BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਵਿਦਿਆਰਥੀਆਂ ਨੇ ਧਰਤੀ ਉੱਤੇ ਹਾਕੀ ਅਤੇ ਬਾਲ ਬਣਾ ਮਨਾਇਆ ਰਾਸ਼ਟਰੀ ਖੇਡ ਦਿਵਸ

ਜਲੰਧਰ 29 ਅਗਸਤ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਵਲੋਂ ਹਾਕੀ ਦੇ ਜਾਦੂਗਰ ਮੰਨੇ ਜਾਣ ਵਾਲੇੇ ਭਾਰਤ ਦੇ ਮਹਾਨ ਹਾਕੀ ਖਿਡਾਰੀ ਮੇਜਰ ਧਿਆਨ ਚੰਨ ਨੂੰ ਯਾਦ ਕਰਦੇ ਹੋਏ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ। ਜਿਸ ਵਿੱਚ ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਨਕੋਦਰ ਬ੍ਰਾਂਚ ਦੇ ਵਿਦਿਆਰਥੀਆਂ ਵਲੋਂ ਧਰਤੀ ਉੱਤੇ ਹਾਕੀ ਅਤੇ ਬਾਲ ਬਣਾਇਆ ਗਿਆ। ਇਸ ਮੌਕੇ ਉੱਤੇ ਵਿਦਿਆਰਥੀਆਂ ਅਰਸ਼ ਮੇਹਮੀ, ਭਾਵਨਾ, ਮਾਸੂਮ, ਕਾਮਨਾ, ਅਰਸ਼ਦੀਪ, ਯੁਗਵੀਰ, ਮਨਰੂਪ, ਦੀਪਕ, ਸੁਖਜੀਤ, ਰਾਜਦੀਪ, ਤੀਰਥ ਆਦਿ ਨੇ ਜ਼ਿਆਦਾ ਤੋਂ ਜ਼ਿਆਦਾ ਖੇਡਾਂ ਦੇ ਨਾਲ ਜੁੜਣ ਅਤੇ ਸਭ ਨੂੰ ਖੇਡਾਂ ਲਈ ਪ੍ਰੇਰਿਤ ਕਰਣ ਦੀ ਸਹੁੰ ਚੁੱਕੀ। ਇਸਦੇ ਨਾਲ ਹੀ ਵਿਦਿਆਰਥੀਆਂ ਨੇ ਖੇਡਾਂ ਨੂੰ ਤੰਦਰੁਸਤ ਸਿਹਤ ਦਾ ਰਾਜ ਦੱਸਿਆ। ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਅਤੇ ਪ੍ਰਿੰਸੀਪਲ ਸ਼੍ਰੀਮਤੀ ਜੋਤੀ ਭਾਰਦਵਾਜ ਨੇ ਵਿਦਿਆਰਥੀਆਂ ਨੂੰ ਖੇਡ ਦਿਵਸ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਖੇਡ ਹੀ ਇੱਕ ਅਜਿਹੀ ਚੀਜ ਹੈ ਜਿਸ ਨਾਲ ਮਨੁੱਖ ਨਸ਼ਿਆ ਅਤੇ ਬੁਰੀਆਂ ਆਦਤਾਂ ਤੋਂ ਦੂਰ ਰਹਿੰਦਾ ਹੈ। ਸਾਨੂੰ ਗਰਵ ਹੈ ਕਿ ਸਾਡੀ ਰਾਸ਼ਟਰੀ ਖੇਡ ਹਾਕੀ ਨੂੰ ਰਾਸ਼ਟਰੀ ਖੇਡ ਦਿਵਸ ਦੇ ਰੂਪ ਵਿੱੱਚ ਯਾਦ ਕੀਤਾ ਜਾਂਦਾ ਹੈ।

No comments: