ ਨੇ ਦੱਸਿਆ ਕਿ ਮਨਰੇਗਾ ਕੰਮਾਂ ਦੀਆਂ ਵੀ ਇਹ ਆਪਣੇ ਚਹਿਤਿਆਂ ਤੇ ਰਿਸ਼ਤੇਦਾਰਾਂ ਦੀ ਹਾਜਰੀ ਘਰ ਬੈਠੇ ਹੀ ਲਗਾ ਰਿਹਾ ਹੈ ਤੇ ਉਨਾਂ ਵਿਚੋਂ ਵੀ ਅੱਧ ਪੈਸੇ ਵਸੂਲ ਰਿਹਾ ਹੈ। ਉਨਾਂ ਨੇ ਸਬੰਧਤ ਵਿਭਾਗ ਅਤੇ ਅੱਗੇ ਮੰਗ ਕੀਤੀ ਹੈ ਕਿ ਉਨਾਂ ਦੇ ਪਿੰਡ ਵਿੱਚ ਕੀਤੇ ਕੰਮਾਂ, ਅਧੂਰੇ ਪਏ ਕੰਮਾਂ ਤੇ ਉਕਤ ਲਾਏ ਸਾਰੇ ਦੋਸ਼ਾ ਦੀ ਸਹੀ ਢੰਗ ਨਾਲ ਜਾਂਚ ਕੀਤੀ ਜਾਵੇ ਤਾਂ ਬਹੁਤ ਵੱਡੇ ਘਪਲੇ ਦਾ ਖੁਲਾਸਾ ਹੋ ਸਕਦਾ ਹੈ।
ਜਦ ਸਬੰਧੀ ਸਰਪੰਚ ਜੰਗੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਨੇ ਕਿਹਾ ਕਿ ਉਕਤ ਵਿਅਕਤੀ ਜੋ ਉਸ ਉਪਰ ਦੋਸ਼ ਲਗਾ ਰਿਹਾ ਹੈ, ਉਸ ਨੇ ਮੇਰੀ ਜਮੀਨ 'ਤੇ ਨਾਜਾਇਜ ਕਬਜਾ ਕੀਤਾ ਹੋਇਆ ਸੀ, ਤੇ ਇਹ ਅੰਦਰ ਖਾਤੇ ਜਮੀਨ 'ਤੇ ਕਬਜਾ ਕਰਨਾ ਚਾਹੁੰਦਾ ਸੀ ਤੇ ਇਸ ਜਮੀਨ ਵਿੱਚ ਮੇਰੇ ਲੱਗੇ ਸਫੇਦੇ ਦੇ 13 ਦਰਖਤ ਚੋਰੀ ਰਾਤ ਨੂੰ ਵੱਢ ਕੇ ਲੇ ਗਿਆ ਤੇ ਜਦ ਮੈਂ ਉਕਤ ਵਿਅਕਤੀ ਖਿਲਾਫ ਕਾਰਵਾਈ ਕਰਨ ਲੱਗਿਆ ਤਾਂ ਇਹ ਮੇਰੇ ਘਰ ਆ ਕੇ ਮੇਰੀਆਂ ਮਿੰਨਤਾਂ ਕਰਨ ਲੱਗ ਪਿਆ ਕਿ ਮੇਰੇ ਤੋਂ ਗੱਲਤੀ ਹੋ ਗਈ ਹੈ ਤੇ ਮੈਨੂੰ ਮਾਫ ਕਰ ਦੇ, ਮੈਂ ਤਰਸ ਕਰਕੇ ਇਸ ਨੂੰ ਮਾਫ ਕਰ ਦਿੱਤਾ ਤੇ ਇਹ ਵਿਅਕਤੀ ਉਹੀ ਪੁਰਾਣੀ ਰੰਜ਼ਿਸ਼ ਦੇ ਚੱਲਦਿਆ ਮੇਰੇ ਖਿਲਾਫ ਥਾਂ-2 'ਤੇ ਝੂਠੀਆਂ ਦਰਖਾਸਤਾਂ ਦੇ ਰਿਹਾ ਹੈ, ਜੰਗੀਰ ਸਿੰਘ ਨੇ ਕਿਹਾ ਕਿ ਉਕਤ ਸ਼ਿਕਾਇਤ ਦੇ ਸਬੰਧ ਵਿੱਚ ਮਾਨਯੋਗ ਡਿਪਟੀ ਡਿਰੈਕਟਰ ਸਾਹਿਬ ਫਿਰੋਜ਼ਪੁਰ ਤੇ ਡੀ.ਡੀ.ਪੀ.ਓ ਫਾਜ਼ਿਲਕਾ ਵਿਖੇ ਪੜਤਾਲ ਚੱਲ ਰਹੀ ਹੈ ਤੇ ਸਰਕਾਰ ਦੀਆਂ ਹਿਦਾਇਤਾਂ ਅਨੁਸਾਰ ਸਾਰੇ ਕੰਮ ਸਹੀ ਢੰਗ ਨਾਲ ਕੀਤੇ ਹਨ, ਜਿਸ ਦੇ ਵਰਤੋਂ ਸਰਟੀਫਿਕੇਟ ਵੀ ਜਾਰੀ ਹੋ ਚੁੱਕੇ ਹਨ। ਉਨਾਂ ਨੇ ਕਿਹਾ ਕਿ ਜੋ ਇਹ ਮਰੇ ਹੋਏ ਲੋਕਾਂ ਦੀਆਂ ਪੈਨਸ਼ਨਾ ਖਾਣ ਬਾਰੇ ਗੱਲ ਕਰਦੇ ਹਨ, ਉਹ ਇੱਕ ਵੀ ਸਾਬਿਤ ਹੋ ਜਾਵੇ ਤਾਂ ਮੈਂ ਦੇਣੇਦਾਰ ਹਾਂ ਤੇ ਪੈਨਸ਼ਨ ਦੇ ਪੈਸੇ ਤਾਂ ਸਿੱਧੇ ਬੈਂਕ ਵਿੱਚ ਹੀ ਆਉਂਦੇ ਹਨ, ਜਿਸ ਦੀ ਡਿਟੇਲ ਕਢਾਈ ਜਾ ਸਕਦੀ ਹੈ। ਸਰਪੰਚ ਨੇ ਕਿਹਾ ਕਿ ਇਹ ਵਿਅਕਤੀ ਥਾਂ-2 'ਤੇ ਮੇਰੇ ਖਿਲਾਫ ਦਰਖਾਸਤਾਂ ਦੇ ਕੇ ਮੇਰਾ ਅਕਸ ਖਰਾਬ ਕਰ ਰਿਹਾ ਹੈ ਤੇ ਹਿਰਾਸਮੈਂਟ ਕਰ ਰਿਹਾ ਹੈ।

No comments: