BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਚੋਰੀ ਦੇ ਚਾਰ ਮੋਟਰਸਾਈਕਲਾਂ ਸਮੇਤ ਤਿੰਨ ਚੋਰ ਕਾਬੂ

ਫਗਵਾੜਾ 23 ਅਗਸਤ (ਹਰੀਸ਼ ਭੰਡਾਰੀ)- ਥਾਣਾ ਸਦਰ ਦੀ ਚਹੇੜੂ ਪੁਲਿਸ ਨੇ ਚੋਰੀ ਦੇ ਚਾਰ ਮੋਟਰਸਾਈਕਲਾਂ ਸਮੇਤ ਤਿੰਨ ਚੋਰਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਜਾਣਕਾਰੀ ਦਿੰਦੇ ਚਹੇੜੂ ਦੇ ਚੌਂਕੀ ਇੰਚਾਰਜ ਸ੍ਰ. ਬਲਜਿੰਦਰ ਸਿੰਘ ਨੇ ਦੱਸਿਆ ਕਿ ਚਹੇੜੂ- ਮਹੇੜੂ ਰੋਡ ਪੁਲੀ ਨਜਦੀਕ ਇਹਨਾਂ ਚਾਰ ਸ਼ੱਕੀ ਨੌਜਵਾਨਾਂ ਨੂੰ ਪੁੱਛਗਿੱਛ ਲਈ ਰੋਕਿਆ ਤਾਂ ਪੁੱਛਗਿੱਛ ਦੌਰਾਨ ਸਾਰਾ ਚੋਰੀ ਘੋਟਾਲਾ ਸਾਹਮਣੇ ਆ ਗਿਆ। ਚੋਰਾਂ ਦੀ ਪਹਿਚਾਣ ਜੋਏ ਵਾਸੀ ਜਾਂਬੀਆਂ, ਏਲਨ ਵਾਸੀ ਜਾਂਬੀਆਂ, ਅਮਨ ਵਾਸੀ ਫਗਵਾੜਾ ਵਜੋਂ ਹੋਈ ਹੈ ਇਹਨਾਂ ਤੋਂ ਚੋਰੀ ਦੇ ਚਾਰ ਮੋਟਰਸਾਈਕਲ, ਦੋ ਘੜੀਆਂ, ਇੱਕ ਲੈਪਟਾਪ ਬਰਾਮਦ ਹੋਏ ਹਨ। ਐਸ. ਆਈ ਬਲਜਿੰਦਰ ਸਿੰਘ ਨੇ ਹੋਰ ਦੱਸਿਆ ਕਿ ਇਹਨਾਂ ਤੇ 379 ,411 ਆਈ. ਪੀ. ਸੀ ਧਾਰਾ ਦੇ ਤਹਿਤ ਕੇਸ ਦਰਜ ਕਰਕੇ ਜੇਲ ਭੇਜ ਦਿੱਤਾ ਗਿਆ ਹੈ । ਉਹਨਾਂ ਹੋਰ ਦੱਸਿਆ ਕਿ ਇਹਨਾਂ ਦੋਸ਼ੀਆਂ 'ਤੇ ਪਹਿਲਾਂ ਵੀ ਡਰੱਗ ਸਪਲਾਈ ਕਰਨ ਵਰਗੇ ਪਰਚੇ ਦਰਜ ਹਨ।

No comments: