BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਹਿੰਦੂ ਕੰਨਿਆ ਕਾਲਜ ਵਿੱਚ ਕਰਵਾਏ ਪ੍ਰਤਿਭਾ-ਖੋਜ ਮੁਕਾਬਲੇ

ਸਮਾਗਮ ਦੌਰਾਨ ਵਿਦਿਆਰਥਣਾਂ ਨੂੰ ਧਾਰਮਿਕ ਤੇ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਦਾ ਦਿੱਤਾ ਸੁਨੇਹਾ
ਕਪੂਰਥਲਾ 18 ਅਗਸਤ (ਜਸਵਿੰਦਰ ਆਜ਼ਾਦ)- ਸਥਾਨਕ ਹਿੰਦੂ ਕੰਨਿਆ ਕਾਲਜ ਵਿੱਚ ਪ੍ਰਤਿਭਾ-ਖੋਜ ਮੁਕਾਬਲੇ ਕਰਵਾਏ ਗਏ, ਜਿਸ ਦੌਰਾਨ ਕਾਲਜ ਅਤੇ ਕਾਲਜੀਏਟ ਸਕੂਲ ਦੀਆਂ ਵਿਦਿਆਰਥਣਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਸਮਾਗਮ ਦੀ ਪ੍ਰਧਾਨਗੀ ਕਾਲਜ ਦੀ ਪਿ੍ਰੰਸੀਪਲ ਡਾ. ਅਰਚਨਾ ਗਰਗ ਨੇ ਕੀਤੀ।ਇਸ ਸਮਾਰੋਹ ਦੌਰਾਨ ਪ੍ਰਬੰਧਕ ਕਮੇਟੀ ਦੇ ਸਲਾਹਾਕਾਰ ਮੈਡਮ ਕੁਸੁਮ ਵਰਮਾ ਖ਼ਾਸ ਤੌਰ ਤੇ ਮੌਜੂਦ ਸਨ। ਸਭ ਤੋਂ ਪਹਿਲਾ ਸ਼ਬਦ ਗਇਨ ਦੇ ਮੁਕਾਬਲੇ ਕਰਵਾਏ ਗਏ। ਫਿਰ ਗੀਤ, ਮਾਈਮ, ਕਵਿਤਾ ਉਚਾਰਨ, ਭਾਸ਼ਣ ਮੁਕਾਬਲੇ, ਕੋਰੀਓਗ੍ਰਾਫੀ, ਨਾਚ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਜਿੱਥੇ ਵਿਦਿਆਰਥਣਾਂ ਵਿੱਚ ਸਮਾਜਿਕ ਸਮੱਸਿਆਵਾ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੀ ਕੋੀਸ਼ਸ਼ ਕੀਤੀ ਗਈ, ਉਥੇ ਹੀ ਧਾਰਮਿਕ ਤੇ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਦਾ ਸੁਨੇਹਾ ਵੀ ਦਿੱਤਾ ਗਿਆ। ਇਨ੍ਹਾਂ ਮੁਕਾਬਲਿਆ ਵਿੱਚ ਕਾਲਜੀਏਟ ਦੀ ਰੁਪਿੰਦਰ ਕੌਰ ਨੇ ਸ਼ਬਦ ਗਾਇਨ ਵਿਚ ਪਹਿਲਾ ਸਥਾਨ ਹਾਸਿਲ ਕੀਤਾ।ਸੋਲੋ ਡਾਂਸ ਵਿੱਚ ਗੁਰਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ, ਅਤੇ ਗਰੁੱਪ ਡਾਂਸ ਵਿੱਚ ਕਮਲਜੀਤ ਕੌਰ ਤੇ ਗਰੁੱਪ ਦੂਜੇ ਸਥਾਨ ਤੇ ਰਹੇ। ਇਸ ਦੌਰਾਨ ਕਵਿਤਾ ਉਚਾਰਣ ਵਿੱਚ   ਰੁਪਿੰਦਰ  ਕੌਰ ਪਹਿਲੇ ਸਥਾਨ ਤੇ ਰਹੀ। ਭਾਸ਼ਣ ਮੁਕਾਬਲੇ ਵਿੱਚ ਦਮਨਪ੍ਰੀਤ ਕੌਰ ਪਹਿਲੇ ਸਥਾਨ ਤੇ ਰਹੀ। ਮਾਈਮ ਵਿੱਚੋ ਅਮਨਦੀਪ ਕੌਰ ਤੇ ਗਰੁੱਪ ਨੇ ਪਹਿਲਾ ਸਥਾਨ ਹਾਸਿਲ ਕੀਤਾ। ਕਰਮਜੀਤ ਤੇ ਗਰੁੱਪ ਗੀਤ ਗਾਇਨ ਵਿੱਚ ਪਹਿਲੇ ਸਥਾਨ ਤੇ ਰਹੇ ਜਦਕਿ ਸੋਲੋ ਗੀਤ ਗਾਇਨ ਵਿੱਚ ਹਰਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ।
ਕਾਲਜ ਦੇ ਮੁਕਾਬਲਿਆ ਵਿੱਚ ਸੋਲੋ ਗੀਤ  ਵਿੱਚ ਮੁਸਕਾਨ ਨੇ ਪਹਿਲਾ, ਹਰਿੰਦਰ ਨੇ ਦੂਜਾ ਅਤੇ ਰਿਤੂ ਨੇ ਤੀਸਰਾ ਸਥਾਨ  ਹਾਸਿਲ ਕੀਤਾ।ਸੋਲੋ ਡਾਂਸ ਵਿੱਚ ਖ਼ੁਸ਼ਬੂ ਨੇ ਪਹਿਲਾ ਅਤੇ ਪੂਨਮ ਸ਼ਰਮਾ ਤੇ ਦਿਕਸ਼ਾ ਨੇ ਦੂਜਾ ਸਥਾਨ ਹਾਸਲ ਕੀਤਾ, ਅਤੇ ਗਰੁੱਪ ਡਾਂਸ ਵਿੱਚ ਅਮਰਦੀਪ ਤੇ ਗਰੁੱਪ ਪਹਿਲੇ ਅਤੇ ਅਮਨਪ੍ਰੀਤ ਤੇ ਗਰੁੱਪ ਦੂਜੇ ਸਥਾਨ ਤੇ ਰਹੇ। ਇਸ ਦੌਰਾਨ ਕਵਿਤਾ ਉਚਾਰਣ ਵਿੱਚ ਮਹਿਮਾ ਪਹਿਲੇ ਸਥਾਨ ਤੇ ਰਹੀ। ਮਾਡਲਿੰਗ ਵਿੱਚ ਰਾਜਦੀਪ ਕੌਰ ਗਰੁੱਪ ਨੇ ਪਹਿਲਾ ਸਥਾਨ ਹਾਸਿਲ ਕੀਤਾ।
ਕੁਝ ਮੁਕਾਬਲੇ ਔਫ ਸਟੇਜ ਵੀ ਕਰਵਾਏ ਗਏ। ਮਹਿੰਦੀ ਮੁਕਾਬਲੇ ਵਿੱਚ ਫ਼ਰਾਨਾ ਬੇਗਮ ਪਹਿਲੇ ਅਤੇ ਕਿਰਨਜੋਤ ਕੌਰ ਦੂਜੇ ਸਥਾਨ ਤੇ ਰਹੇ। ਕਾਰਡ ਮੇਕਿੰਗ ਵਿੱਚ ਰੋਬਿਨਦੀਪ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਰੰਗੋਲੀ  ਮੁਕਾਬਲੇ ਵਿੱਚ ਰਾਜਦੀਪ ਕੌਰ ਪਹਿਲੇ ਸਥਾਨ ਤੇ ਰਹੀ। ਕੈਲੀਗ੍ਰਾਫੀ ਮੁਕਾਬਲੇ ਵਿੱਚ ਅਮਨਦੀਪ ਪਹਿਲੇ ਤੇ ਅਮਰਜੀਤ ਦੂਜੇ ਸਥਾਨ ਤੇ ਰਹੇ। ਮੁਕਾਬਲਿਆਂ ਦੀ ਜੱਜਮੇਂਟ ਡਾ. ਕੁਲਵਿੰਦਰ ਕੌਰ, ਹਿੰਦੀ ਵਿਭਾਗ ਦੇ ਮੁਖੀ, ਸੁਰੇਸ਼ ਸ਼ਰਮਾ ਪੰਜਾਬੀ ਵਿਭਾਗ ਦੇ ਮੁਖੀ, ਪਰਮਜੀਤ ਕੌਰ, ਅਧਿਆਪਕ ਮਿਊਜ਼ਿਕ ਵਿਭਾਗ ਦੁਆਰਾ ਕੀਤੀ ਗਈ। ਮੰਚ ਸੰਚਾਲਕ ਦੀ ਭੂਮਿਕਾ ਪੰਜਾਬੀ ਵਿਭਾਗ ਦੇ ਅਧਿਆਪਕ ਮੈਡਮ ਜਸਦੀਪ ਕੌਰ ਨੇ ਕੀਤੀ। ਇਸ ਮੌਕੇ ਦੌਰਾਨ ਅਲੱਗ- ਅਲੱਗ ਕਲਾਸਾ ਵਿੱਚ ਮੈਰਿਟ ਪੁਜ਼ੀਸ਼ਨ ਹਾਸਲ ਕਰਨ ਵਾਲੀਆ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ। ਹਿੰਦੂ ਕੰਨਿਆ ਕਾਲਜ ਵਿੱਚ ਸਮਾਗਮ ਦੇ ਅਖ਼ੀਰ ਵਿੱਚ ਪਿ੍ਰੰਸੀਪਲ ਡਾ. ਅਰਚਨਾ ਗਰਗ ਨੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੰਦੇ ਹੋਏ ਉਨ੍ਹਾਂ ਦੇ ਹੁਨਰ ਦੀ ਸ਼ਲਾਘਾ ਕੀਤੀ।

No comments: