BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਹਿੰਦੂ ਕੰਨਿਆ ਕਾਲਜਵਿੱਚ ਭਾਵਨਾ ਬਣੀ ਹੈੱਡ ਗਰਲ

ਜਲੰਧਰ 31 ਅਗਸਤ (ਜਸਵਿੰਦਰ ਆਜ਼ਾਦ)- ਹਿੰਦੂ ਕੰਨਿਆਂ ਕਾਲਜ ਵਿਖੇ 2017-2018 ਲਈ ਚੁਣੀਆਂ ਗਈਆਂ ਹੈੱਡ ਗਰਲ ਭਾਵਨਾ  BSc(IT), ਨਵਜੋਤ ਕੌਰ ਅਤੇ ਅਮਰਦੀਪ ਕੌਰ ਵਾਇਸ  ਹੈੱਡ ਗਰਲ ਨੂੰ ਰਸਮੀ ਸਹੁੰ ਚੁਕਾਈ ਲਈ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ। ਸਹੁੰ ਚੁਕਾਈ ਦੀ ਰਸਮ ਮੈਡਮ ਪ੍ਰਿੰਸੀਪਲ ਡਾ. ਅਰਚਨਾ ਗਰਗ ਜੀ ਦੀ ਅਗਵਾਈ ਹੇਠ ਅਦਾ ਹੋਈ।ਹੈੱਡ ਗਰਲ ਭਾਵਨਾ ਨੇ ਵਿਦਿਆਰਥੀ ਕੌਸਲ ਨਾਲ ਮਿਲ ਕੇ ਕਾਲਜ ਦੀ ਬਿਹਤਰੀ ਲਈ ਹਰ ਸੰਭਵ ਯਤਨ ਕਰਨ ਦਾ ਭਰੋਸਾ ਦਿਵਾਇਆ।
ਇਸ ਤੋਂ ਬਾਅਦ ਡਾਂ. ਅਰਚਨਾ ਗਰਗ ਨੇ ਵਿਦਿਆਥਣਾਂ ਨੂੰ ਸੰਬੋਧਨ ਕਰਦਿਆਂ ਉਨਾਂ ਨੂੰ ਕਾਲਜ ਵੱਲੋਂ ਮੁਹੱਈਆਂ ਕਰਵਾਈਆਂ ਜਾਂ ਰਹੀਆ ਸਹੂਲਤਾਂ ਦੀ ਜਾਣਕਾਰੀ ਦਿੱਤੀ ਅਤੇ ਵਿਸਿਆਥਣਾਂ ਨਂੰ ਪੜ੍ਹਾਈ ਦੇ ਨਾਲ ਨਾਲ ਹੋਰ ਸਰਗਰਮੀਆਂ ਵਿੱਚ ਹਿੱਸਾ ਲੈਣ ਲਈ ਵੀ ਪ੍ਰੇਰਿਆਂ। ਉਨਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹ ਸਾਲ ਵੀ ਆਪਣੇ ਕਾਲਜ ਲਈ ਹਰ ਸਾਲ ਵਾਂਗ ਅਹਿਮ ਹੈ।
ਪ੍ਰਿੰਸੀਪਲ ਡਾ. ਅਰਚਨਾ ਗਰਗ ਨੇ ਵਿਦਿਆਰਥਣਾਂ ਨਾਲ ਬੇਟਿਆਂ ਪ੍ਰਤੀ ਸੋਚ ਬਦਲਣ ਦੇ ਵਿਚਾਰ ਸਾਂਝੇ ਕੀਤੇ। ਉਹਨਾਂ ਨੇ ਵਿਦਿਆਰਥਣਾਂ ਨੂੰ ਦੱਸਿਆ ਕਿ ਬੇਟਿਆਂ ਅੱਜ ਦੇ ਸਮੇਂ ਵਿੱਚ ਬੋਝ ਨਹੀਂ ਹਨ। ਉਹ ਕਿਸੇ ਵੀ ਪਾਸਿਓ ਮੁੰਡਿਆਂ ਨਾਲੋਂ ਘੱਟ ਨਹੀਂ ਹਨ। ਅੱਜ ਦੀ ਬੇਟੀ ਹਰ ਉਹ ਕੰਮ ਕਰ ਸਰਦੀ ਹੈ ਜੋ ਇੱਕ ਬੇਟਾ ਕਰਦਾ ਹੈ। ਆਪਣੀ ਗੱਲ ਨੂੰ ਅੱਗੇ ਵਧਾਉਂਦੇ ਹੋਏ ਉਹਨਾਂ ਨੇ ਕਾਲਜ ਦੇ ਵਿੱਚ ਵਿਦਿਆਰਥਣਾਂ ਲਈ ਵੱਖੁਵੱਖ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਅਤੇ ਉਹਨਾਂ ਨੇ ਵਿਦਿਆਰਥਣਾਂ ਨੂੰ ਕਾਲਜ ਦੇ ਨਿਯਮਾਂ ਦਾ ਪਾਲਨ ਕਰਨ ਲਈ ਪ੍ਰਰਿਤ ਕੀਤਾ। ਕੋਈ ਵੀ ਕੰਮ ਵਿਦਿਆਰਥਣਾਂ ਦੇ ਹਿੱਸੇਦਾਰੀ ਤੋਂ ਬਿਨਾਂ ਨਟਪਰੇ ਨਹੀਂ ਚੜਾਇਆ ਜਾ ਸਕਦਾ ਇਸ ਲਈ ਅਸੀਂ ਕਾਲਜ ਦੀਆਂ ਸਹੂਲਤਾਂ ਨੂੰ ਬੇਹਤਰ ਬਣਾਉਣ ਲਈ ਪੂਰਾ ਜੋਰ ਲਗਾ ਰਹੇ ਹਾਂ। 18 ਅਗਸਤ 2017 ਕਾਲੇਜ ਵਿੱਚ ਹੋੲ ਪ੍ਰਤਿਭਾ ਖੋਜ ਮੁਕਾਬਲੇ  ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ।ਇਸ ਮੌਕੇ ਤੇ ਕਾਲਜ ਦਾ ਪੂਰਾ ਸਟਾਫ ਵੀ ਹਾਜ਼ਰ ਸੀ

No comments: