BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੁਆਰਾ ਆਯੋਜਿਤ ਹਾਈਕਿੰਗ ਟਰੈਕਿੰਗ ਕੈਪ ਵਿੱਚ ਪ੍ਰੇਮ ਚੰਦ ਮਾਰਕੰਡਾ ਐਸ.ਡੀ.ਕਾਲਜ ਦਾ ਪ੍ਰਸ਼ੰਸਾਤਮਕ ਯੋਗਦਾਨ-ਗਾਇਤਰੀ ਬੈਸਟ ਕੈਂਪਰ

ਜਲੰਧਰ 2 ਅਗਸਤ (ਜਸਵਿੰਦਰ ਆਜ਼ਾਦ)- ਹਰੇਕ ਸਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂਥ ਵੈਲਫੇਅਰ ਵਿਭਾਗ ਦੁਆਰਾ ਡਲਹੌਜੀ ਵਿੱਚ ਹਾਈਕਿੰਗ ਟਰੈਕਿੰਗ ਕੈਪ ਆਯੋਜਿਤ ਕੀਤਾ ਜਾਂਦਾ ਹੈ। 25 ਜੁਲਾਈ ਤੋ 31 ਜੁਲਾਈ 2017 ਵਿੱਚ ਆਯੋਜਿਤ ਇਸ ਕੈਂਪ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਸਬੰਧਿਤ ਬਾਰਾਂ (12) ਕਾਲਜਾਂ ਨੇ ਭਾਗ ਲਿਆ। ਜਿਸ ਵਿੱਚ ਪ੍ਰੇਮ ਚੰਦ ਮਾਰਕੰਡਾ ਐਸ. ਡੀ. ਕਾਲਜ ਦੀਆਂ ਚੁਣੀਆਂ ਗਈਆਂ ਦਸ ਵਿਦਿਆਰਥਣਾਂ ਨੇ ਹਿੱਸਾ ਲਿਆ। ਯੂਨੀਵਰਸਿਟੀ ਦੁਆਰਾ ਆਯੋਜਿਤ ਇਸ ਕੈਂਪ ਵਿੱਚ ਕਾਲਜ ਦਾ ਯੋਗਦਾਨ ਸ਼ਲਾਘਾਯੋਗ ਰਿਹਾ। ਵਿਦਿਆਰਥੀਆਂ ਨੇ ਹੇਠ ਲਿਖੇ ਇਨਾਮ ਪ੍ਰਾਪਤ ਕੀਤੇ ਤੇ ਕਾਲਜ ਦਾ ਨਾਮ ਰੌਸ਼ਨ ਕੀਤਾ। ਡਾਂਸ ਵਿੱਚ ਰੁਬਾਨੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਗਾਉਣ ਵਿੱਚ ਅਨੁਸ਼ਕਾ ਨੇ ਦੂਜਾ ਸਥਾਨ ਤੇ ਕਵਿਤਾ ਉਚਾਰਣ ਵਿੱਚ ਗਾਇਤਰੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਸਰਵਉਤਮ ਅਨੁਸ਼ਾਸਨ ਵਿੱਚ ਕਾਲਜ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਤੇ ਗਾਇਤਰੀ ਦੂਜੀ ਬੈਸਟ ਕੈਂਪਰ ਐਲਾਨੀ ਗਈ। ਮੀਨਾ ਨੇ ਡਾਂਸ ਵਿਚ, ਖੁਸ਼ਬੂ ਨੇ ਕਵਿਤਾ ਉਚਾਰਣ ਵਿੱਚ, ਬਿਨਤੀ ਤੇ ਪ੍ਰਗਤੀ ਨੇ ਵਾਦ ਵਿਵਾਦ ਪ੍ਰਤੀਯੋਗਿਤਾ ਵਿਚ ਕਾਮੈਡੇਸ਼ਨ ਇਨਾਮ ਪ੍ਰਾਪਤ ਕੀਤੇ। ਪ੍ਰਿੰਸੀਪਲ ਡਾ. ਕਿਰਨ ਅਰੋੜਾ ਨੇ ਵਿਦਿਆਰਥੀਆਂ ਨੂੰ ਇਸ ਸ਼ਲਾਘਾਯੋਗ ਪ੍ਰਦਰਸ਼ਨੀ ਲਈ ਮੁਬਾਰਕਵਾਦ ਦਿਤੀ।

No comments: