BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੇਂਡੂ ਮਜ਼ਦੂਰ ਮੱਲੀਆਂ ਵਿੱਚ ਇਕੱਠੇ ਹੋ ਕੇ ਮੁਜ਼ਾਹਰੇ ਲਈ ਹੋਣਗੇ ਰਵਾਨਾ : ਘੁੱਗਸ਼ੋਰ

ਕਸ਼ਮੀਰ ਸਿੰਘ ਘੁੱਗਸ਼ੋਰ
ਕਰਤਾਰਪੁਰ 9 ਅਗਸਤ (ਬਿਊਰੋ)- ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਆਗੂ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਕਿਹਾ ਕਿ 10 ਅਗਸਤ ਨੂੰ ਵੱਖ-ਵੱਖ ਪਿੰਡਾਂ ਦੇ ਪੇਂਡੂ ਮਜ਼ਦੂਰ ਇਲਾਕੇ ਦੇ ਪਿੰਡ ਮੱਲੀਆਂ ਵਿਖੇ ਇਕੱਠੇ ਹੋਣਗੇ। ਜਿੱਥੋਂ ਕਪੂਰਥਲਾ ਵਿਖੇ ਯੂਨੀਅਨ ਵੱਲੋਂ ਕੀਤੇ ਜਾਣ ਵਾਲੇ ਮੁਜ਼ਾਹਰੇ ਲਈ ਰਵਾਨਾ ਹੋਣਗੇ। ਯੂਨੀਅਨ ਆਗੂ ਨੇ ਕਿਹਾ ਕਿ ਅਨੇਕਾਂ ਪਿੰਡਾਂ ਵਿੱਚ ਗ੍ਰਾਮ ਸਭਾ ਦੇ ਹੋਏ ਆਮ ਇਜਲਾਸਾਂ ਨੇ ਲੋੜਵੰਦ ਬੇਜ਼ਮੀਨੇ ਕਿਰਤੀਆਂ ਨੂੰ 5-5 ਮਰਲੇ ਦੇ ਰਿਹਾਇਸ਼ੀ ਪਲਾਟ ਦੇਣ ਦੇ ਮਤੇ ਪਾਸ ਕਰ ਦਿੱਤੇ ਹਨ ਪਰ ਅਫਸਰਸ਼ਾਹੀ, ਪੇਂਡੂ ਧਨਾਢਾਂ ਤੇ ਹਾਕਮ ਧਿਰਾਂ ਦੇ ਸਿਆਸਤਦਾਨਾਂ ਦੇ ਦਬਾਅ ਕਾਰਨ ਲੰਬੇ ਸਮੇਂ ਤੋਂ ਕਾਰਵਾਈ ਕਰਕੇ ਪਲਾਟ ਨਹੀਂ ਦੇ ਰਹੀ। ਉਨਾਂ ਕਿਹਾ ਕਿ ਕਈ ਪਿੰਡ ਜਿਵੇਂ ਕਿ ਮੱਲੀਆਂ, ਹੇਲਰ, ਪੱਤੜ ਕਲਾਂ ਆਦਿ ਦੀਆਂ ਪੰਚਾਇਤਾਂ ਪੇਂਡੂ ਮਜ਼ਦੂਰਾਂ ਦੇ ਸਬਰ ਨੂੰ ਪਰਖ ਰਹੀਆਂ ਅਤੇ ਕਾਨੂੰਨ ਅਨੁਸਾਰ ਗ੍ਰਾਮ ਸਭਾ ਦੇ ਆਮ ਇਜਲਾਸ ਬੁਲਾਉਣ ਤੋਂ ਹੀ ਇਨਕਾਰੀ ਹਨ ਕਿਉਂਕਿ ਪੇਂਡੂ ਧਨਾਢਾਂ ਤੇ ਹਾਕਮ ਧਿਰਾਂ ਦੇ ਸਿਆਸਤਦਾਨਾਂ ਦੀ ਅਧੀਨਗੀ ਹੇਠ ਇਹ ਪੰਚਾਇਤਾਂ ਕੰਮ ਕਰ ਰਹੀਆਂ ਹਨ। ਉਨਾਂ ਕਿਹਾ ਕਿ ਰਿਹਾਇਸ਼ੀ ਪਲਾਟਾਂ, ਰੁਜ਼ਗਾਰ ਅਤੇ ਪੰਚਾਇਤੀ ਜ਼ਮੀਨਾਂ ਦਾ ਬਣਦਾ ਹੱਕ ਪਾ ਕੇ ਹੀ ਪੇਂਡੂ ਮਜ਼ਦੂਰ ਦਮ ਲੈਣਗੇ। ਪੇਂਡੂ ਮਜ਼ਦੂਰ ਆਗੂ ਨੇ ਸਮੂਹ ਕਿਰਤੀਆਂ ਨੂੰ ਪਿੰਡ ਮੱਲੀਆਂ ਵਿਖੇ ਸਮੇਂ ਸਿਰ ਪੁੱਜਣ ਦੀ ਅਪੀਲ ਕੀਤੀ।

No comments: