BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਦਰਬਾਰ ਪੰਜ ਪੀਰ ਗੁੱਗਾ ਜਾਹਰ ਪੀਰ' ਪਿੰਡ ਚਹੇੜੂ ਵਿਖੇ ਸਲਾਨਾ ਮੇਲੇ ਦਾ ਆਯੋਜਨ

ਫਗਵਾੜਾ 16 ਅਗਸਤ (ਹਰੀਸ਼ ਭੰਡਾਰੀ)- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 'ਦਰਬਾਰ ਪੰਜ ਪੀਰ ਗੁੱਗਾ ਜਾਹਰ ਪੀਰ' ਪਿੰਡ ਚਹੇੜੂ ਵਿਖੇ ਸਾਲਾਨਾ ਮੇਲਾ ਸਰਧਾ ਸਹਿਤ ਮਨਾਇਆ ਗਿਆ। ਮੰਗਲਵਾਰ ਵਾਲੀ ਰਾਤ ਟਮਕ ਦੀ ਰਸਮ ਅਦਾ ਕੀਤੀ ਗਈ। ਬੁੱਧਵਾਰ ਦਰਬਾਰ 'ਤੇ ਜੱਗ ਕਰਵਾਇਆ ਗਿਆ ਤੇ ਲੰਗਰ ਵਰਤਾਏ ਨਹੀਂ ਸਗੋਂ ਲੁਟਾਏ ਗਏ। ਇੱਕ ਪ੍ਰਸਿੱਧ ਕਵਾਲ ਕਸ਼ਮੀਰ ਮਜ਼ਾਰੀ ਵਾਲਿਆਂ ਨੇ ਆਪਣੇ ਕਵਾਲੀਆਂ ਦੇ ਪ੍ਰੋਗਰਾਮ ਪੇਸ਼ ਕੀਤੇ। ਇਸ ਧਾਰਮਿਕ ਸਮਾਰੋਹ ਦੌਰਾਨ ਇੱਕ ਛਿੰਝ ਮੇਲੇ ਦਾ ਵੀ ਆਯੋਜਨ ਕੀਤਾ ਗਿਆ ਅਤੇ ਜੇਤੂਆਂ ਨੂੰ ਵਾਜਿਬ ਇਨਾਮ ਦਿੱਤੇ ਗਏ। ਜਾਣਕਾਰੀ ਦਿੰਦੇ ਸਮੇਂ ਪਿਆਰਾ ਲਾਲ ਝੰਡਾ, ਪ੍ਰਕਾਸ਼ ਰਾਮ ਢੰਡਾ, ਜੋਗਿੰਦਰ ਪਾਲ, ਗੁਲਜ਼ਾਰ ਚੰਦ, ਸੋਮ ਲਾਲ ਢੰਡਾ,ਬਿੱਲਾ ਰਾਮ, ਸਤਨਾਮ ਸੰਧੂ, ਸਾਬਕਾ ਸਰਪੰਚ ਸੋਨੂੰ, ਬਾਬਲੀ, ਲਵਪ੍ਰੀਤ ਢੰਡਾ, ਬਾਵਾ ਰਾਮ, ਕਸ਼ਮੀਰੀ ਲਾਲ, ਲਵ ਢੰਡਾ, ਪੱਪੂ ਰਾਮ, ਦਲੀਪ ਚੰਦ ਸੰਧੂ, ਸੋਮ ਲਾਲ, ਲਾਡੀ, ਸਰਪੰਚ ਮਹਿੰਦਰ ਪਾਲ ਸੰਧੂ, ਰੂਪ ਲਾਲ ਢੰਡਾ, ਲੱਕੀ ਢੰਡਾ,ਸੀਤਾ ਰਾਮ, ਸੋਢੀ ਰਾਮ,ਹਰਮੇਸ਼  ਲਾਲ, ਗੁਰਪ੍ਰੀਤ ਢੰਡਾ, ਲਵਲੀ ਸੰਧੂ, ਰਾਜ ਕੁਮਾਰ ਸੰਧੂ ਟੇਲਰ ਮਾਸਟਰ, ਵਿਸ਼ਾਲ ਬਾਵਾ, ਮਨਜੀਤ ਕਲੇਰ, ਪ੍ਰਸ਼ੋਤਮ ਢੰਡਾ ਅਤੇ ਸੋਨੂੰ ਢੰਡਾ ਆਦਿ ਮੌਜੂਦ ਸਨ।

No comments: