BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਨਿਰੰਕਾਰੀ ਭਗਤਾਂ ਨੇ ਜੰਡਿਆਲਾ ਗੁਰੂ ਵਿਖੇ ਲਗਾਇਆ ਖੂਨਦਾਨ ਕੈਂਪ, ਇਕੱਤਰ ਹੋਏ 317 ਯੁਨਿਟ

  • ਇੱਕ ਵਿਆਕਤੀ ਵੱਲੋਂ ਕੀਤਾ ਗਿਆ ਖੂਨਦਾਨ ਬਚਾਉਂਦਾ ਹੈ ਤਿੰਨ ਜਿੰਦਗੀਆਂ:- ਡਾ: ਵਿਵੇਕ ਖੰਨਾ

ਖੂਨਦਾਨ ਕਰਦੇ ਹੋਏ ਸੇਵਾਦਾਰ
ਜੰਡਿਆਲਾ ਗੁਰੂ 25 ਸਤੰਬਰ (ਕੰਵਲਜੀਤ ਸਿੰਘ)- ਸੰਤ ਨਿਰੰਕਾਰੀ ਭਵਨ ਜੰਡਿਆਲਾ ਗੁਰੂ ਵਿਖੇ ਅੱਜ ਪਹਿਲੀ ਵਾਰ ਸੰਤ ਨਿਰੰਕਾਰੀ ਚੈਰੀਟੇਬਲ ਫਾਉਡੇਸ਼ਨ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਨਿਰੰਕਾਰੀ ਭਗਤਾਂ ਵੱਲੋਂ 317 ਯੁਨਿਟ ਖੂਨਦਾਨ ਕੀਤਾ ਗਿਆ ਗਿਆ।ਇਸ ਕੈਂਪ ਵਿੱਚ ਖੂਨ ਦਾਨੀਆਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ ਉਹਨਾ ਨੇ ਲੰਮੀਆਂ ਲੰਮੀਆਂ ਲਾਇਨਾ ਵਿੱਚ ਲੱਗ ਕੇ ਖੂਨ ਦਾਨ ਕੀਤਾ ਅਤੇ ਖੁਦ ਨਮੂ ਭਾਗਸਾਲੀ ਮਹਿਸੂਸ ਕੀਤਾ। ਜਦ ਭਗਤਾਂ ਨੂੰ ਇਸ ਉਤਸ਼ਾਹ ਦੇ ਕਾਰਨ ਬਾਰੇ ਜਾਨਣਾ ਚਾਹਿਆ ਤਾਂ ਉਹਨਾ ਕਿਹਾ ਕਿ ਉਹਨਾ ਨੁੰ ਇਸ ਉਤਸ਼ਾਹ ਦੀ ਸਿਖਿਆ ਮਾਤਾ ਸਵਿੰਦਰ ਹਰਦੇਵ ਜੀ ਮਹਾਰਾਜ ਤੋ ਪ੍ਰਾਪਤ ਹੁੁੰਦੀ ਹੈ। ਇਥੇ ਜਿਕਰਯੋਗ ਹੈ ਕਿ ਨਿਰੰਕਾਰੀ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਦੇ ਅਕਾਲ ਚਲਾਣੇ ਤੋ ਬਾਅਦ ਨਿਰੰਕਾਰੀ ਮਿਸ਼ਨ ਦੀ ਵਾਗਡੋਰ ਨਿਰੰਕਾਰੀ ਮਾਤਾ ਜੀ ਦੇ ਹੱਥ ਵਿੱਚ ਹੈ। ਇਸ ਮੌਕੇ ਅੰਮ੍ਰਿਤਸਰ ਤੋ ਪ੍ਰਚਾਰਕ ਮਹਾਤਮਾ ਗੁਰਦੀਪ ਸਿੰਘ ਮੋਮਨ ਜੀ ਨੇ ਪਧਾਰ ਕੇ ਇਸ ਕੈਂਪ ਦਾ ਉਧਘਾਟਨ ਕੀਤਾ ਅਤੇ ਹਜਾਰਾਂ ਦੀ ਤਾਦਾਤ ਵਿੱਚ ਜੁੜ ਬੈਠੀਆਂ ਸੰਗਤਾਂ ਨੂੰ ਨਿਰੰਕਾਰੀ ਮਾਤਾ ਦਾ ਸੰਦੇਸ਼ ਦਿੱਤਾ। ਇਸ ਪ੍ਰੋਗਰਾਮ ਵਿੱਚ ਜੰਡਿਆਲਾ ਗੁਰੂ, ਰਈਆ ਅਤੇ ਸਠਿਆਲਾ ਤੋ ਆਈਆਂ ਸੰਗਤਾਂ ਅਤੇ ਸੇਵਾਦਾਰਾਂ ਨੇ ਪੁੱਜ ਕੇ ਸੇਵਾ ਨਿਭਾਈ।ਪ੍ਰਚਾਰਕ ਗੁਰਦੀਪ ਸਿੰਘ ਮੋਮਨ ਜੀ ਨੇ ਆਪਣੇ ਪ੍ਰਵਚਨ ਕਰਦੇ ਹੋਏ ਕਿਹਾ ਕਿ ਨਿਰੰਕਾਰੀ ਮਿਸਨ ਪ੍ਰਮਾਤਮਾਂ ਨੁੰ ਜਾਣ ਕੇ ਇਸ ਦੀ ਭਗਤੀ ਕਰਨ ਦਾ ਸੰਦੇਸ਼ ਦਿੰਦਾ ਹੈ, ਜੋ ਸਬ ਦੇ ਅੰਗ ਸੰਗ ਹੈ ਹਰ ਜਗ੍ਹਾ ਤੇ ਮੌਜੁਦ ਹੈ।ਉਹਨਾ ਦੱਸਿਆ ਕਿ ਇਸ ਦੀ ਪਹਿਚਾਣ ਸੰਤਾਂ ਮਹਾਪੁਰਸ਼ਾਂ ਦੀ ਸ਼ਰਨ ਵਿੱਚ ਆ ਕੇ ਹੀ ਹੋ ਸਕਦੀ ਹੈ।ਸੰਯੋਜਕ ਅਵਤਾਰ ਸਿੰਘ ਨੇ ਅੰਮ੍ਰਿਤਸਰ ਤੋ ਆਏ ਪ੍ਰਚਾਰਕ ਮਹਾਤਮਾ ਦਾ ਸਵਾਗਤ ਕੀਤਾ ਅਤੇ ਖੁਨ ਦਾਨੀਆਂ ਦਾ ਧੰਨਵਾਦ ਕੀਤਾ। ਡਾ: ਵਿਵੇਕ ਖੰਨਾ ਬਲੱਡ ਬੈਂਕ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਵਾਲਿਆ ਨੇ ਦੱਸਿਆ ਕਿ ਖੁਨ ਦੇ ਇੱਕ ਯੁਨਿਟ ਦੇ ਤਿੰਨ ਅਲੱਗ ਅਲੱਗ ਭਾਗ ਲੈ ਕੇ ਤਿੰਨ ਲੋਕਾਂ ਦੀਆਂ ਜਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ। ਇਸ ਮੌਕੇ ਖੇਤਰੀ ਸੰਚਾਲਕ ਲਖਵਿੰਦਰ ਸਿੰਘ, ਰੁਲਦਾ ਸਿੰਘ, ਸੰਚਾਲਕ ਰਵੀ ਮਹਾਜਨ, ਸ਼੍ਰੀ ਮਤੀ ਸਵਿਤਰੀ ਜੀ, ਨਰਇਣ ਦਾਸ ਸਨਿੀਅਰ ਲਬੌਟਰੀ ਟੈਕਨੀਸ਼ੀਅਨ ਅਦਿ ਹਾਜਰ ਸਨ।

No comments: