BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਹਿੰਦੂ ਕੰਨਿਆ ਕਾਲਜ ਵਿੱਚ ਵਿਦਿਆਰਥਣਾਂ ਨੇ ਸਿੱਖਿਆਂ ਕੁਕਿੰਗ ਦਾ ਹੁਨਰ

ਜਲੰਧਰ 13 ਸਤੰਬਰ (ਜਸਵਿੰਦਰ ਆਜ਼ਾਦ)- ਸਥਾਨਕ ਹਿੰਦੂ ਕੰਨਿਆ ਕਾਲਜ ਵਿੱਚ ਹੋਮ ਸਾਇੰਸ ਵਿਭਾਗ ਵੱਲੋ ਇੱਕ ਦਿਨਾਂ  ਬੇਕਿੰਗ ਦੇ ਉੱਪਰ ਵਰਕ ਸ਼ੋਪ ਦਾ ਅਯੋਜਨ ਕਰਵਾਇਆ। ਜਿਸ ਵਿੱਚ ਐਨ.ਐਫ.ਸੀ.ਆਈ. (ਂਢਛੀ) ਹੋਟਲ ਮੈਨੇਜਮੈਟ ਐਂਡ ਕੁਕਿੰਗ ਇੰਸਟੀਚਿਊਟ ਜਲੰਧਰ ਕਾਰਜਕਾਰੀ ਡਾਇਰੈਕਟਰ ਅੰਜਨਾ ਜੋਸ਼ੀ ਮੁੱਖ ਵਕਤਾ ਦੇ ਤੌਰ ਤੇ ਆਪਣੇ ਸ਼ੈਫ ਅੰਕੁਸ਼ ਨਾਲ ਮੌਜੂਦ ਸੀ। ਵਰਕਸ਼ਾਪ ਦੌਰਾਨ ਵਿਦਿਆਰਥਣਾਂ ਨੇ ਪਾਸਤਾ ਸਲਾਦ, ਡ੍ਰਾਈਫਰੂਟ ਕੇਕ, ਅਤੇ ਵਰਜਿਨ ਮਚੀਤੋ ਨਾਮਕ ਮੋਕਟੇਲ ਨੂੰ ਬਣਾੳਣਾ ਸਿੱਖਿਆ। ਵਰਕਸ਼ੋਪ ਦੇ ਦੌਰਾਨ ਸ਼ੈਫ ਅੰਕੁਸ਼ ਨੇ ਦੱਸਿਆ ਕਿ ਕੁਕਿੰਗ ਤਂੋ ਬਾਅਦ ਡਿਸ਼ ਨੂੰ ਪਰੋਸਦੇ ਵਕਤ ਪਲੇਟਿੰਗ ਦਾ ਕੀ ਮਹੱਤਵ ਹੈ।ਜਿਨੀ ਵਧੀਆਂ ਤੁਹਾਡੀ ਪਲੇਟਿੰਗ ਹੋਵੇਗੀ ਉੱਨੀ ਹੀ ਡਿਸ਼ ਆਕਰਸ਼ਿਤ ਲੱਗੇਗੀ। ਕਾਰਜਕਾਰੀ ਡਾਇਰੈਕਟਰ ਅੰਜਨਾ ਜੋਸ਼ੀ ਹੋਟਲ ਮੈਨੇਜਮੈਟ ਐਂਡ ਕੁਕਿੰਗ  ਇੰਸਟੀਚਿਊਟ ਵਰਕ ਸ਼ਾਪ ਦੇ ਦੌਰਾਨ ਵਿਦਿਆਰਥਣਾਂ ਨੂੰ ਆਪਣੀ ਸ਼ਖਸ਼ੀਅਤ  ਨਿਖਾਰਨ ਅਤੇ ਸ਼ਖਸ਼ੀਅਤ ਦੇ  ਵਿਕਾਸ ਬਾਰੇ ਵੀ ਜਾਣਕਾਰੀ ਦਿੱਤੀ। ਉਹਨਾ ਨੇ ਆਪਣੀ ਗੱਲ ਨੂੰ ਅ'ਗੇ ਵਧਾਉਦੇ ਕਿਹਾ ਕਿ ਹਰ ਇੱਕ ਲੜਕੀ ਦੇ ਹੱਥ ਵਿੱਚ ਕੁਕਿੰਗ ਦਾ ਹੁਨਰ ਹੋਣਾ ਜਰੂਰੀ ਹੈ। ਇਸ ਤਰ੍ਹਾਂ ਦੀਆਂ ਵਰਕਸ਼ੋਪ ਪ੍ਰਤੀਯੋਗੀ ਸਿੱਖਿਆ ਵਿੱਚ ਵਾਧਾ ਕਰ ਦੀਆਂ ਹਨ।ਮੈਂ ਅੱਜ ਵੱਖੁ ਵੱਖ ਤਰ੍ਹਾਂ ਦੇ ਕੇਕ ਬਣਾਉਣੇ ਸਿੱਖੇ ਅਤੇ ਮੈਂ ਅੱਜ ਘਰ ਜਾ ਕੇ ਖੁਦ ਬਣਾਉਣ ਦੀ ਕੋਸ਼ਿਸ ਕਰਾਂਗੀ। ਮੈਨੂੰ ਯਕਿਨ ਹੈ ਕਿ ਇਹ ਵਰਕਸ਼ੋਪ ਮੇਰੇ ਆਉਣ ਵਾਲੇ ਜੀਵਨ ਵਿੱਚ ਬਹੁਤ ਲਾਭਕਾਰੀ ਹੋਵੇਗੀ, ਸ਼ਾਕਸ਼ੀ ਹੋਮਸਾਇੰਸ ਵਿਭਾਗ ਦੀ ਵਿਦਿਆਰਥਣ ਨੇ ਕਿਹਾ। ਪ੍ਰਿੰਸੀਪਲ ਡਾ. ਅਰਚਨਾ ਗਰਗ ਨੇ ਕਿਹਾ ਕੀ ਇਸ ਤਰ੍ਹਾਂ ਦੇ ਵਰਕਸ਼ਾਪ ਵਿੱਚ ਵਿਦਿਆਰਥੀ ਆਪਣੇ ਸਿਲੇਬਸ ਦੇ ਨਾਲੁਨਾਲ ਆਉਣ ਵਾਲੇ ਸਮੇਂ ਦੇ ਵਿੱਚ ਰੋਜ਼ਗਾਰ ਵੀ  ਪ੍ਰਾਪਤ ਕਰ ਸਕਦੇ ਹਨ।ਡਾ. ਅਰਚਨਾ ਗਰਗ ਅਤੇ ਹੋਮਸਾਇੰਸ ਵਿਭਾਗ ਦੇ ਮੁੱਖੀ ਸਾਰਿਕਾ ਕਾਂਡਾ ਨੇ ਆਏ ਹੋਏ ਮਹਿਮਾਨਾ ਦਾ ਧੰਨਵਾਦ ਕੀਤਾ ਇਸ ਵਰਕਸ਼ੋਪ ਦੌਰਾਨ ਮੈਡਮ ਰਮਨਦੀਪ ਕੌਰ ਵੀ ਮੌਜੂਦ ਸਨ।

No comments: