BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਫਗਵਾੜਾ ਪੁਲਿਸ ਨੇ 10 ਕਿੱਲੋ ਚੂਰਾ ਪੋਸਤ ਸਣੇ 'ਪਵਨ' ਅਤੇ 'ਜਰਨੈਲ' ਨੂੰ ਨੱਪਿਆ

ਫਗਵਾੜਾ 1 ਸਤੰਬਰ (ਹਰੀਸ਼ ਭੰਡਾਰੀ)- ਐਸ. ਪੀ. ਫਗਵਾੜਾ ਪੀ. ਐਸ. ਭੰਡਾਲ ਨੇ ਦੱਸਿਆ ਕਿ ਫਗਵਾੜਾ ਪੁਲਿਸ ਦੁਆਰਾ ਐਕਟਿਵਾ ਸਵਾਰ ਦੋ ਨੌਜਵਾਨਾਂ ਪਾਸੋਂ ਪਿੰਡ ਵਜੀਦੋਵਾਲ ਦੇ ਨੇੜੇ ਕੀਤੀ ਗਈ ਨਾਕਾਬੰਦੀ ਦੌਰਾਨ ਕਰੀਬ 10 ਕਿੱਲੋ ਚੂਰਾ ਪੋਸਤ ਦੀ ਖੇਪ ਬਰਾਮਦ ਕੀਤੀ ਗਈ ਹੈ। ਫੜੇ ਗਏ ਆਰੋਪੀਆਂ ਦੀ ਪਹਿਚਾਣ ਪਵਨ ਕੁਮਾਰ ਪੁੱਤਰ ਸੋਮਨਾਥ ਵਾਸੀ ਬਿਜਨੌਰ ਥਾਣਾ ਚੱਬੇਵਾਲ ਜ਼ਿਲਾ ਹੁਸ਼ਿਆਰਪੁਰ ਅਤੇ ਜਰਨੈਲ ਰਾਮ ਪੁੱਤਰ ਬੂਟਾ ਰਾਮ ਵਾਸੀ ਗੁਣਾਚੌਰ ਥਾਣਾ ਬੰਗਾ ਦੇ ਰੂਪ ਵਿੱਚ ਹੋਈ ਹੈ। ਇਹਨਾਂ ਦੇ ਖਿਲਾਫ ਐਸ. ਡੀ. ਪੀ. ਐਸ. ਐਕਟ ਦੇ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਖਬਰ ਲਿਖੇ ਜਾਣ ਤੱਕ ਅਜੇ ਆਰੋਪੀਆਂ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਨਹੀਂ ਲਿਆ ਗਿਆ ਸੀ।

No comments: