BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਵਿੱਚ ਇੰਟਰ ਹਾਉਸ ਕੁਕਿੰਗ ਕੰਪਟੀਸ਼ਨ, ਸੇਜ਼ਲ ਅਤੇ ਕਿਰਨਜੋਤ ਰਹੇ ਜੇਤੂ

ਜਲੰਧਰ 3 ਅਗਸਤ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਖਾਂਬਰਾ ਵਿੱਚ ਇੰਟਰ ਹਾਉਸ ਨਾਨ ਫਾਇਰ ਕੁਕਿੰਗ ਕੰਪਟੀਸ਼ਨ ਕਰਵਾਇਆ ਗਿਆ। ਜਿਸ ਵਿੱਚ ਪ੍ਰਿੰਸੀਪਲ ਸ਼੍ਰੀਮਤੀ ਰੁਪਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਮਹਾਰਾਜਾ ਰਣਜੀਤ ਸਿੰਘ ਹਾਉਸ, ਛਤਰਪਤੀ ਸ਼ਿਵਾਜੀ ਹਾਉੇਸ, ਗੁਰੁ ਗੋਬਿੰਦ ਸਿੰਘ ਹਾਉਸ, ਮਹਾਰਾਣਾ ਪ੍ਰਤਾਪ ਹਾਉਸ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਉੱਤੇ ਵਿਦਿਆਰਥੀਆਂ ਨੇ ਵੱਖ ਵੱਖ ਪ੍ਰਕਾਰ ਦੇ ਭੋਜਨ ਜਿਵੇਂ ਫਰੂਟ ਕਰੀਮ, ਸਟਰਾਬੇਰੀ ਸ਼ੇਕ, ਚਾਕਲੇਟ ਸ਼ੇਕ, ਸਵੀਟ ਸੈਂਡਵਿਚ ਸਾਲਟੀ ਸੈਂਡਵਿਚ, ਫਰੂਟ ਚਾਰਟ ਆਦਿ ਬਣਾਇਆ। ਵਿਦਿਆਰਥੀਆਂ ਵਲੋਂ ਬਣਾਏ ਗਏ ਪਕਵਾਨਾਂ ਦੀ ਜਜਮੈਂਟ ਪ੍ਰਿੰਸੀਪਲ ਸ਼੍ਰੀਮਤੀ ਰੁਪਿੰਦਰ ਕੌਰ ਨੇ ਕੀਤੀ। ਇਸ ਮੁਕਾਬਲੇ ਵਿੱਚ ਸੇਜਲ, ਕਿਰਣਜੋਤ ਨੇ ਪਹਿਲਾ, ਮੁਸਕਾਨ, ਨਵਨੀਤ ਨੇ ਦੂਸਰਾ, ਹਰਪ੍ਰੀਤ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਪਿ੍ਰੰਸੀਪਲ ਸ਼੍ਰੀਮਤੀ ਰੁਪਿੰਦਰ ਕੌਰ ਨੇ ਵਿਦਿਆਰਥੀਆਂ ਦੀ ਕੁਕਿੰਗ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਿੱਖਿਆ ਦੇ ਨਾਲ ਅਜਿਹੀ ਗਤੀਵਿਧੀਆਂ ਵਿਦਿਆਰਥੀਆਂ ਵਿੱਚ ਜਿੰਮੇਦਾਰੀਆਂ ਪੈਦਾ ਕਰਦੀਆਂ ਹਨ।

No comments: