BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕਲਾਕਾਰ ਭਾਰਤ ਭੂਸ਼ਣ ਦੀ ਸੇਵਾ ਮੁਕਤੀ 'ਤੇ ਸ਼ਾਨਦਾਰ ਵਿਦਾਇਗੀ ਪਾਰਟੀ

30 ਸਾਲ ਦੀਆਂ ਸੇਵਾਵਾਂ ਪਿਛੋਂ ਲੋਕ ਸੰਪਰਕ ਵਿਭਾਗ ਤੋਂ ਹੋਏ ਸੇਵਾ ਮੁਕਤ
ਜਲੰਧਰ 31 ਅਗਸਤ (ਜਸਵਿੰਦਰ ਆਜ਼ਾਦ)- ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਦਫ਼ਤਰ ਜਲੰਧਰ ਵਿਖੇ 29 ਸਾਲ 8 ਮਹੀਨੇ ਬਤੌਰ ਹਰਮੋਨੀਅਮ ਮਾਸਟਰ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾਉਣ ਉਪਰੰਤ ਸ੍ਰੀ ਭਾਰਤ ਭੂਸਣ ਅੱਜ ਸੇਵਾ ਮੁਕਤ ਹੋਏ। ਸ੍ਰੀ ਭਾਰਤ ਭੂਸ਼ਣ ਦੀ ਸੇਵਾ ਮੁਕਤੀ 'ਤੇ ਸਮੂਹ ਸਟਾਫ਼ ਵਲੋਂ ਇਕ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਗਈ ਅਤੇ ਉਨਾਂ ਵਲੋਂ ਨਿਭਾਈਆਂ ਸ਼ਾਨਦਾਰ ਸੇਵਾਵਾਂ ਨੂੰ ਯਾਦ ਕੀਤਾ ਗਿਆ ਜੋ ਭਵਿੱਖ ਵਿੱਚ ਦੂਸਰੇ ਸਾਥੀ ਕਰਮਚਾਰੀਆਂ ਲਈ ਪ੍ਰੇਰਣਾ ਦਾਇਕ ਸਾਬਤ ਹੋਣਗੀਆਂ। ਇਸ ਮੌਕੇ ਜ਼ਿਲਾ ਲੋਕ ਸੰਪਰਕ ਅਫ਼ਸਰ ਜਲੰਧਰ ਸz.ਮਨਵਿੰਦਰ ਸਿੰਘ, ਸਹਾਇਕ ਲੋਕ ਸੰਪਰਕ ਅਫ਼ਸਰ ਸ੍ਰੀ ਜਗਦੀਪ ਸਿੰਘ ਗਿੱਲ, ਸ੍ਰੀ ਕਸ਼ਮੀਰ ਸਿੰਘ ਤੇ ਸ੍ਰੀ ਸੁਬੇਗ ਸਿੰਘ ਤੇ ਹੋਰਨਾਂ ਸਟਾਫ਼ ਮੈਂਬਰਾਂ ਵਲੋਂ ਸ੍ਰੀ ਭਾਰਤ ਭੂਸ਼ਣ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਾਬਕਾ ਡੀ.ਪੀ.ਆਰ.ਓ.ਸ੍ਰੀ ਸੰਤ ਕੁਮਾਰ ਜੁਨੇਜਾ ਵਿਸੇਸ਼ ਤੌਰ 'ਤੇ ਪਹੁੰਚੇ। ਇਸ ਮੌਕੇ ਸ੍ਰੀ ਬਲਬੀਰ ਸਿੰਘ , ਸ੍ਰੀ ਰਾਜੇਸ਼ ਕੁਮਾਰ, ਸ੍ਰੀਮਤੀ ਰਾਕੇਸ਼ ਸੂਰੀ, ਸ੍ਰੀ ਗੁਰਵਿੰਦਰਜੀਤ ਸਿੰਘ, ਸ੍ਰੀ ਸੁਰਜੀਤ ਸਿੰਘ, ਸ੍ਰੀ ਰਾਕੇਸ਼ ਪਾਸ਼ੀ, ਸ੍ਰੀ ਸ਼ਕੀਲ ਅਹਿਮਦ, ਸ੍ਰੀ ਸੁਖਦੇਵ ਕੁਮਾਰ, ਸ੍ਰੀਮਤੀ ਆਸ਼ਾ ਕੁਮਾਰੀ, ਸ੍ਰੀ ਪ੍ਰਮਿੰਦਰ ਸਿੰਘ, ਸ੍ਰੀ ਸਿਰਾਜ਼ ਅਹਿਮਦ, ਸ੍ਰੀ ਧਰਮਪਾਲ ਤੋਂ ਇਲਾਵਾ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।

No comments: