BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਵਿੱਚ ਤੀਜ ਦੇ ਮੇਲੇ ਵਿੱਚ ਦਿਖੀ ਪੰਜਾਬੀ ਵਿਰਸੇ ਦੀ ਝਲਕ

ਜੈਸਮੀਨ ਬਣੀ ਪੰਜਾਬੀ ਮੁਟਿਆਰ
ਜਲੰਧਰ 10 ਅਗਸਤ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ (ਕੋ-ਐਡ) ਕਾਲਜ ਵਿੱਚ ਰੌਣਕ ਧੀਆਂ ਦੀ ਮੇਲਾ ਤੀਆਂ ਦਾ ਲਗਾ ਕੇ ਤੀਜ ਦਾ ਤਿਉਹਾਰ ਮਨਾਇਆ ਗਿਆ ਜਿਸ ਵਿੱਚ ਪ੍ਰੀਤਾ ਲੀ ਲੈਸਨ ਸਕੂਲ ਦੀ ਡਾਇਰੈਕਟਰ ਸ਼੍ਰੀਮਤੀ ਡੌਲੀ ਸਿੰਘ, ਸ਼੍ਰੀਮਤੀ ਸਿਮਰਨ ਮੁੱਖ ਮਹਿਮਾਨ ਅਤੇ ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ, ਸ਼੍ਰੀਮਤੀ ਪ੍ਰੀਤਿਕਾ ਚੋਪੜਾ ਉਚੇਚੇ ਤੌਰ ਉੱਤੇ ਸ਼ਾਮਿਲ ਹੋਏ। ਜਿਨ੍ਹਾਂ ਦਾ ਸਵਾਗਤ ਡਾਇਰੈਕਟਰ ਸ਼੍ਰੀਮਤੀ ਵੀਨਾ ਦਾਦਾ, ਸਟਾਫ ਮੈਂਬਰਸ ਅਤੇ ਵਿਦਿਆਰਥੀਆਂ ਵਲੌਂ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਭੰਗੜਾ, ਗਿੱਧਾ, ਲੋਕ ਗੀਤ, ਲੋਕ ਬੋਲੀਆਂ ਅਤੇ ਪੰਜਾਬੀ ਵਿਸ਼ੇ ਉੱਤੇ ਮਾਡਲਿੰਗ ਵੀ ਖਾਸ ਤੌਰ ਉੱਤੇ ਪੇਸ਼ ਕਰਦੇ ਹੋਏ ਪੰਜਾਬੀ ਸਭਿਆਚਾਰ ਨੂੰ ਪੇਸ਼ ਕੀਤਾ। ਇਸਦੇ ਨਾਲ ਹੀ ਵਿਦਿਆਰਥੀਆਂ ਵਿੱਚ ਪੰਜਾਬੀ ਗੱਬਰੂ ਅਤੇ ਪੰਜਾਬੀ ਮੁਟਿਆਰ ਮੁਕਾਬਲਾ ਵੀ ਕਰਵਾਇਆ ਗਿਆ ਜਿਸ ਵਿੱਚ ਜਸਪ੍ਰੀਤ ਨੂੰ ਪੰਜਾਬੀ ਗੱਬਰੂ ਅਤੇ ਜੈਸਮੀਨ ਨੂੰ ਪੰਜਾਬੀ ਮੁਟਿਆਰ ਚੁਣਿਆ ਗਿਆ। ਵਿਦਿਆਰਥਣਾਂ ਨੇ ਪੀਘਾਂ ਝੂਟਦੇ ਹੋਏ ਤੀਆਂ ਦੇ ਮੇਲੇ ਦਾ ਆਨੰਦ ਮਾਣਿਆ। ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਸਭ ਨੂੰ ਤੀਜ ਦੀ ਵਧਾਈਆਂ ਦਿੱਤੀਆਂ ਅਤੇ ਸਾਰੇ ਘਰਾਂ ਦੀਆ ਰੌਣਕਾਂ ਧੀਆਂ ਨੂੰ ਬਚਾਉਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਡਾਇਰੈਕਟਰ ਪਬਲਿਕ ਰਿਲੇਸ਼ਨ ਨਵਜੋਤ ਕੌਰ, ਲਾਅ ਕਾਲਜ ਡਾਇਰੈਕਟਰ ਡਾ. ਸੁਭਾਸ਼ ਸ਼ਰਮਾ, ਸਕੂਲ ਪ੍ਰਿੰਸੀਪਲ ਸ਼੍ਰੀਮਤੀ ਰੀਨਾ ਅਗਨੀਹੋਤਰੀ ਆਦਿ ਮੌਜੂਦ ਰਹੀ।

No comments: