BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਬੇਟੀ ਬਚਾਉ ਸੰਦੇਸ਼ ਨਾਲ ਸੇਂਟ ਸੋਲਜਰ ਨੇ ਕੀਤਾ ਕੰਜਕ ਪੂਜਨ

ਵਿਦਿਆਰਥਣਾਂ ਨੇ ਕੀਤਾ ਡਾਂਡਿਆ
ਜਲੰਧਰ 28 ਸਤੰਬਰ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਵਲੋਂ ਨਰਾਤਿਆਂ ਦੇ ਆਖਰੀ ਦਿਨ ਕੰਜਕ ਪੂਜਨ'ਤੇ ਬੇਟੀ ਬਚਾਉ ਦਾ ਸੰਦੇਸ਼ ਦਿੱਤਾ ਗਿਆ। ਜਿਸ ਵਿੱਚ ਗਰੁੱਪ ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ, ਐਮ.ਡੀ ਰਾਜਨ ਚੋਪੜਾ, ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ, ਸ਼੍ਰੀਮਤੀ ਰੀਤੂ ਚੋਪੜਾ, ਸ਼੍ਰੀਮਤੀ ਪ੍ਰੀਤਿਕਾ ਚੋਪੜਾ ਨੇ ਕੰਜਕਾਂ ਦੇ ਪੈਰ ਧੋਕੇ ਉੇਨ੍ਹਾਂ ਦਾ ਸਵਾਗਤ ਕਰਦੇ ਹੋਏ ਉਨਾਂ੍ਹ ਨੂੰ ਤਿਲਕ ਲਗਾਇਆ ਅਤੇ ਉਨਾਂ੍ਹ ਦੀ ਪੂਜਾ ਕਰਦੇ ਹੋਏ ਉਨ੍ਹਾਂ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ। ਇਸਦੇ ਨਾਲ ਹੀ ਬੱਚਿਆਂ ਨੇ ਹੱਥਾਂ ਵਿੱਚ ਸੇਵ ਗਰਲ ਚਾਇਲਡ, ਬੇਟੀ ਬਚਾਉਣ ਦਾ ਸੰਦੇਸ਼ ਦਿੰਦੇ ਹੋਏ ਬੈਨਰਜ਼ ਫੜ ਕੁੜੀਆਂ ਨੂੰ ਸਿਰਫ ਕੰਜਕ ਪੂਜਨ ਦੇ ਮੌਕੇ ਹੀ ਨਹੀਂ ਸਮਾਜ ਵਿੱਚ ਸਮਾਨ ਅਧਿਕਾਰ ਦੇਣ ਨੂੰ ਕਿਹਾ। ਇਸਦੇ ਇਲਾਵਾ ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਮਾਨ ਨਗਰ ਬ੍ਰਾਂਚ ਵਿੱਚ ਡਾਂਡਇਏ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਵਿਦਿਆਰਥਣਾਂ ਅਤੇ ਅਧਿਆਪਕਾਵਾਂ ਨੇ ਮਾਤਾਰਾਣੀ ਦੀ ਪੂਜਾ ਕਰਦੇ ਹੋਏ ਡਾਂਡਿਆ ਕੀਤਾ। ਚੇਅਰਮੈਨ ਸ਼੍ਰੀ ਚੋਪੜਾ ਨੇ ਸਭ ਨੂੰ ਕੰਜਕ ਪੂਜਨ ਦੀ ਵਧਾਈ ਦਿੰਦੇ ਹੋਏ ਭਰੂਣ ਹੱਤਿਆਂ ਰੋਕਣ ਦਾ ਸੰਦੇਸ਼ ਦਿੱਤਾ।

No comments: