BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਫਿਜ਼ੀੳਥਰੈਪੀ ਵਿਭਾਗ ਵਿੱਚ ਇੰਡਕਸ਼ਨ ਪ੍ਰੋਗਰਾਮ

ਜਲੰਧਰ 21 ਅਗਸਤ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਕਾਲਜ (ਕੋ-ਐਡ) ਵਿੱਚ ਫਿਜ਼ੀੳਥਰੈਪੀ (ਬੀ.ਪੀ.ਟੀ) ਦੇ ਨਵੇਂ ਅਕਾਦਮਿਕ ਸੈਸ਼ਨ ਦੇ ਤਹਿਤ ਇੰਡਕਸ਼ਨ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ। ਜਿਸ ਵਿੱਚ ਵਿਸ਼ਨੂੰ ਮਲਟੀਸਪੇਸ਼ਲਿਟੀ ਹਸਪਤਾਲ, ਰਇਆ ਅਮ੍ਰਿਤਸਰ ਦੇ ਮੈਨੇਜਿੰਗ ਡਾਇਰੈਕਟਰ ਡਾ.ਨਵਨੀਤ ਦੇਵਗਣ ਮੁੱਖ ਮਹਿਮਾਨ ਦੇ ਰੂਪ ਵਿੱਚ ਮੌਜੂਦ ਹੋਏ ਜਿਨ੍ਹਾਂ ਦਾ ਸਵਾਗਤ ਪ੍ਰਿੰਸੀਪਲ ਸ਼੍ਰੀਮਤੀ ਵੀਨਾ ਦਾਦਾ, ਸਟਾਫ ਅਤੇ ਵਿਦਿਆਰਥੀਆਂ ਵਲੋਂ ਕੀਤਾ ਗਿਆ। ਬੀ.ਪੀ.ਟੀ ਵਿਦਿਆਰਥੀਆਂ ਵਲੋਂ ਸਭਿਆਚਾਰਕ ਗਾਨ ਅਤੇ ਫਿਜ਼ੀੳਥਰੈਪੀ ਦੇ ਮਹੱਤਵ ਨੂੰ ਝਲਕਾਉਦੇ ਹੋਏ ਸਕਿੱਟ ਵੀ ਪੇਸ਼ ਕੀਤੀ। ਸੀਨਿਅਰ ਵਿਦਿਆਰਥਣਾਂ ਨੇ ਨਵੇਂ ਵਿਦਿਆਰਥੀਆਂ ਦਾ ਸਵਾਗਤ ਕੀਤਾ ਅਤੇ ਵਿਭਾਗ ਦੀਆਂ ਕੁੱਝ ਨੀਤਿਆਂ ਅਤੇ ਨਿਯਮਾਂ ਦੇ ਨਾਲ ਜਾਣੂ ਕਰਵਾਇਆ। ਮੁੱਖ ਮਹਿਮਾਨ ਡਾ.ਨਵਨੀਤ ਦੇਵਗਣ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਬੀ.ਪੀ.ਟੀ ਵਲੋਂ ਹੱਡੀਆਂ ਅਤੇ ਮਾਸਪੇਸ਼ੀਆਂ ਦਾ ਇਲਾਜ ਸੰਭਵ ਹੈ। ਉਨਾਂ੍ਹਨੇ ਕਿਹਾ ਕਿ ਇੱਕ ਡਾਕਟਰ ਲਈ ਸੇਵਾਭਾਵ ਅਤੇ ਸਹਿਣਸ਼ੀਲਤਾ ਨੂੰ ਲਾਜ਼ਮੀ ਦੱਸਿਆ। ਉਨਾਂ੍ਹਨੇ ਬੀ.ਪੀ.ਟੀ ਵਿੱਚ ਸ਼ਾਨਦਾਰ ਨਤੀਜਿਆਂ ਦੀ ਵੀ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਪਿ੍ਰੰਸੀਪਲ ਸ਼੍ਰੀਮਤੀ ਵੀਨਾ ਦਾਦਾ ਨੇ ਮੁੱਖ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਵਿਦਿਆਰਥੀਆਂ ਨੂੰ ਸੰਸਥਾ ਦੇ ਸ਼ਾਨਦਾਰ ਨਤੀਜਿਆਂ ਅਤੇ ਉਪਲੱਬਧੀਆਂ ਦੇ ਬਾਰੇ ਵਿੱਚ ਦੱਸਿਆ। ਇਸ ਮੌਕੇ ਉੱਤੇ ਡਾ. ਮਨਜੀਤ ਕੌਰ, ਡਾ.ਵਰੁਣ, ਡਾ.ਤਇਯਬਾ ਅਤੇ ਸਾਰੇ ਅਧਿਆਪਕ ਮੌਜੂਦ ਰਹੇ।

No comments: