BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਡਾ. ਜਵਾਹਰ ਧੀਰ ਦੀ ਪੁਸਤਕ 'ਜੀਵਨ ਦੀਆਂ ਯਾਦਾਂ' ਰਿਲੀਜ਼ ਹੋਈ

ਮਾਂ ਬੋਲੀ ਪੰਜਾਬੀ ਵਿਚ ਲਿਖੀ ਪਹਿਲੀ ਪੁਸਤਕ ਲਈ ਡਾ. ਜਵਾਹਰ ਧੀਰ ਦਾ ਸਨਮਾਨ
 
ਫਗਵਾੜਾ 18 ਅਗਸਤ (ਹਰੀਸ਼ ਭੰਡਾਰੀ)- ਹਿੰਦੀ ਦੇ ਪ੍ਰਸਿੱਧ ਲੇਖਕ ਡਾ. ਜਵਾਹਰ ਧੀਰ ਦੀ ਦਸਵੀਂ ਛਪੀ ਪੁਸਤਕ 'ਜੀਵਨ ਦੀਆਂ ਯਾਦਾਂ', ਜੋ ਕਿ ਉਹਨਾਂ ਵੱਲੋਂ ਲਿਖੀ ਗਈ ਮਾਂ ਬੋਲੀ ਪੰਜਾਬੀ ਦੀ ਪਹਿਲੀ ਪੁਸਤਕ ਹੈ ਜੋ ਕਿ ਬੀਤੀ ਰਾਤ ਇੱਕ ਸ਼ਾਨਦਾਰ ਸਮਾਗਮ ਵਿੱਚ ਰਿਲੀਜ਼ ਕੀਤੀ ਗਈ। ਬਲੱਡ ਬੈਂਕ ਵਿਖੇ ਹੋਏ ਸ਼ਾਨਦਾਰ ਸਮਾਗਮ ਵਿੱਚ ਸਥਾਨਕ ਐਸ. ਡੀ. ਐਮ. ਜੋਤੀ ਬਾਲਾ ਮੱਟੂ ਨੇ ਭਾਰੀ ਸਰੋਤਿਆਂ ਦੀ ਮੌਜੂਦਗੀ ਵਿੱਚ ਘੁੰਡ ਚੁਕਾਈ ਦੀ ਰਸਮ ਅਦਾ ਕੀਤੀ। ਐਸ. ਡੀ. ਐਮ. ਨੇ ਇਸ ਮੌਕੇ  'ਤੇ ਭਾਸਣ ਸੰਬੋਧਨ ਵਿੱਚ ਕਿਹਾ ਕਿ ਡਾ. ਜਵਾਹਰ ਧੀਰ ਮੌਜੂਦਾ ਦੌਰ ਦੇ ਮਹਾਨ ਲੇਖਕਾਂ ਵਿੱਚੋਂ ਇੱਕ ਹਨ। ਉਹ ਨਾ ਸਿਰਫ ਕਲਮ ਦੇ ਧਨੀ ਹਨ, ਸਗੋਂ ਕਿਸਮਤ ਦੇ ਵੀ ਧਨੀ ਹਨ ਕਿਉਂਕਿ ਉਹਨਾਂ ਦੀਆਂ ਲਿਖੀਆਂ ਕਿਤਾਬਾਂ ਨੂੰ ਲੋਕਾਂ ਵੱਲੋਂ ਪਸੰਦ ਕੀਤਾ ਜਾਂਦਾ ਹੈ। ਉਨ੍ਹਾਂ ਦੀਆਂ ਲਿਖਤਾਂ ਦੀ ਸ਼ੈਲੀ ਏਨੀ ਵਧੀਆ ਹੈ ਕਿ ਪਾਠਕ ਉਹਨਾਂ ਨਾਲ ਹੀ ਜੁੜ ਜਾਂਦਾ ਹੈ। ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਪ੍ਰਸਿੱਧ ਉਦਯੋਗਪਤੀ ਸ਼੍ਰੀ ਕੇ. ਕੇ. ਸਰਦਾਨਾ ਨੇ ਇਸ ਗੱਲ 'ਤੇ ਖੁਸ਼ੀ ਜ਼ਾਹਰ ਕੀਤੀ ਤੇ ਕਿਹਾ ਕਿ ਫਗਵਾੜੇ ਦੇ ਇਸ ਪੁੱਤਰ ਨੇ ਦਸ ਕਿਤਾਬਾਂ ਲਿਖ ਕੇ ਨਾ ਸਿਰਫ ਲੋਕਪ੍ਰਿਯਤਾ ਹਾਸਿਲ ਕੀਤੀ ਬਲਕਿ ਫਗਵਾੜਾ ਸ਼ਹਿਰ ਦਾ ਨਾਂਅ ਵੀ ਰੌਸ਼ਨ ਕੀਤਾ ਹੈ।  ਪੰਜਾਬੀ ਭਾਸ਼ਾ ਵਿੱਚ ਲਿਖੀ ਇਸ ਪੁਸਤਕ ਨੂੰ ਸਾਹਿਤ ਖੇਤਰ ਵਿੱਚ ਪਸੰਦ ਕੀਤਾ ਜਾਵੇਗਾ। ਪ੍ਰਸਿੱਧ ਆਲੋਚਕ ਲੇਖਕ ਪ੍ਰੋ. ਜਸਵੰਤ ਸਿੰਘ ਗੰਡਮ ਨੇ ਇਸ ਮੌਕੇ ਬੋਲਦੇ ਹੋਏ ਕਿਹਾ ਕਿ ਜੀਵਨ ਦੀਆਂ ਯਾਦਾਂ ਪੁਸਤਕ ਨੂੰ ਮਾਂ ਬੋਲੀ ਪੰਜਾਬੀ ਦੀ ਝੋਲੀ ਵਿੱਚ ਪਾ ਕੇ ਯਾਦਗਾਰੀ ਬਣਾ ਦਿੱਤਾ ਹੈ। ਇਸ ਸਫਲ ਲੇਖਕ ਦੇ ਗੁਣ ਲਿਖਣ ਦੀ ਵਿਸ਼ੇਸ਼ ਸ਼ੈਲੀ ਤੋਂ ਨਜ਼ਰ ਆਉਂਦੇ ਹਨ। ਪ੍ਰੋ. ਭੁਪਿੰਦਰ ਕੌਰ ਨੇ ਡਾ. ਧੀਰ ਵੱਲੋਂ ਲਿਖੀਆਂ ਯਾਦਾਂ ਬਾਰੇ ਕਿਹਾ ਕਿ ਇਸ ਪੁਸਤਕ ਨੂੰ ਪੜ੍ਹਦੇ ਸਮੇਂ ਇੰਝ ਜਾਪਦੈ ਜਿਵੇਂ ਪਾਠਕ ਬਾਰੇ ਹੀ ਲਿਖਿਆ ਹੋਵੇ ਕਾਲਮਨਵੀਸ ਗੁਰਮੀਤ ਪਲਾਹੀ ਨੇ ਡਾ. ਧੀਰ ਨੂੰ ਮਾਂ ਬੋਲੀ ਨਾਲ ਪਿਆਰ ਕਰਨ ਲਈ ਵਧਾਈ ਦਿੱਤੀ ਤੇ ਆਸ ਕੀਤੀ ਕਿ ਪਾਠਕਾਂ ਨੂੰ ਪੁਸਤਕ ਪਸੰਦ ਆਏਗੀ। ਇਸ ਮੌਕੇ ਤੇ ਸਨਮਾਨ ਪ੍ਰਾਪਤ ਕਰਨ ਤੋਂ ਬਾਅਦ ਡਾ. ਧੀਰ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਮੈਂ ਇਹ ਸਨਮਾਨ ਆਪਣੇ ਪਾਠਕਾਂ ਨੂੰ ਸਮਰਪਿਤ ਕਰਦਾ ਹਾਂ।  ਲੇਖਕ ਨੂੰ ਲਿਖਣਾ ਪਾਠਕ ਹੀ ਸਿਖਾਉਂਦਾ ਹੈ।

No comments: