BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਇਸ ਦਿਵਾਲੀ ਘਰ ਤੋਂ ਪਹਿਲਾਂ ਸਕੂਲ ਨੁੰ ਸਵਾਰਿਆ ਜਾਵੇ:- ਪ੍ਰੀਤ ਕੋਹਲੀ

  • ਵਿਦਿਆਰਥੀਆਂ ਨੇ ਦਿਵਾਲੀ ਵਾਲੇ ਦਿਨ ਸਕੂਲ ਨੁੰ ਰੁਸ਼ਨਾਉਣ ਦਾ ਕੀਤਾ ਵਾਅਦਾ
ਜਲੰਧਰ 19 ਸਤੰਬਰ (ਗੁਰਕੀਰਤ ਸਿੰਘ)- ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਮਿਤੀ 15 ਸਤੰਬਰ ਤੋਂ 2 ਅਕਤੂਬਰ ਤੱਕ ਸਵਛਤਾ ਪੰਦੜਵਾੜਾ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਸਾਰੇ ਸਰਕਾਰੀ ਅਦਾਰੇ, ਗੈਰ ਸਰਕਾਰੀ ਸੰਸਥਾਂਵਾਂ, ਸਕੂਲ, ਕਾਲਜ ਅਤੇ ਯੂਥ ਕਲੱਬ ਆਪੋ ਆਪਣਾ ਹਿੱਸਾ ਪਾ ਰਹੇ ਹਨ ਇਸ ਸਵਛਤਾ ਅਭਿਆਨ ਸਵਛਤਾ ਹੀ ਸੇਵਾ ਨੁੰ ਘਰ ਘਰ ਪੁਚਾਉਣ ਲਈ ਯੁਵਕ ਸੇਵਾਵਾਂ ਹੁਸ਼ਿਆਰਪੁਰ ਵਲੋਂ ਲੜੀਵਾਰ ਕੌਮੀ ਸੇਵਾ ਯੋਜਨਾਂ ਯੁਨਿਟਾਂ ਵਲੋਂ ਇੱਕ ਰੋਜਾ ਕੈਂਪਾਂ ਰਾਂਹੀ ਕਿਰਤਦਾਨ ਵੀ ਕਰਵਾਇਆ ਜਾ ਰਿਹਾ ਹੈ ਇਸੇ ਲੜੀ ਅਧੀਨ ਅੱਜ ਮਿਤੀ 19-4-2017 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਜੜਾਮ ਵਿਖੇ ਇੱਕ ਜਾਗਰੁਕਤਾ ਲੈਕਚਰ ਰਖਿਆ ਗਿਆ ਜਿਸ ਦੌਰਾਨ ਪ੍ਰੀਤ ਕੋਹਲੀ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ, ਹੁਸਿਆਰਪੁਰ ਵਲੋਂ ਸਕੂਲ ਵਿਦਿਆਰਥੀਆਂ ਨੁੰ ਸਵਛੱਤਾ ਪ੍ਰਤੀ ਜਾਗਰੂਕ ਕੀਤਾ ਗਿਆ।ਉਹਨਾਂ ਕਿਹਾ ਕਿਅਸੀ ਹਰੇਕ ਤਿਉਹਾਰ ਤੇ ਆਪੋ-ਆਪਣੇ ਘਰਾਂ ਦੀ ਸਫਾਈ ਕਰਦੇ ਹਾਂ ਇਸ ਵਾਰ ਤੋਂ ਘਰਾਂ ਦੇ ਨਾਲ-ਨਾਲ ਆਪੋ-ਆਪਣੇ ਸਕੂਲਾਂ ਦੀ ਸਫਾਈ ਵੀ ਕੀਤੀ ਜਾਵੇਗੀ ਤਾਂ ਜੋ ਉਹ ਸਥਾਨ ਵੀ ਸਾਫ ਹੋਵੇ ਜਿਥੋਂ ਅਸੀ ਵਿਦਿਆ ਪ੍ਰਾਪਤ ਕਰ ਰਹੇਂ ਹਾਂ ਇਸ ਦੇ ਨਾਲ ਉਹਨਾਂ ਵਿਦਿਆਰਥੀਆਂ ਤੋਂ ਇਹ ਵਾਅਦਾ ਵੀ ਲਿਆ ਕਿ ਉਹ ਦਿਵਾਲੀ ਵਾਲੇ ਦਿਨ ਆਪਣੇ ਸਕੂਲ ਨੁੰ ਦੀਵਿਆਂ ਨਾਲ ਵੀ ਰੁਸ਼ਨਾਉਣਗੇ ਤਾਂ ਜੋ ਉਹ ਸਥਾਨ ਵੀ ਰੋਸਨੀ ਨਾਲ ਭਰਪੂਰ ਕੀਤਾ ਜਾਵੇ ਜੋ ਸਾਡੇ ਦਿਮਾਗ ਨੁੰ ਰੋਸ਼ਨੀ ਨਾਲ ਭਰਦਾ ਹੈ। ਉਹਨਾਂ ਵਿਦਿਆਰਥੀਆਂ ਨੁੰ ਕਿਹਾ ਕਿ ਜਿੰਨਾ ਹੋ ਸਕੇ ਇਸ ਮੁਹਿੰਮ ਨੂੰ ਵੱਧ ਤੋਂ ਵੱਧ ਫੇਲਾੳ ਤਾਂ ਕਿ ਹੁਸ਼ਿਆਰਪੁਰ ਨੁੰ ਹੋਰ ਸੁੰਦਰ ਬਣਾਇਆ ਜਾ ਸਕੇ।

No comments: