BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮਹੇੜੂ-ਚਹੇੜੂ ਰੋਡ 'ਤੇ ਹੋਏ ਸੜਕ ਹਾਦਸੇ 'ਚ ਇੱਕ ਗੰਭੀਰ ਜਖਮੀ

ਫਗਵਾੜਾ 3 ਸਤੰਬਰ (ਹਰੀਸ਼ ਭੰਡਾਰੀ)- ਸੜਕ ਹਾਦਸੇ 'ਚ ਇੱਕ ਵਿਅਕਤੀ ਦੇ ਗੰਭੀਰ ਜਖਮੀ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ, ਜਿਸਦੀ ਪਹਿਚਾਣ ਮੋਹਣ ਲਾਲ ਪੁੱਤਰ ਲੱਖਾ ਰਾਮ ਵਾਸੀ ਮਹੇੜੂ ਦੇ ਰੂਪ ਵਿੱਚ ਹੋਈ ਹੈ। ਜਾਣਕਾਰੀ ਦਿੰਦੇ ਹੋਏ ਸੀਤੋ ਪਤਨੀ ਮੋਹਣ ਲਾਲ ਨੇ ਦੱਸਿਆ ਕਿ ਰੋਜਾਨਾ ਦੀ ਤਰ੍ਹਾਂ ਮੇਰੇ ਪਤੀ ਸਵੇਰ ਦੇ ਸਮੇਂ ਡਿਊਟੀ ਕਰਨ ਲਈ ਮਹੇੜੂ ਤੋਂ ਚਹੇੜੂ ਜਾ ਰਹੇ ਸਨ ਤਾਂ ਰਸਤੇ ਵਿੱਚ ਇੱਕ ਤੇਜ ਰਫਤਾਰ ਮੋਟਰਸਾਈਕਲ ਸਵਾਰ ਨੇ ਪਿੱਛਿਓਂ ਦੀ ਲਿਆ ਕੇ ਅਚਾਨਕ ਟੱਕਰ ਮਾਰ ਦਿੱਤੀ, ਜਿਸ ਕਾਰਨ ਮੋਹਣ ਲਾਲ ਦੇ ਸਿਰ ਵਿੱਚ ਗਹਿਰੀ ਸੱਟ ਲੱਗ ਗਈ, ਜਿਸ ਕਰਕੇ ਉਹ ਆਪਣਾ ਹੋਸ ਗਵਾ ਬੈਠੇ ਹਨ ਅਤੇ ਅਜੇ ਤੱਕ ਹੋਸ਼ ਵਿੱਚ ਨਹੀਂ ਆਏ। ਟੱਕਰ ਵੱਜਣ ਤੋਂ ਬਾਅਦ ਮੋਟਰ ਸਾਈਕਲ ਸਵਾਰ ਉੱਥੋਂ ਫਰਾਰ ਹੋ ਗਿਆ, ਜਿਸਦੇ ਮੋਟਰ ਸਾਈਕਲ ਦਾ ਨੰਬਰ PB07 -AA -5718 ਸੀ। ਜਖਮੀ ਮੋਹਣ ਲਾਲ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਅਧੀਨ ਹੈ ਅਤੇ ਘਟਨਾ ਦੀ ਸੂਚਨਾ ਚਹੇੜੂ ਪੁਲਿਸ ਨੂੰ ਦੇ ਦਿੱਤੀ ਗਈ ਹੈ।

No comments: