BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਹੋਟਲ ਮੈਨੇਜਮੈਂਟ ਦੇ ਵਿਦਿਆਰਥੀਆਂ ਨੇ ਮਨਾਇਆ ਬੇਕ ਸਾਪ ਡੇ

ਜਲੰਧਰ 18 ਅਗਸਤ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ ਐਂਡ ਕੈਟਰਿੰਗ ਟੈਕਨਾਲਜੀ ਵਿੱਚ ਬੈਕ ਸਾਪ ਡੇ ਮਨਾਇਆ ਗਿਆ ਜਿਸ ਵਿੱਚ ਪ੍ਰੋ.ਚੇਅਰਮੈਨ ਪ੍ਰਿੰਸ ਚੋਪੜਾ ਮੁੱਖ ਮਹਿਮਾਨ ਦੇ ਰੂਪ ਵਿੱਚ ਮੌਜੂਦ ਹੋਏ। ਜਿਨ੍ਹਾਂ ਦਾ ਸਵਾਗਤ ਐਮ.ਡੀ ਪ੍ਰੋ.ਮਨਹਰ ਅਰੋੜਾ, ਡਾਇਰੈਕਟਰ ਪ੍ਰੋ.ਸਮੀਰ ਠਾਕੁਰ, ਸਟਾਫ ਅਤੇ ਵਿਦਿਆਰਥੀਆਂ ਵਲੋਂ ਕੀਤਾ ਗਿਆ। ਵਿਦਿਆਰਥੀਆਂ ਨੇ ਸ਼ੇਫ ਮਨੀਸ਼ ਗੁਪਤਾ ਦੀ ਦੇਖਰੇਖ ਵਿੱਚ ਵੱਖ ਵੱਖ ਬੇਕਰੀ ਪ੍ਰੋਡਕਟਸ ਜਿਵੇਂ ਫੋਕਸਿਆ ਬਰੇਡ, ਮਲਟੀਗਰੈਨ ਬਰੇਡ, ਬਲੂਬੇਰੀ ਕੇਕ, ਬਲੈਕ ਫਾਰੇਸਟ ਕੇਕ, ਟੁੱਟੀ ਫਰੂਟੀ ਕੂਕੀਜ, ਮਿਕਸ ਫਰੂਟ ਟਾਰਟ, ਬਿਸਕਿਟ, ਸਾਰਟੇਡ ਕੂਕੀਜ ਆਦਿ ਬਣਾਏ। ਇਸਦੇ ਨਾਲ ਵਿਦਿਆਰਥੀਆਂ ਵਲੋਂ ਵੱਖ ਵੱਖ ਆਕਾਰ ਦੇ ਬਰੇਡਸ ਵੀ ਬਣਾਏ। ਵਿਦਿਆਰਥੀਆਂ ਨਮਨ, ਕਮਲ, ਡੇਨਿਲ, ਸ਼ਸ਼ਾਂਕ, ਜੋਯਤੀ, ਏਕਤਾ, ਦਵਿੰਦਰ, ਪ੍ਰਿੰਅਕਾ ਆਦਿ ਨੇ ਦੱਸਿਆ ਕਿ ਇਸ ਤਰ੍ਹਾਂ ਦੀ ਗਤੀਵਿਧੀਆਂ ਨਾਲ ਉਨ੍ਹਾਂਨੂੰ ਪ੍ਰੈਕਟਿਕਲ ਗਿਆਨ ਮਿਲਦਾ ਹੈ ਜਿਸਦੇ ਨਾਲ ਉਹ ਆਪਣੇ ਕਰਿਅਰ ਵਿੱਚ ਇਸਤੇਮਾਲ ਕਰ ਸਕਦੇ ਹਨ। ਪ੍ਰੋ.ਚੇਅਰਮੈਨ ਪ੍ਰਿੰਸ ਚੋਪੜਾ, ਮੈਨੇਜਿੰਗ ਡਾਇਰੈਕਟਰ ਪ੍ਰੋ.ਮਨਹਰ ਅਰੋੜਾ ਨੇ ਵਿਦਿਆਰਥੀਆਂ ਵਲੋਂ ਬਣਾਏ ਗਏ ਪ੍ਰੌਡਕਟਸ ਨੂੰ ਟੈਸਟ ਕਰਦੇ ਹੋਏ ਉਨ੍ਹਾਂ ਦੇ ਬਾਰੇ ਵਿੱਚ ਗੱਲ਼ ਕੀਤੀ ਅਤੇ ਵਿਦਿਆਰਥੀਆਂ ਦੇ ਕਾਰਜ ਦੀ ਸ਼ਲਾਘਾ ਕਰਦੇ ਹੋਏ ਸ਼ੁਭ ਕਾਮਨਾਵਾਂ ਦਿੱਤੀਆਂ। ਡਾਇਰੈਕਟਰ ਪ੍ਰੋ. ਸਮੀਰ ਠਾਕੁਰ ਨੇ ਦੱਸਿਆ ਕਿ ਅੱਜਕੱਲ੍ਹ ਹੋਟਲ ਇੰਡਸਟਰੀ ਵਿੱਚ ਇਸ ਤਰ੍ਹਾਂ ਦੀ ਕਰਇਏਟਿਵਿਟੀ ਦੀ ਬਹੁਤ ਮੰਗ ਹੈ ਅਤੇ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਦਿਆਰਥੀਆਂ ਨੂੰ ਸਮੇਂ ਸਮੇਂ'ਤੇ ਅਜਿਹੀਆਂ ਗਤੀਵਿਧੀਆ ਕਰਵਾਈਆ ਜਾਂਦੀਆ ਹਨ।

No comments: