BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੁਸਤਕ "ਇਟਲੀ ਵਿੱਚ ਸਿੱਖ ਫੌਜੀ" ਇਟਲੀ ਦੇ ਸ਼ਹਿਰ ਫੋਰਲੀ ਵਿਖੇ ਹੋਈ ਲੋਕ ਅਰਪਣ-ਚੌਹਾਨ

ਨਾਭਾ 10 ਅਗਸਤ (ਬਿਊਰੋ)- ਬ੍ਰਿਟਿਸ਼ ਇੰਡੀਅਨ ਆਰਮੀ ਵਿੱਚ ਦੂਜੀ ਸੰਸਾਰ ਜੰਗ ਦੌਰਾਨ ਇਟਲੀ ਵਿੱਚ ਲੜਨ ਵਾਲੇ ਸਿੱਖ ਫੌਜੀਆਂ ਨਾਲ ਸੰਬੰਧਿਤ ਬਲਵਿੰਦਰ ਸਿੰਘ ਚਾਹਲ ਦੀ ਕਿਤਾਬ "ਇਟਲੀ ਵਿੱਚ ਸਿੱਖ ਫੌਜੀ" ਇਟਲੀ ਦੇ ਸ਼ਹਿਰ ਫੋਰਲੀ ਵਿੱਚ ਦੂਜੀ ਵਿਸ਼ਵ ਜੰਗ ਸਮੇਂ ਸ਼ਹੀਦ ਹੋਣ ਵਾਲੇ ਸਿੱਖ ਫ਼ੌਜੀਆਂ ਦੀ ਯਾਦ ਨੂੰ ਸਮਰਪਿਤ ਰੱਖੇ ਸਾਲਾਨਾ ਸ਼ਰਧਾਂਜਲੀ ਸਮਾਗਮ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਲੋਕ ਅਰਪਣ ਕੀਤੀ ਗਈ। ਭੋਗ ਉਪਰੰਤ ਸਿੱਖ ਕਮਿਊਨਿਟੀ ਅਤੇ ਸ਼ਹਿਰ ਦੀ ਕੌਂਸਲ ਦੇ ਨੁਮਾਇੰਦਿਆਂ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ। ਇਸ ਤੋਂ ਬਾਅਦ ਚੱਲਦੇ ਸਮਾਗਮ ਦੌਰਾਨ ਇਹ ਪੁਸਤਕ ਨੂੰ ਸੰਗਤਾਂ ਵਿੱਚ ਰਿਲੀਜ਼ ਕੀਤਾ ਗਿਆ। ਇਹ ਜਾਣਕਾਰੀ ਪ੍ਰੀਤ ਪਬਲੀਕੇਸ਼ਨ ਨਾਭਾ ਦੇ ਨਿਰਮਾਤਾ ਅਤੇ ਉੱਘੇ ਸ਼ਾਇਰ ਸੁਰਿੰਦਰਜੀਤ ਚੌਹਾਨ ਨੇ ਦਿੱਤੀ ਉਨ੍ਹਾਂ ਦੱਸਿਆ ਕੇ ਇਹ ਪੁਸਤਕ ਲੇਖਕ ਸ:ਬਲਵਿੰਦਰ ਸਿੰਘ ਚਾਹਲ ਯੂ ਕੇ ਦੁਆਰਾ ਬਹੁਤ ਸਾਲਾਂ ਦੀ ਕਰੜੀ ਮਿਹਨਤ ਨਾਲ ਪ੍ਰਦੇਸ਼ ਦੀ ਭੱਜ ਦੌੜ ਵਾਲੀ ਜ਼ਿੰਦਗੀ ਵਿਚੋਂ ਸਮਾਂ ਕੱਢਕੇ ਤਿਆਰ ਕੀਤੀ ਗਈ ਹੈ ਅਤੇ ਪ੍ਰੀਤ ਪਬਲੀਕੇਸ਼ਨ ਨਾਭਾ ਵੱਲੋਂ  ਪ੍ਰਕਾਸ਼ਿਤ ਕੀਤੀ ਗਈ ਹੈ  ਇਹ ਪੁਸਤਕ ਇਤਿਹਾਸ ਦਾ ਉਹ ਪੰਨਾ ਹੈ ਜੋ ਸਮੇਂ ਦੀ ਧੂਲ ਵਿਚ ਕਿੱਧਰੇ ਅਲੋਪ ਹੋ ਜਾਣਾ ਸੀ ਇਸ ਵਿਚ ਉਸ ਯੁੱਧ ਦੇ ਗਵਾਹ ਜਾਂ ਕਹਿ ਲਈਏ ਜਿੰਨ੍ਹਾਂ ਇਹ ਸਭ ਅੱਖੀ ਡਿੱਠਾ ਜਾਂ ਤਨ ਤੇ ਹਢਾਇਆ ਹੈ ਉਨ੍ਹਾਂ ਫ਼ੌਜੀ ਵੀਰਾਂ ਦੀਆਂ ਮੁਲਾਕਾਤਾਂ ਤੋਂ ਇਲਾਵਾਂ ਇਟਾਲੀਅਨ ਲੋਕਾਂ ਨਾਲ ਮੁਲਾਕਤ ਕਰ ਹਾਸਲ ਕੀਤੀ ਜਾਣਕਾਰੀ ਵੀ ਸ਼ਾਿਮਲ ਹੈ ਜਿੰਨ੍ਹਾਂ ਇਹਨਾਂ ਬਹਾਦਰ ਸੂਰਬੀਰਾਂ ਨੂੰ ਅੱਖੀਂ ਲੜ੍ਹਦਿਆ  ਵੇਖਿਆ ਜਾਂ ਆਪਣੇ ਬਜ਼ੁਰਗਾਂ ਤੋਂ ਇਨ੍ਹਾਂ ਦੀ ਬਹਾਦਰੀ ਦੇ ਕਿੱਸੇ ਸੁਣੇ ਹਨ। ਉਹ ਲੋਕ ਇਨ੍ਹਾਂ ਸੂਰਮਿਆਂ ਦਾ ਨਾਮ ਅੱਜ ਵੀ ਅਦਬ ਤੇ ਸਤਿਕਾਰ ਨਾਲ ਲੈਂਦੇ ਹਨ।  ਉਨ੍ਹਾਂ ਕਿਹਾ ਕਿ ਇਟਲੀ ਤੋਂ ਬਆਦ ਭਾਰਤ ਵਿਚ ਵੀ ਇਹ ਪੁਸਤਕ ਪੂਰੇ ਜ਼ੋਰ ਸ਼ੋਰ ਨਾਲ ਰਿਲੀਜ਼ ਕੀਤੀ ਜਾਵੇਗੀ। ਇਸ ਮੌਕੇ ਇਟਲੀ ਦੇ ਵੱਖ ਵੱਖ ਗੁਰਦਵਾਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਦੇ ਨੁਮਾਇੰਦੇ ਹਾਜ਼ਰ ਸਨ। ਜਿਹਨਾਂ ਵਿੱਚੋਂ ਕਰੇਜੋ ਗੁਰਦਵਾਰਾ ਸਾਹਿਬ ਤੋਂ ਬੀਬੀ ਸ਼ਰਨਜੀਤ ਕੌਰ, ਭਾਈ ਸਿਕੰਦਰ ਸਿੰਘ, ਨੋਵੇਲਾਰਾ ਗੁਰੂ ਘਰ ਤੋਂ ਭਾਈ ਜੋਗਿੰਦਰ ਸਿੰਘ, ਸਬੋਦੀਆ ਗੁਰੂ ਘਰ ਤੋਂ ਕਰਮਜੀਤ ਸਿੰਘ ਢਿੱਲੋਂ, ਗੁਰਮੇਲ ਸਿੰਘ ਭੱਟੀ, ਮਲਕੀਅਤ ਸਿੰਘ ਅਤੇ ਵਰਲਡ ਸਿੱਖ ਸ਼ਹੀਦ ਯਾਦਗਾਰੀ ਕਮੇਟੀ ਇਟਲੀ ਦੇ ਹਰਵਿੰਦਰ ਸਿੰਘ, ਪ੍ਰਿਥੀਪਾਲ ਸਿੰਘ, ਕੁਲਜੀਤ ਸਿੰਘ, ਰਾਜੂ ਹਾਠੂਰੀਆ, ਰਾਣਾ ਅਠੌਲਾ ਤੋਂ ਇਲਾਵਾਂ ਭਾਰੀ ਗਿਣਤੀ ਵਿਚ ਸਿੱਖ ਸੰਗਤਾਂ ਹਾਜ਼ਰ ਸਨ।

No comments: