BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਰਨਰ ਅੱਪ ਯੋਨਲ ਯੂਥ ਫੈਸਟੀਵਲ ਵਿੱਚ ਹਿੰਦੂ ਕੰਨਿਆ ਕਾਲਜ ਕਪੂਰਥਲਾ ਰਿਹਾ ਫਸਟ

ਕਪੂਰਥਲਾ 23 ਸਤੰਬਰ (ਗੁਰਕੀਰਤ ਸਿੰਘ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਕਰਵਾਏ ਗਏ ਯੋਨਲ ਯੂਥ ਫੈਸਟੀਵਲ ਦੌਰਾਨ ਹਿੰਦੂ ਕੰਨਿਆ ਕਾਲਜ ਕਪੂਰਥਲਾ ਦੀਆਂ ਵਿਦਿਆਰਥਣਾਂ ਨੇ ਫਸਟ ਰਨਰ ਅੱਪ ਸਥਾਨ ਹਾਸਿਲ ਕਰਕੇ ਟਰੋਫੀ ਜਿੱਤੀ। ਇਸ ਫੈਸਟੀਵਲ ਵਿੱਚ ਵੱਖੁਵੱਖ ਖੇਤਰਾਂ ਵਿੱਚ ਕਾਲਜ ਨੇ ਭਾਗ ਲਿਆ ਜਿਸ ਵਿੱਚ ਹਿੰਦੂ ਕੰਨਿਆ ਕਾਲਜ ਨੇ ਫੁਲਕਾਰੀ ,ਪੋਸਟਰ ਮੇਕਿੰਗ, ਕੋਲਾਜ ਅਤੇ ਲੋਕਗੀਤ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ। ਗਰੁੱਪ ਭਜਨ, ਫੋਟੋਗ੍ਰਾਫੀ, ਰੰਗੋਲੀ ਕਵਿਤਾ ਉਚਾਰਣ, ਭਾਸ਼ਣ ਪ੍ਰਤੀਯੋਗਿਤਾ, ਡੀਬੇਟ, ਕਾਰਟੂਨੀ, ਪੇਟਿੰਗ ਅੋਨ ਦਾ ਸਪੋਟ ਵਿੱਚ ਦੂਜਾ ਸਥਾਨ ਹਾਸਿਲ ਕੀਤਾ। ਵਿਦਿਆਰਥਣਾਂ ਅਤੇ ਸਟਾਫ ਮੈਬਰਾਂ ਨੇ ਕਾਲਜ ਕੈਂਪਸ ਅੰਦਰ ਢੋਲ ਦੇ ਡੱਗੇ ਤੇ ਭੰਗੜੇ ਪਾ ਕੇ ਖੁਸ਼ੀ ਜ਼ਾਹਿਰ ਕੀਤੀ। ਬੀ. ਏ. ਤੀਜੇ ਸਮੈਸਟਰ ਦੀ ਵਿਦਿਆਰਥਣ ਡਿੰਪਲ ਪੁਰੀ ਨੇ ਕਿਹਾ ਕਿ, ਹਾਰ ਜਿੱਤ ਨਾਲੋ ਤਜ਼ਰਬਾ ਵਧੇਰੇ ਮਹੱਤਵਪੂਰਨ ਹੁੰਦਾ ਹੈ ਅਤੇ ਇਹੀ ਬਹੁਮੁੱਲਾ ਤਜ਼ਰਬਾ ਅਸੀ ਯੂਥ ਫੈਸਟੀਵਲ ਦੌਰਾਨ ਹਾਸਿਲ ਕੀਤਾ। ਲਜ ਦੀਆਂ ਵਿਦਿਆਰਥਣਾਂ ਵੱਲੋਂ ਯੋਨਲ ਯੂਥ ਫੈਸਟੀਵਲ ਵਿੱਚ ਦਖਾਈ ਗਈ ਇਸ ਸ਼ਾਨਦਾਰ ਕਾਰਗੁਜ਼ਾਰੀ'ਤੇ ਕਾਲਜ ਦੇ ਪ੍ਰਬੰਧ ਕਮੇਟੀ ਦੇ ਚੇਅਰਮੈਨ ਸ਼੍ਰੀ ਤਿਲਕ ਰਾਜ ਅਗਰਵਾਲ, ਪ੍ਰਿੰਸੀਪਲ ਡਾ. ਅਰਚਨਾ ਗਰਗ, ਮੇਨੈਜਮੈਂਟ ਕਮੇਟੀ ਦੇ ਸਲਾਹਕਾਰ ਕੁਸਮ ਵਰਮਾ ਨੇ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਭਵਿੱਖ ਵਿੱਚ ਵੀ ਉਹਨਾਂ ਨੂੰ ਵਧੀਆਂ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ। ਪ੍ਰਿੰਸੀਪਲ ਡਾ. ਅਰਚਨਾ ਗਰਗ ਨੇ ਇਸ ਸ਼ਾਨਦਾਰ ਕਾਰਗੁਜ਼ਾਰੀ ਦਾ ਸਿਹਰਾ ਸਟਾਫ ਮੈਂਬਰਾਂ ਅਤੇ ਹੋਣਹਾਰ ਵਿਦਿਆਰਥੀਆਂ ਦੇ ਸਿਰ ਬੰਨਿਆਂ।

No comments: