BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਰਾਮਗੜ੍ਹੀਆ ਦੀ ਵਿੱਦਿਆ ਸਦਕਾ ਹੀ ਪਹੁੰਚਿਆ ਇਸ ਮੁਕਾਮ ਤੇ-ਵਰਿੰਦਰ ਸ਼ਰਮਾਂ ਐਮ.ਪੀ ਯੂ.ਕੇ

ਵਿਸ਼ਵ ਪੱਧਰੀ ਪਲੇਟਫਾਰਮ ਪ੍ਰਦਾਨ ਕਰੇਗਾ ਰਾਮਗੜ੍ਹੀਆ ਵਿੱਦਿਅਕ ਅਦਾਰੇ:-ਮਨਪ੍ਰੀਤ ਕੌਰ ਭੋਗਲ
ਜਲੰਧਰ 10 ਅਗਸਤ (ਜਸਵਿੰਦਰ ਆਜ਼ਾਦ)- ਵਿਸਵ ਦੇ ਉੱਘੇ ਲੇਬਰ ਆਗੂ ਅਤੇ ਚੌਥੀ ਵਾਰ ਇੰਗਲੈਂਡ ਦੇ ਐਮ.ਪੀ. ਬਣੇ ਵਰਿੰਦਰ ਸ਼ਰਮਾਂ ਵਲੋਂ ਆਪਣੀ ਫਗਵਾੜਾ ਫੇਰੀ ਦੌਰਾਨ ਰਾਮਗੜ੍ਹੀਆ ਵਿੱਦਿਅਕ ਅਦਾਰਿਆਂ ਦਾ ਦੌਰਾ ਕੀਤਾ ਗਿਆ।ਸਭ ਤੋਂ ਪਹਿਲਾਂ ਰਾਮਗੜ੍ਹੀਆ ਐਜ਼ੂਕੇਸ਼ਨ ਕੌਸ਼ਲ ਦੀ ਚੇਅਰਪ੍ਰਸਨ ਮੈਡਮ ਮਨਪ੍ਰੀਤ ਕੌਰ ਭੋਗਲ, ਡਾਇਰੈਕਟਰ ਡਾ. ਵੀਓਮਾ ਭੋਗਲ ਢੱਟ,ਇੰਜ. ਗਗਨਦੀਪ ਸਿੰਘ ਢੱਟ ਡਾਇਰੈਕਟਰ ਅਲਫਾ ਗਰੁੱਪ, ਗਰੁਮਿੰਦਰ ਸਿੰਘ ਬਾਹੜਾ ਆਦਿ ਨੇ ਸ੍ਰੀ ਵਰਿੰਦਰ ਸ਼ਰਮਾਂ ਦਾ ਰਾਮਗੜ੍ਹੀਆ ਇੰਜ਼ਨੀਅਰਿੰਗ ਕਾਲਜ ਵਿਖੇ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ। ਇਸ ਮੌਕੇ ਉਹਨਾਂ ਰਾਮਗੜ੍ਹੀਆ ਵਿੱਦਿਅਕ ਅਦਾਰਿਆਂ ਦੇ ਯੋਗਦਾਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹਨਾਂ ਅਦਾਰਿਆਂ ਦੀਆਂ ਅਮੀਰ ਪ੍ਰੰਪਰਾਵਾਂ, ਮੁੱਲਵਾਨ ਤੇ ਨੈਤਿਕ ਕਦਰਾਂ ਕੀਮਤਾਂ ਵਾਲੀ ਸਿੱਖਿਆ ਸਦਕਾ ਹੀ ਅੱਜ ਵਿਸ਼ਵ ਦੇ ਹਰ ਮੁਲਕ ਵਿੱਚ ਇਥੋਂ ਦੇ ਪੜ੍ਹੇ ਵਿਦਿਆਰਥੀ ਮੱਲਾਂ ਮਾਰ ਰਹੇ ਹਨ।ਉਹਨਾਂ ਕਿਹਾ ਕਿ ਪੁਰਾਣੇ ਵਿਦਿਆਰਥੀਆਂ ਦੀ ਇੱਛਾ ਹੈ ਕਿ ਰਾਮਗੜ੍ਹੀਆ ਅਦਾਰਿਆਂ ਦਾ ਝੰਡਾ ਪੂਰੇ ਵਿਸ਼ਵ ਵਿੱਚ ਲਹਿਰਾਏ ਇਸ ਲਈ ਸਾਂਝੇ ਯਤਨਾਂ ਦੀ ਲੌੜ ਹੈ।ਉਹਨਾਂ ਇਸ ਫੇਰੀ ਨੂੰ ਭਾਵਨਾਤਮਕ ਤੇ ਨਿੱਘੀ ਫੇਰੀ ਦੱਸਦਿਆਂ ਕਿਹਾ ਕਿ ਉਹ ਆਪਣੇ ਪੁਰਾਣੇ ਅਧਿਆਪਕਾਂ, ਕਾਲਜ ਦੋਸਤਾਂ ਨੂੰ ਮਿਲ ਕੇ ਮਾਣ ਮਹਿਸੂਸ ਕਰ ਰਹੇ ਹਨ। ਮੈਡਮ ਮਨਪ੍ਰੀਤ ਕੌਰ ਭੋਗਲ ਨੇ ਕਿਹਾ ਕਿ ਪੂਰੇ ਵਿਸ਼ਵ ਵਿੱਚ ਵੱਸਦੇ ਪੁਰਾਣੇ ਵਿਦਿਆਰਥੀਆਂ ਨੂੰ ਖੁੱਲਾ ਸੱਦਾ ਦੇ ਕਿ ਜਲਦੀ ਹੀ ਅਲੂਮਨੀ ਐਸੋਸੀਏਸ਼ਨ ਨੂੰ ਮਜਬੂਤ ਕੀਤਾ ਜਾਵੇਗਾ। ਡਾ. ਵੀਓਮਾ ਭੋਗਲ ਢੱਟ ਨੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਅੱਜ ਪੁਰਾਣੇ ਵਿਦਿਆਰਥੀ ਵਰਿੰਦਰ ਸ਼ਰਮਾਂ ਨੇ ਇੰਗਲੈਂਡ ਵਿੱਚ ਆਪਣੀ ਪਹਿਚਾਣ ਬਣਾਈ ਹੈ। ਇਸ ਮੌਕੇ ਸ੍ਰੀ ਸ਼ਰਮਾਂ ਨੂੰ ਰਾਮਗੜ੍ਹੀਆ ਐਜ਼ੂਕੇਸ਼ਨ ਕੌਸ਼ਲ ਵਲੋਂ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ। ਸ੍ਰੀ ਸ਼ਰਮਾ ਵਲੋਂ ਇੰਜ਼ਨੀਅਰਿੰਗ ਕਾਲਜ ਵਿਖੇ ਯਾਦਗਾਰੀ ਪੌਦਾ ਲਗਾਇਆ ਗਿਆ ਤੇ ਰਾਮਗੜ੍ਹੀਆ ਕਾਲਜ ਵਿੱਚ ਪਹੁੰਚ ਕੇ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਤਾਜਾ ਕੀਤਾ। ਇਸ ਮੌਕੇ ਇੰਜ. ਗਗਨਦੀਪ ਸਿੰਘ ਢੱਟ, ਪ੍ਰਿੰਸੀਪਲ ਡਾ ਨਵੀਨ ਢਿਲੋਂ, ਪ੍ਰਿੰਸੀਪਲ ਮਨਜੀਤ ਸਿੰਘ, ਪ੍ਰਿੰਸੀਪਲ ਜਸਵੀਰ ਸਿੰਘ, ਡਾ.ਰੁਪਿੰਦਰਜੀਤ ਕੌਰ,ਚੀਫ ਅਕਾਂਉਟਟ ਮੁਕੇਸ਼ ਕਾਂਤ, ਅਨੀਲ ਵਰਮਾਂ, ਸੰਤੋਖ ਪਟਵਾਰੀ, ਵਿਪਨ ਕੁਮਾਰ, ਪ੍ਰੇਮ ਕੁਮਾਰ ਪੱਬੀ, ਮਹਿੰਦਰ ਸ਼ਰਮਾਂ, ਕਮਲ ਸ਼ਰਮਾਂ ਡਿੰਪੀ, ਅਵਤਾਰ ਸਿੰਘ, ਰਾਜਵਿੰਦਰ ਸਿੰਘ ਬਾਂਸਲ, ਲਵਦੀਪ ਸਿੰਘ, ਪਰਮਿੰਦਰ ਸਿੰਘ, ਜਗਜੋਤ ਸਿੰਘ, ਤਰੁਨ ਤਲਵਾਰ, ਵਰਿੰਦਰ ਪੱਬੀ, ਗੁਰਪ੍ਰੀਤ ਕੌਰ, ਸੋਨਪ੍ਰੀਤ ਕੌਰ, ਮਨੀਤ ਕਪੂਰ, ਨਵੇਤਾ ਅਰੋੜਾ ਆਦਿ ਹਾਜ਼ਰ ਸਨ।

No comments: