BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੀ.ਸੀ.ਐਮ.ਐਸ.ਡੀ ਕਾਲਜ, ਜਲੰਧਰ ਵਿੱਚ ਟੇਲੈਂਟ ਹੰਟ 2017-18 ਦਾ ਆਯੋਜਨ

ਜਲੰਧਰ 19 ਅਗਸਤ (ਜਸਵਿੰਦਰ ਆਜ਼ਾਦ)- ਪੀ.ਸੀ.ਐਮ.ਐਸ.ਡੀ ਕਾਲਜ, ਜਲੰਧਰ ਵਿਚ ਟੇਲੈਂਟ ਹੰਟ 2017-18 ਦਾ ਆਯੋਜਨ ਕੀਤਾ ਗਿਆ। ਕਾਲਜ ਵਿਚ ਨਵੇ ਆਏ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਦਖਾੳਣ ਲਈ ਇਸ ਮੰਚ ਦਾ ਆਯੋਜਨ ਕੀਤਾ ਜਾਂਦਾ ਹੈ। 150 ਵਿਦਿਆਰਥੀਆਂ ਨੇ ਅਲਗ-ਅਲਗ ਗਤੀਵਿਧੀਆ ਵਿਚ ਹਿੱਸਾ ਲਿਆ। ਵਿਦਿਆਰਥੀਆਂ ਨੇ ਭਾਸ਼ਣ ਪ੍ਰਤੀਯੋਗਤਾ, ਡਾਂਸ, ਰੰਗੋਲੀ, ਗੀਤ, ਗਜ਼ਲ ਤੇ ਗਰੁੱਪ ਡਾਂਸ ਵਿਚ ਆਪਣੀ ਪ੍ਰਤਿਭਾ ਦਿਖਾਈ ਤੇ ਕਈ ਇਨਾਮ ਜਿੱਤੇ। ਪ੍ਰਿੰਸੀਪਲ ਮੈਡਮ ਡਾ. ਕਿਰਨ ਅਰੋੜਾ ਨੇ ਵਿਦਿਆਰਥੀਆਂ ਨੂੰ ਇਨ੍ਹਾਂ ਗਤੀਵਿਧੀਆਂ ਵਿਚ ਹੋਰ ਵਧੇਰੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪੜਾਈ ਤੇ ਕਲਚਰਲ ਗਤੀਵਿਧੀਆਂ ਵਿਚ ਸਤੁੰਲਨ ਵਾਣਾਉਦੇ ਹੋਏ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਵਿਦਿਆਰਥੀਆਂ ਤੇ ਅਧਿਆਪਕਾਂ ਨੇ ਇਸ ਪ੍ਰੋਗਰਾਮ ਦਾ ਪੂਰਾ ਆਨੰਦ ਉਠਾਇਆ।

No comments: