BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਈ. ਐਸ. ਆਈ. ਐਕਟ ਅੰਦਰ ਮਿਲਣ ਵਾਲੀਆਂ ਸਹੂਲਤਾਂ ਬਾਰੇ ਕਰਵਾਇਆ ਸਟਾਫ ਨੂੰ ਜਾਣੂ

ਜਲੰਧਰ 27 ਸਤੰਬਰ (ਗੁਰਕੀਰਤ ਸਿੰਘ)- ਸਥਾਨਕ ਹਿੰਦੂ ਕੰਨਿਆ ਕਾਲਜ ਵਿੱਖੇ ਅੱਜ ਈ.ਐਸ.ਆਈ. ਐਕਟ ਦੇ ਵਿਭਿੰਨ ਪਹਲੂਆਂ, ਮੈਂਬਰਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਅਤੇ ਐਕਟ ਨਾਲ ਸਬੰਧਿਤ ਨਿਯਮਾਂ ਬਾਰੇ ਇੱਕ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਡਿਪਟੀ ਡਾਇਰੈਕਟਰ, ਈ.ਐਸ.ਆਈ.ਸੀ. ਜਲੰਧਰ ਸ਼੍ਰੀ ਬਲਦੇਵ ਰਾਜ, ਇੰਚਾਰਜ ਕਪੂਰਥਲਾ ਈ.ਐਸ.ਆਈ. ਡਿਸਪੈਂਸਰੀ ਡਾ. ਅਨੀਤਾ ਅਤੇ ਜਲੰਧਰ ਤੋਂ ਹੀ ਬਰਾਂਚ ਇੰਚਾਰਜ ਸ਼੍ਰੀ ਮਨੋਜ ਕੁਮਾਰ ਕਾਲਜ ਦੇ ਈ.ਐਸ.ਆਈ. ਨਾਲ ਜੁੜੇ ਮੈਂਬਰਾ ਨਾਲ ਰੂਬਰੂ ਹੋਏ। ਮੈਂਬਰਾਂ ਨੂੰ ਸੰਬੋਧਨ ਕਰਦਿਆ ਸ਼੍ਰੀ ਬਲਦੇਵ ਰਾਜ ਨੇ ਦੱਸਿਆ ਕਿ ਸਰਕਾਰ ਵਲੋਂ ਹਰ ਮਹੀਨੇ ਕਰੋੜਾਂ ਰੁਪੈ ਦਾ ਭੁਗਤਾਨ ਈ.ਐਸ.ਆਈ. ਮੈਂਬਰਾਂ ਦੀ ਭਲਾਈ ਹਿੱਤ ਕੀਤਾ ਜਾਂਦਾ ਹੈ। ਉਹਨਾਂ ਦੱਸਿਆ ਕਿ ਵਿਭਾਗ ਵਲੋਂ ਮੈਂਬਰਾਂ ਨੂੰ ਬੀਮਾਰੀ, ਅਪੰਗ ਹੋਣ ਦੀ ਸਹੂਲਤ ਵਿੱਚ, ਪਰਿਵਾਰ ਦੇ ਮੈਂਬਰਾਂ ਦੇ ਇਲਾਜ ਲਈ, ਮੈਟਰਨਟੀ ਸਹੂਲਤਾਂ ਅਤੇ ਹੋਰ ਕਈ ਪ੍ਰਕਾਰ ਦੀਆਂ ਮੈਡੀਕਲ ਸਹੂਲ਼ਤਾਂ ਦਾ ਭੁਗਤਾਨ ਕੀਤਾ ਜਾਂਦਾ ਹੈ। ਉਹਨਾਂ ਉਪਸਥਿਤ ਮੈਂਬਰਾਂ ਨੂੰ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਪ੍ਰੇਰਿਆ ਅਤੇ ਵਿਭਾਗ ਵਲੋਂ ਹੋਰ ਬੇਹਤਰ ਸੁਵਿਧਾਵਾਂ ਦੇਣ ਦਾ ਭਰੋਸਾ ਦੁਆਇਆ। ਉਪਸਥਿਤ ਮੈਂਬਰਾਂ ਨੇ ਡਾ. ਅਨੀਤਾ ਨਾਲ ਉਹਨਾਂ ਨੂੰ ਈ.ਐਸ.ਆਈ ਦੇ ਨਾਲ ਡੀਲ ਕਰਦਿਆਂ ਆਈਆਂ ਮੁਸ਼ਕਲਾਂ ਨੂੰ ਵੀ ਸਾਂਝੇ ਕੀਤਾ ਅਤੇ ਉਹਨਾਂ ਨੂੰ ਕਿਸ ਤਰੀਕੇ ਨਾਲ ਵੱਧ ਤੋਂ ਵੱਧ ਅਸਾਨ ਸੁਵਿਧਾਵਾਂ ਲਈਆਂ ਜਾਂ ਸਕਦੀਆਂ ਹਨ, ਬਾਰੇ ਵਿਚਾਰ ਵਿਟਾਂਦਰਾ ਕੀਤਾ। ਕਾਲਜ ਪ੍ਰਿੰਸੀਪਲ ਡਾ. ਅਰਚਨਾ ਗਰਗ ਨੇ ਇਸ ਮੌਕੇ ਈ.ਐਸ.ਆਈ.ਸੀ. ਐਕਟ ਨਾਲ ਸੰਬਧਤ ਕਾਲਜ ਵਲੋਂ ਮੁਹੈਇਆ ਕਰਵਾਈਆਂ ਜਾਣ ਵਾਲੀਆਂ ਸੇਵਾਵਾਂ ਨੂੰ ਕਰਮਚਾਰੀਆਂ ਤੱਕ ਪਹੁੰਚ ਯਕੀਨੀ ਬਨਾਉਣ ਦਾ ਭਰੋਸਾ ਦਿਵਾਇਆ ਅਤੇ ਕਰਮਚਾਰੀਆਂ ਵਲੋਂ ਉਹਨਾਂ ਦੇ ਧਿਆਨ ਵਿੱਚ ਲਿਆਇਆਂ ਜਾਣ ਵਾਲੀਆਂ ਮੁਸ਼ਕਲਾਂ ਨੂੰ ਵੀ ਸਾਂਝੇ ਕੀਤਾ। ਉਹਨਾਂ ਵਿਭਾਗ ਦੇ ਅਧਿਕਾਰੀਆਂ ਦਾ ਧੰਨਵਾਦ ਵੀ ਕੀਤਾ। ਇਸ ਸੈਮੀਨਾਰ ਦਾ ਆਯੋਜਨ ਕਾਲਜ ਦੇ ਸਟਾਫ ਵੈਲਫੇਅਰ ਸੈਲ ਨੇ ਕੀਤਾ ਅਤੇ ਮੰਚ ਦਾ ਸੰਚਾਲਨ ਸ਼੍ਰੀਮਤੀ ਜਸਦੀਪ ਕੌਰ ਨੇ ਕੀਤਾ।

No comments: