BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਟੈਕ ਮਹਿੰਦਰਾ ਵਿੱਚ ਸੇਂਟ ਸੋਲਜਰ ਦੇ 11 ਵਿਦਿਆਰਥੀਆਂ ਦੀ 1.7 ਲੱਖ ਪੈਕੇਜ ਉੱਤੇ ਚੋਣ

ਜਲੰਧਰ 16 ਅਗਸਤ (ਜਸਵਿੰਦਰ ਆਜ਼ਾਦ)- ਵਿਦਿਆਰਥੀਆਂ ਨੂੰ  ਪੜਾਈ ਦੇ ਨਾਲ ਨਾਲ ਰੋਜਗਾਰ ਦਵਾਉਣ ਦੇ ਮੰਤਵ ਨਾਲ ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਵਿੱਚ ਬੀ.ਬੀ.ਏ, ਬੀ.ਸੀ.ਏ, ਬੀ.ਟੈਕ ਦੇ ਵਿਦਿਆਰਥੀਆਂ ਲਈ ਪਲੇਸਮੈਂਟ ਡਰਾਇਵ ਕਰਵਾਈ ਗਈ ਜਿਸ ਵਿੱਚ ਵਿਦਿਆਰਥੀਆਂ ਦੀ ਚੋਣ ਲਈ ਮਹਿੰਦਰਾ ਐਂਡ ਮਹਿੰਦਰਾ ਗਰੁੱਪ ਦੀ ਪ੍ਰਮੁੱਖ ਕੰਪਨੀ ਟੈਕ ਮਹਿੰਦਰਾ ਪਹੁੰਚੀ। ਇਸ ਮੌਕੇ ਉੱਤੇ ਸੇਂਟ ਸੋਲਜਰ ਗਰੁੱਪ ਵਲੋਂ ਇਲਾਕੇ ਦੇ ਦੂਸਰੇ ਕਾਲਜਾਂ ਨੂੰ ਸੱਦਾ ਦਿੱਤਾ ਗਿਆ। ਕੰਪਨੀ ਦੇ ਐਚ.ਐਰ ਮੈਨੇਜਰ ਮਿਸਟਰ ਮਹਾਜਨ ਵਲੋਂ ਇੰਟਰਵਯੂ ਪ੍ਰਕਿਰਿਆ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਵੱਖ ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਵਿਦਿਆਰਥੀਆਂ ਦਾ 1.7 ਲੱਖ ਸਲਾਨਾ ਪੈਕੇਜ ਉੱਤੇ ਟੈਕ ਮਹਿੰਦਰਾ ਦੇ ਚੰਡੀਗੜ ਆਫਿਸ ਦੇ ਲਈ ਚੋਣ ਕੀਤੀ ਗਈ। ਐਚ.ਆਰ ਮੈਨੇਜਰ ਮਿਸਟਰ ਮਹਾਜਨ ਨੇ ਕੰਪਨੀ ਦੇ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿੳਾ ਕਿ ਟੈਕ ਮਹਿੰਦਰਾ 15.4ਅਰਬ ਡਾਲਰ ਦੀ ਮਹਿੰਦਰਾ ਗਰੁੱਪ ਦਾ ਹਿੱਸਾ ਹੈ ਅਤੇ ਮੁੱਖ ਰੂਪ ਨਾਲ ਦੂਰਸੰਚਰ ਉਦਯੋਗ ਉੱਤੇ ਕੇਂਦਰਿਤ ਹੈ। ਪ੍ਰੋ.ਚੇਅਰਮੈਨ ਪ੍ਰਿੰਸ ਚੋਪੜਾ ਨੇ ਕੰਪਨੀ ਅਧਿਕਾਰੀਆਂ ਨੂੰ ਸਨਮਾਨ ਚਿੰਨ੍ਹ ਦਿੰਦੇ ਹੋਏ ਉਨ੍ਹਾਂ ਦਾ ਧੰਨਵਾਦ ਕੀਤਾ। ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਚੁਣੇ ਗਏ ਵਿਦਿਆਰਥੀਆਂ ਅਤੇ ਉਨਾਂ੍ਹ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਮੈਨੇਜਿੰਗ ਡਾਇਰੈਕਟਰ ਪ੍ਰੋ.ਮਨਹਰ ਅਰੋੜਾ ਨੇ ਪਲੇਸਮੈਂਟ ਟੀਮ ਦੇ ਕਾਰਜ ਦੀ ਸ਼ਲਾਘਾ ਕੀਤੀ। ਇਸ ਮੌਕੇ ਉੱਤੇ ਸੇਂਟ ਸੋਲਜਰ ਇੰਸਟੀਚਿਊਟ ਆਫ ਇੰਜੀਨਿਅਰਿੰਗ ਐਂਡ ਟੈਕਨੋਲਾਜੀ ਦੇ ਪ੍ਰਿੰਸੀਪਲ ਡਾ.ਗੁਰਪ੍ਰੀਤ ਸਿੰਘ, ਡਾਇਰੈਕਟਰ ਪਲੇਸਮੈਂਟ ਸੰਜੀਵ ਏਰੀ ਆਦਿ ਮੌਜੂਦ ਰਹੇ।

No comments: