BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਹਿੰਦੂ ਕੰਨਿਆ ਕਾਲਜ ਵਿੱਚ ਜਰਨਲਿਜ਼ਮ ਵਿਭਾਗ ਵਲੌਂ ਗੈਸਟ ਲੈਕਚਰ ਦਾ ਆਯੋਜਨ

ਕੰਡਿਆਲੇ ਰਾਹਾਂ ਤੇ ਚਲ ਕੇ ਜ਼ਿੰਦਗੀ ਜਿੱਤੀ ਜਾ ਸਕਦੀ ਹੈ-ਰੋਸ਼ਨਖੈੜਾ
ਕਪੂਰਥਲਾ ਜਲੰਧਰ 22 ਅਗਸਤ (ਜਸਵਿੰਦਰ ਆਜ਼ਾਦ)- ਬੱਚਿਆ ਵਾਸਤੇ ਸਿੱਖਿਆ ਦੀ ਮਹੱਤਤਾ ਨੂੰ ਦੇਖਦੇ ਹੋਏ ਹਿੰਦੂ ਕੰਨਿਆ ਕਾਲਜ ਵਿੱਚ ਜਰਨਲਿਜ਼ਮ ਵਿਭਾਗ ਵਲੋਂ ਗੈਸਟਲੈਕਚਰ ਕਰਵਾਇਆ ਗਿਆ। ਇਸਲੈਕਚਰ ਵਿੱਚ ਮੁੱਖ ਮਹਿਮਾਨ ਵਜੋਂ ਵਰਕਿੰਗ ਜਰਨਲਿਸਟ ਐਸੋਸੀਏਸ਼ਨ ਕਪੂਰਥਲਾ ਦੇ ਪ੍ਰਧਾਨ, ਸਰੀਰਿਕ ਸਿੱਖਿਆ ਦੇ ਲੈਕਚਰਾਰ ਅਤੇ ਲੇਖਕ ਰੋਸ਼ਨ ਖੈੜਾ ਮੌਜੂਦ ਸਨ। ਪਿ੍ਰੰਸੀਪਲ ਡਾ. ਅਰਚਨਾ ਗਰਗ, ਸੁਪਰੀਟੈਂਡੇਟ ਸੰਜੀਵ ਭੱਲਾ, ਮੈਡਮ ਪੱਤਰਕਾਰ ਵਿਭਾਗ ਮੰਗਲਾ ਸਾਹਨੀ ਨੇ ਉਹਨਾਂ ਦਾ ਫੁੱਲਾਂ ਨਾਲ ਸਵਾਗਤ ਕੀਤਾ।
ਰੋਸ਼ਨ ਖੈੜਾ ਨੇ ਵਿਦਿਆਰਥਣਾਂ ਨੂੰ ਸੰਬੋਧਿਤ ਕਰਦੇ ਹੋਏ ਸਭ ਤੋਂ ਪਹਿਲਾਂ ਮਨੁੱਖੀ ਜੀਵਨ ਨਾਲ ਸਬੰਧਿਤ ਮਹੱਤਵਪੂਰਨ ਪਹਿਲੂਆਂ ਤੇ ਰੋਸ਼ਨੀ ਪਾਉਂਦੇ ਹੋਏ ਕਿਹਾ ਕਿ ਮਨੁੱਖ ਨੂੰ ਖ਼ਾਸ ਕਰਕੇ ਔਰਤਾਂ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਸਵੇਰੇ ਜਲਦੀ ਉੱਠਣ ਦੀ ਮਹੱਤਤਾ ਬਾਰੇ ਵੀ ਦੱਸਿਆ।ਓਹੀ ਇਨਸਾਨ ਕਾਮਯਾਬ ਹੈ, ਜੋ ਸੂਰਜ ਚੜ੍ਹਨ ਤੋਂ ਪਹਿਲਾਂ ਉੱਠਦਾ ਹੈ। ਆਪਣੀ ਗੱਲ ਨੂੰ ਅੱਗੇ ਵਧਾਉਂਦਿਆਂ ਉਹਨਾਂ ਨੇ ਪੱਤਰਕਾਰਤਾ ਨਾਲ ਸਬੰਧਿਤ ਪੱਖਾਂ ਤੇ ਵਿਚਾਰ ਸਾਂਝੇ ਕੀਤੇ। ਉਹਨਾਂ ਅਨੁਸਾਰ ਉਹ ਹਰ ਇਕ ਵਿਅਕਤੀ ਪੱਤਰਕਾਰ ਹੈ, ਜੋ ਆਪਣੇ ਆਲੇ- ਦੁਆਲੇ ਪ੍ਰਤੀ ਜਾਗਰੂਕ ਹੈ।ਅੱਜ ਦੇ ਆਧੁਨਿਕ ਯੁੱਗ ਵਿੱਚ ਸ਼ੋਸ਼ਲ ਮੀਡੀਆ ਇਕ ਬਹੁਤ ਵੱਡਾ ਹਥਿਆਰ ਹੈ, ਪਰ ਇਸ ਹਥਿਆਰ ਨੂੰ  ਸਹੀ ਢੰਗ ਨਾਲ ਵਰਤਣ ਦੀ ਸਮਝ ਹੋਣਾ ਬਹੁਤ ਜ਼ਰੂਰੀ ਹੈ।ਇਕ ਪੱਤਰਕਾਰ ਦੇ ਗੁਣਾਂ ਬਾਰੇ ਚਰਚਾ ਕਰਦੇ ਹੋਏ ਕਿਹਾ ਕਿ ਇਕ ਚੰਗੇ ਪੱਤਰਕਾਰ ਲਈ ਠਹਿਰਾਵ, ਅਨੁਸ਼ਾਸਨ, ਜਾਗਰੂਕਤਾ ਅਤੇ ਸਮੇਂ ਦਾ ਪਾਬੰਦ ਹੋਣਾ ਬਹੁਤ ਜ਼ਰੂਰੀ ਹੈ। ਪੱਤਰਕਾਰ ਬਣਨ ਲਈ ਪੜ੍ਹਨਾ ਬਹੁਤ ਜ਼ਰੂਰੀ ਹੈ, ਕਿੳੇਂੁਕਿ ਜਦ ਤੱਕ ਚੰਗਾ ਪੜ੍ਹਦੇ ਨਹੀਂ ਤਦ ਤੱਕ ਚੰਗਾ ਲਿਖ ਨਹੀਂ ਸਕਦੇ। ਪੱਤਰਕਾਰ ਦੀ ਜ਼ਿੰਦਗੀ ਵਿੱਚ ਉਸ ਨੂੰ ਵੱਖ-ਵੱਖ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ,ਪਰ ਇਕ ਵਧੀਆ ਪੱਤਰਕਾਰ ਹਰ ਮੁਸੀਬਤ ਦਾ ਬਹੁਤ ਸਹਿਣਸ਼ੀਲਤਾ ਨਾਲ ਸਾਹਮਣਾ ਕਰਦਾ ਹੈ। ਇਹ ਗੁਣ ਔਰਤਾਂ ਵਿੱਚ ਬਚਪਨ ਤੋਂ ਹੀ ਮੌਜੂਦ ਹੁੰਦਾ ਹੈ, ਜਿਸ ਕਰਕੇ ਉਹ ਮਰਦਾਂ ਦੇ ਮੁਕਾਬਲੇ ਜ਼ਿਆਦਾ ਵਧੀਆ ਪੱਤਰਕਾਰ ਸਾਬਿਤ ਹੁੰਦੀਆਂ ਹਨ। ਅੰਤ ਵਿੱਚ ਉਹਨਾਂ ਨੇ ਵਿਚਿਆਰਣਾਂ ਦੇ ਪ੍ਰਸ਼ਨਾ ਦੇ ਉੱਤਰ ਦੇ ਕੇ ਉਹਨਾਂ ਦੀ ਜਿਗਿਆਸਾ ਨੂੰ ਸ਼ਾਂਤ ਕੀਤਾ ਅਤ ੇਇਸ ਪੇਸ਼ੇ ਵਿੱਚ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ।

No comments: