BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮਹੇੜੂ ਸਰਕਾਰੀ ਸਕੂਲ ਦੇ ਬੱਚਿਆਂ ਵੱਲੋਂ ਆਜ਼ਾਦੀ ਦਿਵਸ ਨੂੰ ਸਮਰਪਿਤ ਸਦਭਾਵਨਾ ਮਾਰਚ ਕੱਢਿਆ ਗਿਆ

ਫਗਵਾੜਾ 14 ਅਗਸਤ (ਹਰੀਸ਼ ਭੰਡਾਰੀ)- ਆਜ਼ਾਦੀ ਦਿਵਸ ਦੇ ਸਬੰਧ ਵਿੱਚ ਸ: ਸੀ: ਸੈ:  ਸਕੂਲ ਦੇ ਬੱਚਿਆਂ ਵੱਲੋਂ ਆਜ਼ਾਦੀ ਦਿਵਸ ਨੂੰ ਸਮਰਪਿਤ ਸਦਭਾਵਨਾ ਮਾਰਚ ਕੱਢਿਆ ਗਿਆ। ਜਿਸ ਦੌਰਾਨ ਸਕੂਲ ਦੇ ਬੱਚਿਆਂ ਨੇ "ਜੈ ਹਿੰਦ" ਦੇ ਨਾਰੇ ਲਗਾ ਕੇ ਦੇਸ਼ ਭਗਤੀ ਦੀ ਭਾਵਨਾ ਨੂੰ ਪ੍ਰਗਟਾਇਆ। ਹਰ ਇੱਕ ਬੱਚੇ ਦੇ ਚਿਹਰੇ ਤੇ ਦੇਸ਼ ਭਗਤੀ ਦੀ ਭਾਵਨਾ ਝਲਕ ਰਹੀ ਸੀ। ਇਸ ਜਾਗਰੂਕਤਾ ਮਾਰਚ ਨੂੰ ਯਾਦਗਾਰੀ ਬਣਾਉਣ ਲਈ ਕਾਰਜਕਾਰੀ ਪ੍ਰਿੰਸੀਪਲ ਸ਼੍ਰੀ ਗਿਆਨ ਚੰਦ, ਪੀ. ਟੀ. ਆਈ. ਰਜਵੰਤ ਕੋਰਾ, ਸਾਇੰਸ ਮਿਸਟਸ ਹੀਨਾ ਕੁਮਾਰੀ, ਸੁਖਵਿੰਦਰ ਕੌਰ, ਨਿਮਰਤਾ ਵਾਲੀਆਂ, ਵਿਨੋਦ ਕੁਮਾਰ, ਲਖਵੀਰ ਚੰਦ, ਸੱਤਪਾਲ ਸਿੰਘ, ਕਰਮਜੀਤ ਕੌਰ ਆਦਿ ਅਧਿਆਪਕਾਂ ਨੇ ਆਪਣਾ ਵਿਸ਼ੇਸ ਯੋਗਦਾਨ ਪਾਇਆ। ਇਸ ਮੌਕੇ ਸ੍ਰ. ਜਸਪਿੰਦਰ ਬਰਾੜ, ਸਰਪੰਚ ਸ਼੍ਰੀਮਤੀ ਰਾਣੀ, ਸ੍ਰ.  ਸੰਤੋਖ ਸਿੰਘ, ਸੁਰਿੰਦਰ ਪਾਲ, ਰਾਮ ਅਸਰਾ, ਗੁਰਜੀਤ ਸਿੰਘ ਆਦਿ ਵੀ ਮੌਜੂਦ ਸਨ।

No comments: