BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਹੋਟਲ ਮੈਨੇਜਮੇਂਟ ਵਿੱਚ ਦਿਖੀ ਦੇਸ਼ ਦੇ ਵੱਖ ਵੱਖ ਰਾਜਾਂ ਦੀ ਝਲਕ

  • ਵਿਦਿਆਰਥੀਆਂ ਨੇ ਮਨਾਇਆ ਵਰਲਡ ਟੂਰਿਜ਼ਮ ਡੇ

ਜਲੰਧਰ 27 ਸਤੰਬਰ (ਗੁਰਕੀਰਤ ਸਿੰਘ)- ਸੇਂਟ ਸੋਲਜਰ ਇੰਸਟੀਚਿਊਟ ਆਫ਼ ਹੋਟਲ ਮੈਨੇਜਮੇਂਟ ਐਂਡ ਕੈਟਰਿੰਗ ਟੇਕਨੋਲਾਜੀ ਵਿੱਚ ਵਿਦਿਆਰਥੀਆਂ ਨੇ ਦੇਸ਼ ਦੇ ਵੱਖ ਵੱਖ ਰਾਜਾਂ ਦੇ ਸਭਿਆਚਾਰ ਨੂੰ ਦਰਸ਼ਾਉਂਦੇ ਹੋਏ ਵਰਲਡ ਟੂਰਿਜ਼ਮ ਡੇ ਮਨਾਇਆ ਗਿਆ। ਜਿਸ ਵਿੱਚ ਗਰੁੱਪ ਦੇ ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ, ਕੰਟਰੀ ਇੰਨ ਐਂਡ ਸੁਟਸ ਦੇ ਜਰਨਲ ਮੈਨੇਜਰ ਦੀਪਕ ਨਾਗਪਾਲ ਮੁੱਖ ਮਹਿਮਾਨ, ਅੇਕਸਕਿਊਟਿਵ ਸ਼ੇਫ ਸ਼ੋਭਾ ਰਾਮ ਵਿਸ਼ੇਸ਼ ਰੂਪ ਨਾਲ ਮੌਜੂਦ ਹੋਏ ਜਿਨ੍ਹਾਂ ਦਾ ਸਵਾਗਤ ਮੈਨੇਜਿੰਗ ਡਾਇਰੇਕਟਰ ਪ੍ਰੋ. ਮਨਹਰ ਅਰੋੜਾ, ਪ੍ਰਿੰਸੀਪਲ ਸੰਦੀਪ ਲੋਹਾਨੀ ਵਲੋਂ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰਆਤ ਸ਼ਮ੍ਹਾ ਰੌਸ਼ਨ ਕਰਦੇ ਹੋਏ ਸਰਸਵਤੀ ਵੰਦਨਾ ਦੇ ਨਾਲ ਕੀਤੀ ਗਈ। ਇਸ ਮੌਕੇ ਉੱਤੇ ਵਿਦਿਆਰਥੀਆਂ ਨੇ ਭਾਰਤ ਦੀ ਵੱਖ ਵੱਖ ਰਾਜਾਂ ਜਿਵੇਂ ਰਾਜਸਥਾਨੀ, ਪੰਜਾਬੀ, ਕਸ਼ਮੀਰੀ, ਬੰਗਾਲੀ, ਗੁਜਰਾਤੀ ਆਦਿ ਦੇ ਸਭਿਆਚਾਰ ਨੂੰ ਪੇਸ਼ ਕਰਦੇ ਹੋਏ ਉੱਥੇ ਦੇ ਲੋਕ ਨਾਚ, ਸੋਲੋ ਗੀਤ, ਗਰੁਪ ਡਾਂਸ ਆਦਿ ਪੇਸ਼ ਕੀਤੇ। ਇਸਦੇ ਨਾਲ ਹੀ  ਵਿਦਿਆਰਥੀਆਂ ਵਿੱਚ ਟੂਰਿਜਮ ਡੇ'ਤੇ ਵੱਖ ਵੱਖ ਪ੍ਰਕਾਰ ਦੇ ਮੁਕਾਬਲੇ ਜਿਵੇਂ ਚਾਰਟ ਮੇਕਿੰਗ, ਰੰਗੋਲੀ,  ਮਾਡਲ ਮੇਕਿੰਗ ਵੀ ਕਰਵਾਏ ਗਏ। ਇਸ ਮੌਕੇ ਉੱਤੇ ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ ਨੇ ਸਭ ਨੂੰ ਟੂਰਿਜ਼ਮ ਡੇ ਦੀ ਵਧਾਈ ਦਿੰਦੇ ਹੋਏ ਟੂਰਿਜ਼ਮ ਖੇਤਰ ਵਿੱਚ ਵੱਧ ਰਹੀ ਆਪਾਰ ਸੰਭਾਵਨਾਵਾਂ ਦੇ ਬਾਰੇ ਵਿੱਚ ਦੱਸਿਆ। ਕੰਟਰੀ ਇੰਨ ਐਂਡ ਸੁਟਸ ਦੇ ਜਰਨਲ ਮੈਨੇਜਰ ਦੀਪਕ ਨਾਗਪਾਲ ਨੇ ਵਿਦਿਆਰਥੀਆਂ ਨੂੰ ਕਿਸੇ ਵੀ ਕੈਰੀਅਰ ਵਿੱਚ ਪਾਜਿਟਿਵ ਐਟਿਟੂਡ ਦੀ ਮਹੱਤਤਾ ਦੱਸੀ । ਇਸ ਮੌਕੇ ਉੱਤੇ ਸੇਂਟ ਸੋਲਜਰ ਕੋ-ਐਡ ਕਾਲਜ ਦੀ ਪ੍ਰਿੰਸੀਪਲ ਸ਼੍ਰੀਮਤੀ ਵੀਨਾ ਦਾਦਾ, ਇੰਜੀਨਿਅਰਿੰਗ ਕਾਲਜ ਪ੍ਰਿੰਸੀਪਲ ਡਾ.ਗੁਰਪ੍ਰੀਤ ਸਿੰਘ ਸੈਣੀ,  ਹੋਟਲ ਮੈਨੇਜਮੇਂਟ ਮਨੀਸ਼ ਗੁਪਤਾ, ਕੀਰਤੀ ਸ਼ਰਮਾ, ਅਨੁਪ ਕਸ਼ਿਅਪ, ਤਰੁਣਵੀਰ ਕੌਰ ਆਦਿ ਮੌਜੂਦ ਰਹੇ।

No comments: