BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੀੜਿਤ ਨੇ ਗਲੀ ਦੇ ਪਾਣੀ ਦੀ ਨਿਕਾਸੀ ਨੂੰ ਲੇ ਕੇ ਇਨਸਾਫ ਦੀ ਲਾਈ ਗੁਹਾਰ

ਮਹੰਤ ਸਿੰਘ ਨੇ ਆਪਣੇ ਘਰ ਦੇ ਅੱਗੋਂ ਦੋਨਾਂ ਪਾਸੋਂ ਬੰਦ ਕੀਤੀ ਨਾਲੀ ਤੇ ਜਾਣਕਾਰੀ ਦਿੰਦੇ ਮਹੰਤ ਦੇ ਪਿਤਾ ਕਸ਼ਮੀਰ ਸਿੰਘ ਤੇ ਪੀੜਿਤ ਵਿਅਕਤੀ ਹਲਫਿਆ ਬਿਆਨ ਰਾਹੀ ਜਾਣਕਾਰੀ ਦਿੰਦਾ ਹੋਇਆ
ਜਲਾਲਾਬਾਦ/ਫਾਜ਼ਿਲਕਾ 6 ਸਤੰਬਰ (ਬਬਲੂ ਨਾਗਪਾਲ/ਸੁਖਚੈਨ)-ਨਜਦੀਕੀ ਪੈਂਦੇ ਪਿੰਡ ਫੱਤੂ ਵਾਲਾ ਦੇ ਵਾਸੀ ਮਹਿੰਦਰ ਸਿੰਘ ਪੁੱਤਰ ਸੁਰੈਣ ਸਿੰਘ ਨੇ ਹਲਫਿਆ ਬਿਆਨ ਦਿੰਦਿਆਂ ਕਿਹਾ ਕਿ ਮੇਰਾ ਘਰ ਅਤੇ ਨਾਲੀ ਗਲੀ ਨੰ. 59 ਸਰਕਾਰ ਮੁਤਾਬਕ ਬਣਿਆ ਹੋਇਆ ਹੈ ਤੇ ਮੇਰੇ ਘਰ ਤੋਂ ਅੱਗੇ ਨਾਦਰ ਸਿੰਘ ਪੁੱਤਰ ਸੁਰੈਣ ਸਿੰਘ ਤੇ ਮਹੰਤ ਸਿੰਘ ਪੁੱਤਰ ਕਸ਼ਮੀਰ ਸਿੰਘ ਦਾ ਘਰ ਹੈ ਤੇ ਮੇਰੇ ਘਰ ਦੇ ਅੱਗੀ ਬਣੀ ਸਰਕਾਰੀ ਨਾਲੀ ਜੋ ਉਕਤ ਲੋਕਾਂ ਦੇ ਘਰ ਦੇ ਅੱਗੋ ਵੀ ਲੰਘਦੀ ਹੈ ਦਾ ਪਾਣੀ ਉਥੋਂ ਲੰਘਦਾ ਹੈ ਤੇ ਉਹ ਦੋਵੇਂ ਘਰ ਆਏ ਦਿਨ ਆਪਣੇ ਘਰ ਕੋਲੋਂ ਨਾਲੀ ਬੰਦ ਕਰ ਦਿੰਦੇ ਹਨ ਤੇ ਲੜਾਈ-ਝਗੜਾ ਕਰਕੇ ਸਾਨੂੰ ਹਿਰਾਸਮੇਂਟ ਕਰਦੇ ਹਨ, ਤੇ ਬੀਤੇ ਦਿਨ ਫਿਰ ਇਨਾਂ ਨੇ ਨਾਲੀ ਬੰਦ ਕਰ ਦਿੱਤੀ ਤੇ ਉਹ ਸਾਰਾ ਗੰਦਾ ਪਾਣੀ ਵਾਪਸੀ ਉਨਾਂ ਦੇ ਵੇਹੜੇ ਅਤੇ ਘਰ ਵਿੱਚ ਖੜਾ ਹੋ ਗਿਆ ਤੇ ਜਦ ਮੇਰੀ ਪਤਨੀ ਨੇ ਉਨਾਂ ਨੂੰ ਕਿਹਾ ਕਿ ਤੁਸੀ ਨਾਲੀ ਕਿਸ ਤਰਾਂ ਬੰਦ ਕਰ ਸਕਦੇ ਹੋ ਤਾਂ ਉਕਤ ਦੋਸ਼ੀਆਂ ਨੇ ਉਸ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ ਤੇ ਮੇਰੀ ਪਤਨੀ ਦੇ ਕੱਪੜੇ ਪਾੜ ਦਿੱਤੇ। ਜਿਸ ਤੋਂ ਮੈਂ ਪਰੇਸ਼ਾਨ ਹੋ ਕੇ ਥਾਣਾ ਸਦਰ ਵਿਖੇ ਵੀ ਦਰਖਾਸਤ ਦਿੱਤੀ ਹੈ, ਪਰ ਉਕਤ ਵਿਅਕਤੀਆਂ ਖਿਲਾਫ ਕੋਈ ਕਾਰਵਾਈ ਅਮਲ ਵਿੱਚ ਨਹੀ ਲਿਆਂਦੀ ਗਈ ਤੇ ਉਕਤ ਵਿਅਕਤੀ ਮੈਨੂੰ ਧਮਕਿਆਂ ਦਿੰਦੇ ਹਨ ਕਿ ਤੂੰ ਜੋ ਮਰਜੀ ਕਰ ਲੇ ਸਾਡਾ ਕੁਝ ਨਹੀ ਵਿਗਾੜ ਸਕਦਾ। ਪੀੜਿਤ ਨੇ ਪ੍ਰਸ਼ਾਸ਼ਨ ਅੱਗੇ ਅਪੀਲ ਕੀਤੀ ਹੈ ਉਸ ਨੂੰ ਉਕਤ ਵਿਅਕਤੀਆਂ ਤੋਂ ਜਾਨ-ਮਾਲ ਦਾ ਖਤਰਾ ਹੈ ਤੇ ਉਨਾਂ ਖਿਲਾਫ ਜਲਦ ਤੋਂ ਜਲਦ ਬਣਦੀ ਕਾਰਵਾਈ ਕੀਤੀ ਜਾਵੇ। 
ਜਦ ਮੀਡਿਆ ਵਲੋਂ ਮੌਕੇ 'ਤੇ ਜਾ ਕੇ ਵੇਖਿਆ ਤਾਂ ਨਾਲੀ ਦੋਨੋਂ ਪਾਸੋਂ ਬੰਦ ਸੀ ਤੇ ਜਦ ਦੂਜੀ ਧਿਰ ਦਾ ਪੱਖ ਜਾਣਿਆ ਗਿਆ ਤਾਂ ਨਾਦਰ ਸਿੰਘ ਨੇ ਮੌਕਾ ਦਿਖਾਇਆ ਤੇ ਕਿਹਾ ਕਿ ਮੇਰੇ ਘਰ ਅੱਗੋਂ ਲੰਘਦੀ ਪੁਲੀ ਦੀ ਦੋਨੋੋਂ ਸਾਇਡ ਤੋਂ ਨਾਲੀ ਖੁਲੀ ਹੋਈ ਹੈ ਤੇ ਸਾਡਾ ਇਸ ਨਾਲ ਕੋਈ ਰੋਲਾ ਨਹੀ ਹੈ ਤੇ ਉਸ ਦੇ ਘਰ ਅੱਗੋਂ ਨਾਲੀ ਦੋਨਾਂ ਸਾਇਡਾਂ ਤੋਂ ਸਹੀ ਪਾਈ ਗਈ ਤੇ ਜਦ ਕਿ ਦੂਜਾ ਦੋਸ਼ੀ ਵਿਅਕਤੀ ਮਹੰਤ ਸਿੰਘ ਘਰ ਮੌਕੇ 'ਤੇ ਨਹੀ ਸੀ ਤੇ ਮੌਕੇ 'ਤੇ ਖੜੇ ਉਸ ਦੇ ਪਿਤਾ ਕਸ਼ਮੀਰ ਸਿੰਘ ਨੇ ਜਾਣਕਾਰੀ ਦਿੰਆਂ ਦੱਸਿਆ ਕਿ ਉਸ ਨੇ ਆਪਣੇ ਘਰ ਅੱਗੇ ਬਣੀ ਪੁਲੀ ਦੀਆਂ ਦੋਨੋਂ ਸਾਇਡਾਂ ਇਸ ਲਈ ਬੰਦ ਕੀਤੀਆਂ ਹਨ ਕਿ ਉਹ ਆਪਣੇ ਘਰ ਅੰਦਰ ਟਰਾਲੀਆਂ ਨਾਲ ਮਿੱਟੀ ਸੁਟਾ ਰਿਹਾ ਹੈ ਤੇ ਟਰੈਕਟਰ-ਟਰਾਲੀ ਨੂੰ ਲੰਘਣ ਲੱਗਿਆਂ ਮੁਸ਼ਕਲ ਹੁੰਦੀ ਹੈ ਤੇ ਮੌਕੇ 'ਤੇ ਖੜੇ ਸ਼ਿਕਾਇਤ ਕਰਤਾ ਨੇ ਕਿਹਾ ਕਿ ਜਦ ਟਰੈਕਟਰ-ਟਰਾਲੀ ਆਉਂਦਾ ਹੈ ਤਾਂ ਉਸ ਸਮੇਂ ਉਹ ਥੋੜੀ ਦੇਰ ਲਈ ਨਾਲੀ ਬੰਦ ਕਰ ਲਿਆ ਕਰੇ ਤੇ ਬਾਅਦ ਵਿੱਚ ਖੋਲ ਦਿਆ ਕਰੇ ਤਾਂ ਸਾਡੀ ਕੋਈ ਲੜਾਈ ਨਹੀ ਹੈ ਤੇ ਸ਼ਿਕਾਂਇਤ ਕਰਤਾ ਨੇ ਕਿਹਾ ਕਿ ਟਰੈਕਟਰ ਟਰਾਲੀ ਕੱਲ ਆਇਆ ਸੀ ਤੇ ਅੱਜ ਸ਼ਾਮ ਦੇ 6 ਵੱਜਣ ਨੂੰ ਆਏ ਹਨ ਤੇ ਮੀਂਹ ਵੀ ਪੇ ਹਟਿਆ ਹੈ ਤੇ ਨਾਲੀ ਨਹੀ ਖੋਲੀ ਗਈ ਤਾਂ ਕਸ਼ਮੀਰ ਸਿੰਘ ਨੇ ਕਿਹਾ ਕਿ ਟਰਾਲੀ ਤਾਂ ਕਿਸੇ ਵਕਤ ਵੀ ਆ ਸੱਕਦੀ ਹੈ ਤੇ ਜਦ ਮਿੱਟੀ ਸੁਟੀ ਜਾਵੇਗੀ ਤਾਂ ਉਹ ਨਾਲੀ ਦੋਨਾਂ ਪਾਸੋਂ ਖੋਲ ਦੇਵੇਗਾ।

No comments: