BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਬੀ.ਐਡ. ਅਧਿਆਪਕ ਫਰੰਟ ਵੱਲੋਂ 2008 ਤੋਂ 2011 ਤੱਕ ਠੇਕੇ ਤੇ ਕੀਤੀ ਗਈ ਨੌਕਰੀ ਨੂੰ ਲੈਂਥ ਆਫ ਸਰਵਿਸ ਵਿੱਚ ਜੋੜਨ ਲਈ ਸੰਘਸ਼ ਸ਼ੁਰੂ

ਹੁਸ਼ਿਆਰਪੁਰ 18 ਸਤੰਬਰ (ਜਸਵਿੰਦਰ ਆਜ਼ਾਦ)- ਬੀ.ਐਡ. ਅਧਿਆਪਕ ਫਰੰਟ ਹੁਸ਼ਿਆਰਪੁਰ, 2ਬੀ ਦੇ ਪ੍ਰਧਾਨ ਹਰਬਿਲਾਸ, ਰਾਮਧਨ, ਰਵਿੰਦਰ ਸਿੰਘ, ਮਨਜੀਤ ਸਿੰਘ, ਮੈਡਮ ਅਮਿਤਾ ਅਤੇ ਜਿਲਾ ਪ੍ਰਧਾਨ ਸੁਰਜੀਤ ਰਾਜਾ ਦੀ ਅਗੁਵਾਈ ਵਿੱਚ ਗ੍ਰੀਨ ਵਿਊ ਪਾਰਕ ਹੁਸ਼ਿਆਰਪੁਰ ਵਿਖੇ ਠੇਕੇ ਤੇ ਕੀਤੀ ਗਈ ਨੌਕਰੀ ਦਾ ਸਮਾ ਲੈਂਥ ਆਫ ਸਰਵਿਸ ਵਿੱਚ ਜੋੜਨ ਦੇ ਲਈ ਪੰਜਾਬ ਸਰਕਾਰ ਦੇ ਖਿਲਾਫ ਸੰਘਰਸ਼ ਦੀ ਸ਼ੁਰੂਆਤ ਕੀਤੀ ਗਈ। ਬੈਠਕ ਨੂੰ ਸੰਬੋਧਿਤ ਕਰਦਿਆ ਉਪਰੋਕਤ ਆਗੂਆਂ ਨੇ ਕਿਹਾ ਕਿ ਸਾਲ 2008 ਵਿੱਚ 14000 ਅਧਿਆਪਕਾਂ ਦੀ ਨਿਯੁਕਤੀ ਸਿੱਖਿਆ ਵਿਭਾਗ ਵਿੱਚ ਠੇਕੇ ਤੇ ਕੀਤੀ ਗਈ ਅਤੇ ਬਿਨਾ ਕਿਸੀ ਬਰੇਕ ਤੋਂ 1 ਅਪ੍ਰੈਲ 2011 ਤੋਂ ਉਸੀ ਹੀ ਸਕੂਲ ਅਤੇ ਉਸੀ ਹੀ ਅਸਾਮੀ ਤੇ ਰੈਗੂਲਰ ਕਰ ਦਿੱਤਾ ਗਿਆ। ਇਸ ਦੌਰਾਨ ਏ.ਸੀ.ਆਰ. ਵੀ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੀ ਗਈ। ਇਸ ਲਈ ਬੀ.ਐਡ ਅਧਿਆਪਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਿਸ ਤਰਾਂ ਪਹਿਲਾਂ ਅਡਹਾਕ ਦੇ ਆਧਾਰ ਤੇ ਕੀਤੀ ਗਈ ਸੇਵਾ ਨੂੰ ਅਧਿਆਪਕਾਂ ਦੇ ਲੈਂਥ ਆਫ ਸਰਵਿਸ ਵਿੱਚ ਜੋੜਿਆ ਗਿਆ ਹੈ ਉਸੀ ਤਰਜ ਤੇ 2008 ਤੋ 2011 ਤੱਕ ਕੀਤੀ ਗਈ ਨੌਕਰੀ ਨੂੰ ਅਧਿਆਪਕਾਂ ਦੀ ਲੈਂਥ ਆਫ ਸਰਵਿਸ ਵਿੱਚ ਜੋੜਿਆ ਜਾਵੇ। ਇਸ ਮੌਕੇ ਰਜਿੰਦਰ ਕੁਮਾਰ, ਮਾ. ਕੁਲਦੀਪ, ਮੈਡਮ ਆਰਤੀ ਸ਼ਰਮਾ, ਤ੍ਰਿਪਤਾ, ਅਰੁਣਾ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹ ਕਿ ਜੇਕਰ ਸਰਕਾਰ ਨੇ ਠੇਕੇ ਤੇ ਕੀਤੀ ਗਈ ਨੌਕਰੀ ਨੂੰ ਲੈਂਥ ਆਫ ਸਰਵਿਸ ਵਿੱਚ ਨਾ ਜੋੜਿਆ ਤਾਂ ਆਉਣ ਵਾਲੀਆਂ ਲੋਕਸਭਾ ਚੋਣਾਂ ਵਿੱਚ ਬੀ.ਐਡ. ਅਧਿਆਪਕ ਫਰੰਟ ਸਰਕਾਰ ਦੇ ਵਿਰੂੱਧ ਸੰਘਰਸ਼ ਕਰਨ ਲਈ ਮਜਬੂਰ ਹੋਵੇਗਾ ਅਤੇ ਸਰਕਾਰ ਦਾ ਵਿਰੋਧ ਕੀਤਾ ਜਾਵੇਗਾ।  ਅੱਜ ਦੀ ਇਸ ਬੈਠਕ ਵਿੱਚ ਮੈਡਮ ਆਸ਼ੂ, ਬਲਜਿੰਦਰ ਕੌਰ, ਅਰੁਣਾ, ਮਨਜਿੰਦਰ ਕੌਰ, ਹਰਿੰਦਰ ਕੌਰ, ਸਰਿਤਾ, ਤ੍ਰਿਪਤਾ ਦੇਵੀ, ਮਾ. ਹਰਬਿਲਾਸ, ਮਾ. ਮਨਜੀਤ ਸਿੰਘ, ਮਾ. ਰਾਮਧਨ ਸਿੰਘ, ਮਾ. ਰਜਿੰਦਰ ਕੁਮਾਰ, ਰਾਕੇਸ਼ ਕੁਮਾਰ ਨਾਰਾ, ਕੁਲਦੀਪ, ਕਮਲਜੀਤ ਅਤੇ ਸੰਜੀਵ ਆਦਿ ਵੀ ਹਾਜਰ ਸਨ।

No comments: