BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਵਿੱਚ ਵਿਦਿਆਰਥੀਆਂ ਲਈ ਕਿਡਜ਼ ਕਾਰਨੀਵਲ ਅਤੇ ਹੈਲਥੀ ਬੇਬੀ ਸ਼ੋਅ

ਜਲੰਧਰ 26 ਸਤੰਬਰ (ਗੁਰਕੀਰਤ ਸਿੰਘ)- ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ, ਗੋਲਫ ਲਿੰਕ ਕਲੋਨੀ ਵਿੱਚ ਵਿਦਿਆਰਥੀਆਂ ਦੀ ਪੜਾਈ ਦੇ ਨਾਲ ਮਨੋਰੰਜਨ ਦਾ ਵੀ ਧਿਆਨ ਰੱਖਦੇ ਹੋਏ ਫਾਇਨ ਮੀਡਿਆ ਦੇ ਸਹਿਯੋਗ ਨਾਲ ਕਿਡਸ ਕਾਨੀਵਲ, ਹੈਲਥੀ ਬੇਬੀ ਸ਼ੋਅ ਕਰਵਾਇਆ ਗਿਆ। ਜਿਸ ਵਿੱਚ ਗਰੁੱਪ ਦੀ ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ, ਕਾਂਗਰਸ ਗਰਇਏਵੈਂਸ ਸੇਲ ਪੰਜਾਬ ਦੀ ਸਟੇਟ ਵਾਇਸ ਚੇਅਰਮੈਨ ਸ਼ੀ੍ਰਮਤੀ ਸਿੰਮੀ ਪਾਸ਼ਾਨ ਮੁੱਖ ਮਹਿਮਾਨ, ਮੈਨੇਜਿੰਗ ਡਾਇਰੈਕਟਰ ਕਰਨਲ ਆਰ.ਕੇ ਖੰਨਾ ਅਤੇ ਸਭ ਵਿਦਿਆਰਥੀਆਂ ਦੇ ਮਾਪੇ ਵਿਸ਼ੇਸ਼ ਰੂਪ ਵਿੱਚ ਮੌਜੂਦ ਹੋਏ ਜਿਨਾਂ ਦਾ ਸਵਾਗਤ ਪ੍ਰਿੰਸੀਪਲ ਸ਼੍ਰੀਮਤੀ ਸੁਧਾਂਸ਼ੁ ਗੁਪਤਾ ਵਲੋਂ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਬੰਬ-ਬੰਬ ਬੋਲੇ, ਕਾਲਾ ਚਸ਼ਮਾ ਆਦਿ ਗੀਤਾਂ ਉੱਤੇ ਨੱਚਦੇ ਗਾਉਂਦੇ ਹੋਏ ਇਸ ਦਿਨ ਦਾ ਆਨੰਦ ਚੁੱਕਿਆ ਅਤੇ ਨਾਲ ਹੀ ਵਿਦਿਆਰਥੀਆਂ ਦੇ ਮਾਪਿਆ ਨੇ ਵੀ ਸਟੇਜ ਉੱਤੇ ਆਕੇ ਡਾਂਸ ਕੀਤਾ। ਹੈਲਥੀ ਬੇਬੀ ਸ਼ੋਅ ਵਿੱਚ ਅਸ਼ਰਿਤਾ ਨੇ ਪਹਿਲਾ, ਪ੍ਰਭਲੀਨ ਨੇ ਦੂਸਰਾ, ਪਵਨੀਤ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਸ਼੍ਰੀਮਤੀ ਚੋਪੜਾ ਅਤੇ ਸਭ ਆਏ ਹੋਏ ਮਹਿਮਾਨਾਂ ਨੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਸ਼ੁਭ ਕਾਮਨਾਵਾਂ ਦਿੱਤੀਆਂ।

No comments: