BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪਿੰਡ ਮਹੇੜੂ ਵਿਖੇ ਕੱਟੇ ਗਏ ਵਿਆਹੁਤਾ ਦੇ ਵਾਲ

ਫਗਵਾੜਾ 14 ਅਗਸਤ (ਹਰੀਸ਼ ਭੰਡਾਰੀ)- ਪਿਛਲੇ ਕੁੱਝ ਦਿਨਾਂ ਤੋਂ ਭੇਦਭਰੇ ਹਾਲਾਤਾਂ ਵਿਚ ਵਾਲ ਕੱਟ ਜਾਣ ਦਾ ਸਿਲਸਿਲਾ ਨਿਰੰਤਰ ਜਾਰੀ ਹੈ । ਜੋ ਕਿ ਹਰ ਪਾਸੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸੇ ਹੀ ਤਰ੍ਹਾਂ ਪਿੰਡ ਮਹੇੜੂ ਵਿਖੇ ਕੁਲਵਿੰਦਰ ਕੌਰ (45) ਪਤਨੀ ਸ਼੍ਰੀ ਹਰਬੰਸ ਲਾਲ ਦੇ ਵਾਲ ਕੱਟ ਜਾਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦੇ ਕੁਲਵਿੰਦਰ ਕੌਰ ਨੇ ਦੱਸਿਆ ਕਿ ,"ਸਵੇਰੇ 6 ਵਜੇ ਸੁੱਤੀ ਉੱਠੀ ਤਾਂ ਮੈਂ ਦੇਖਿਆ ਕਿ ਮੇਰੇ ਵਾਲ ਕੱਟੇ ਹੋਏ ਹਨ। ਮੈਂ ਆਪਣੀ ਬੇਟੀ ਪ੍ਰੀਤੀ (15) ਨੂੰ ਅਵਾਜ ਮਾਰੀ ਤਾਂ ਉਸਨੇ ਦੱਸਿਆ ਕਿ ਕੱਟੇ ਹੋਏ ਕਾਫੀ ਵਾਲ ਮੰਜੇ ਦੇ ਸਿਰਹਾਣੇ ਪਾਸ ਪਏ ਸਨ।" ਦੇਖਦੇ ਹੀ ਦੇਖਦੇ ਸਾਰਾ ਪਿੰਡ ਇਕੱਠਾ ਹੋ ਗਿਆ। ਪਿੰਡ ਮਹੇੜੂ ਦੀ ਸਰਪੰਚ ਸ਼੍ਰੀਮਤੀ ਰਾਣੀ ਜਾਣਕਾਰੀ ਦਿੰਦੇ ਹੋਏ ਮੌਕੇ 'ਤੇ ਮੌਜੂਦ ਸੀ। ਪਿੰਡ ਮਹੇੜੂ ਵਿਚ ਇਸ ਗੱਲ ਨੂੰ ਲੈ ਕੇ ਕਾਫੀ ਹੈਰਤ ਭਰਿਆ ਅਤੇ ਡਰ ਦਾ ਮਹੌਲ ਬਣਿਆ ਹੋਇਆ ਹੈ।

No comments: