BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਹੋਟਲ ਮੈਨੇਜਮੈਂਟ ਵਿੱਚ ਕਮਲ ਮਿਸਟਰ ਅਤੇ ਜੋਤੀ ਬਣੀ ਮਿਸ ਫ੍ਰੈਸ਼ਰ

ਜਲੰਧਰ 9 ਅਗਸਤ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ ਐਂਡ ਕੈਟਰਿੰਗ ਟੈਕਨੋਲਾਜੀ ਵਿੱਚ ਨਵੇਂ ਵਿਦਿਆਰਥੀਆਂ ਲਈ ਪੰਜਾਬੀ ਥੀਮ'ਤੇ ਫ੍ਰੈਸ਼ਰ ਪਾਰਟੀ ਦਾ ਪ੍ਰਬੰਧ ਕੀਤਾ ਗਿਆ। ਜਿਸ ਵਿੱਚ ਸੀਨਿਅਰ ਵਿਦਿਆਥੀਆਂ ਵਲੋਂ ਜੂਨਿਅਰਸ ਦਾ ਸਵਾਗਤ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਇੰਟਰੋਡਕਸ਼ਨ ਰਾਉਂਡ ਦੇ ਨਾਲ ਕੀਤੀ ਗਈ। ਇਸ ਮੌਕੇ ਉੱਤੇ ਸਭ ਵਿਦਿਆਰਥੀਆਂ ਅਤੇ ਸਟਾਫ ਮੈਂਬਰਸ ਪੰਜਾਬੀ ਪਹਰਾਵੇ ਵਿੱੱਚ ਸੰਸਥਾ ਵਿੱਚ ਪਹੁੰਚੇ। ਵਿਦਿਆਰਥੀਆਂ ਨੇ ਭੰਗੜਾ, ਗਿੱਧਾ, ਲੋਕ ਗੀਤ ਆਦਿ ਪੇਸ਼ ਕੀਤੇ। ਇਸਦੇ ਇਲਾਵਾ ਵਿਦਿਆਰਥੀਆਂ ਵਲੋਂ ਮਾਡਲਿੰਗ ਵੀ ਕੀਤੀ ਗਈ। ਸ਼ੈਫ ਮਨੀਸ਼ ਗੁਪਤਾ ਵਲੋਂ ਵਿਦਿਆਰਥੀਆਂ ਲਈ ਖਾਸ ਤੌਰ'ਤੇ ਵੱਖ ਵੱਖ ਪ੍ਰਕਾਰ ਦੇ ਭੋਜਨ ਵੀ ਤਿਆਰ ਕੀਤੇ ਗਏ। ਇਸ ਮੌਕੇ ਕਮਲ ਸ਼ਰਮਾ ਨੂੰ ਮਿਸਟਰ ਫੈ੍ਰਸ਼ਰ, ਜੋਤੀ ਸ਼ਰਮਾ ਨੂੰ ਮਿਸ ਫੈ੍ਰਸ਼ਰ ਚੁਣਿਆ ਗਿਆ ਅਤੇ ਵੇਮੁਲਾ ਰਾਜਾਸ਼ੇਖਰ ਨੂੰ ਬੈਸਟ ਪ੍ਰਫਾਰਮਰ, ਗਗਨਦੀਪ ਕੌਰ ਨੂੰ ਬੈਸਟ ਪ੍ਰਸਨਾਲਿਟੀ ਚੁਣਿਆ ਗਿਆ। ਡਾਇਰੈਕਟਰ ਪ੍ਰੋ.ਸਮੀਰ ਠਾਕੁਰ, ਵਾਇਸ ਪ੍ਰਿੰਸੀਪਲ ਸੰਦੀਪ ਲੋਹਾਨੀ ਨੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਸਭ ਵਿਦਿਆਰਥੀਆਂ ਦਾ ਸਵਾਗਤ ਕੀਤਾ ਅਤੇ ਉਨਾਂ ਨੂੰ ਸੰਸਥਾ ਦੇ ਨਿਯਮ ਦੱਸਦੇ ਹੋਏ ਹਮੇਸ਼ਾ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ।

No comments: