BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਪ੍ਰੀ-ਪ੍ਰਾਇਮਰੀ ਵਿੰਗ ਦਾ ਕਲਾਸ ਸ਼ੋ ਰਿਹਾ ਮਨੋਰੰਜਕ

ਜਲੰਧਰ 28 ਅਗਸਤ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਕਪੂਰਥਲਾ ਰੋਡ ਵਿੱਚ ਪ੍ਰੀ ਪ੍ਰਾਇਮਰੀ ਵਿੰਗ ਦੇ ਵਿਦਿਆਰਥੀਆਂ ਲਈ ਕਲਾਸ ਸ਼ੋ ਕਰਵਾਇਆ ਗਿਆ ਜਿਸ ਵਿੱਚ ਨਰਸਰੀ, ਐਲ.ਕੇ.ਜੀ, ਯੂ.ਕੇ.ਜ਼ੀ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਵਿਦਿਆਰਥੀਆਂ ਰੀਨਾ, ਹਰਸਿਮਰਨ, ਪਲਕ, ਉਮਿਤਾ, ਪੁਲਕਿਤ, ਹੇਮੰਤ, ਅਰਸ਼ਿਤਾ, ਪ੍ਰਥਮ, ਗੁਰਲੀਨ, ਕਰਨ, ਸਹਿਜ, ਅਤੁਲ, ਰਾਜਵੀਰ, ਸਿਦਾਰਥ ਆਦਿ ਨੇ ਫੈਂਸੀ ਡ੍ਰੈਸ ਆਦਿ ਪੇਸ਼ ਕੀਤੇ। ਇਸਦੇ ਨਾਲ ਹੀ ਕੁਦਰਤ ਨੂੰ ਬਣਾਉਣ ਦਾ ਸੰਦੇਸ਼ ਦਿੰਦੇ ਹੋਏ ਰੁੱਖ, ਪੰਛੀ, ਫਰੂਟ, ਫੁਲ  ਆਦਿ ਬਣ ਇਸ ਮੁਕਾਬਲੇ ਵਿੱਚ ਭਾਗ ਲਿਆ। ਇਸ ਮੌਕੇ ਵਿਦਿਆਰਥੀਆਂ ਵਲੋਂ ਦੇਸ਼ ਦੀ ਸੁਰੱਖਿਆ ਅਤੇ ਸ਼੍ਰੀ ਕਿਸ਼ਣ ਭਗਵਾਨ ਦੇ ਜੀਵਨ ਨੂੰ ਲਘੂ ਨਾਟਿਕਾ ਵਿੱਚ ਦਿਖਾਇਆ ਗਿਆ। ਪ੍ਰਿੰਸੀਪਲ ਸ਼੍ਰੀਮਤੀ ਪ੍ਰਤੀਭਾ ਸੂਦ ਵਲੋਂ ਵਿਦਿਆਰਥੀਆਂ ਦੀ ਮਿਹਨਤ ਅਤੇ ਕਾਰਜ ਨੂੰ ਸ਼ਲਾਘਾ ਕਰਦੇ ਹੋਏ ਸਭ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇਕੇ ਸਨਮਾਨਿਤ ਕੀਤਾ ਗਿਆ।

No comments: